ਸਦਾਬਹਾਰ ਅਦਾਕਾਰਾ ਰੇਖਾ ਦੀ ਅੱਜ ਵੀ ਓਨੀ ਹੀ ਫ਼ੈਨਫ਼ੌਲੋਇੰਗ ਹੈ ਜਿੰਨੀ ਉਸ ਸਮੇਂ ਹੁੰਦੀ ਸੀ ਜਦੋਂ ਉਹ ਲਗਾਤਾਰ ਫ਼ਿਲਮਾਂ ‘ਚ ਨਜ਼ਰ ਆਉਂਦੀ ਸੀ। ਰੇਖਾ ਚਾਹੇ ਪਰਦੇ ‘ਤੇ ਲੰਬੇ ਸਮੇਂ ਤੋਂ ਨਜ਼ਰ ਨਹੀਂ ਆਈ, ਪਰ ਫ਼ਿਲਮੀ ਇਵੈਂਟਸ ‘ਚ ਉਨ੍ਹਾਂ ਨੂੰ ਅਕਸਰ ਦੇਖਿਆ ਜਾਂਦਾ ਹੈ। ਇਸੇ ਦੌਰਾਨ ਆਈਫ਼ਾ ਐਵਾਰਡਜ਼ 2019 ਵਿੱਚ ਰੇਖਾ ਨੇ ਆਪਣੀ ਹਾਜ਼ਰੀ ਨਾਲ ਸਮਾਂ ਹੋਰ ਵੀ ਖੂਬਸੂਰਤ ਬਣਾ ਦਿੱਤਾ। ਇਸ ਤੋਂ ਇਲਾਵਾ ਰੇਖਾ ਨੇ ਸਟੇਜ ‘ਤੇ ਕੁੱਝ ਅਜਿਹਾ ਕਿਹਾ ਜਿਸ ਕਾਰਨ ਆਲੀਆ ਭੱਟ ਸ਼ਰਮਾ ਗਈ। ਦਰਅਸਲ ਰੇਖਾ 20 ਸਾਲਾਂ ਦੇ ਬੈੱਸਟ ਮੇਲ ਅਦਾਕਾਰ ਦੇ ਐਵਾਰਡ ਦੇ ਨਾਮ ਦਾ ਐਲਾਨ ਕਰਨ ਆਈ। ਰਣਬੀਰ ਕਪੂਰ ਨੂੰ 20 ਸਾਲਾਂ ਦੇ ਬੈੱਸਟ ਮੇਲ ਅਦਾਕਾਰ ਦਾ ਐਵਾਰਡ ਦਿੱਤਾ ਗਿਆ। ਰਣਬੀਰ ਦੇ ਨਾਮ ਦਾ ਐਲਾਨ ਕਰਨ ਤੋਂ ਪਹਿਲਾਂ ਰੇਖਾ ਨੇ ਉਸ ਦੀ ਕਾਫ਼ੀ ਤਾਰੀਫ਼ ਕੀਤੀ।
ਰੇਖਾ ਨੇ ਕਿਹਾ ਕਿ ਉਹ ਬਹੁਤ ਚੰਗਾ ਬੇਟੇ ਹੈ, ਇੱਕ ਬਹੁਤ ਚੰਗੇ ਕੌਲੀਗ ਹੈ, ਬਹੁਤ ਚੰਗਾ ਭਰਾ, ਬਹੁਤ ਚੰਗਾ ਅਦਾਕਾਰ ਅਤੇ ਉਸ ਤੋਂ ਵੀ ਵੱਡੀ ਗੱਲ ਬਹੁਤ ਚੰਗਾ ਇਨਸਾਨ ਹੈ। ਉਸ ਤੋਂ ਬਾਅਦ ਰੇਖਾ ਨੇ ਰਣਬੀਰ ਦੇ ਨਾਮ ਦਾ ਐਲਾਨ ਕੀਤਾ। ਹਾਲਾਂਕਿ ਰਣਬੀਰ ਐਵਾਰਡ ਫ਼ੰਕਸ਼ਨ ਵਿੱਚ ਮੌਜੂਦ ਨਹੀਂ ਸੀ। ਇਸ ਲਈ ਉਸ ਦਾ ਐਵਾਰਡ ਡਾਇਰੈਕਟਰ ਅਨੁਰਾਗ ਬਾਸੂ ਨੇ ਲਿਆ ਪਰ ਗੱਲ ਇੱਥੇ ਖ਼ਤਮ ਨਹੀਂ ਹੋਈ। ਉਸ ਤੋਂ ਬਾਅਦ ਐਵਾਰਡ ਫ਼ੰਕਸ਼ਨ ਦੇ ਹੋਸਟ ਆਯੁਸ਼ਮਾਨ ਖੁਰਾਨਾ ਨੇ ਰੇਖਾ ਨੂੰ ਕਿਹਾ ਕਿ ਉਹ ਆਲੀਆ ਭੱਟ ਦੀ ਫ਼ਿਲਮ ਗਲੀ ਬੁਆਏ ਦਾ ਫ਼ੇਮਸ ਡਾਇਲੌਗ ਮੇਰੇ ਬੁਆਏਫ਼ਰੈਂਡ ਸੇ ਗੁਲੁਗੁਲੂ ਕਰੇਗੀ ਬੋਲੇ। ਉਸ ਤੋਂ ਬਾਅਦ ਆਲੀਆ ਭੱਟ ਨੂੰ ਸਟੇਜ ‘ਤੇ ਬੁਲਾਇਆ ਗਿਆ, ਪਰ ਰੇਖਾ ਨੇ ਡਾਇਲੌਗ ਬੋਲਣ ਤੋਂ ਪਹਿਲਾਂ ਕਿਹਾ, ”ਮੈਂ ਰਣਬੀਰ ਦੇ ਬਾਰੇ ਇੱਕ ਗੱਲ ਹੋਰ ਕਹਿਣਾ ਚਾਹੁੰਦੀ ਹਾਂ, ਜੋ ਮੈਂ ਭੁੱਲ ਗਈ ਸੀ ਪਰ ਹੁਣ ਜਦੋਂ ਆਲੀਆ ਇੱਥੇ ਹੈ ਤਾਂ ਮੈਂ ਔਫ਼ੀਸ਼ੀਅਲੀ ਇਹ ਬੋਲ ਸਕਦੀ ਹਾਂ ਕਿ ਰਣਬੀਰ ਇੱਕ ਬਹੁਤ ਚੰਗਾ ਲਵਰ ਵੀ ਹੈ।” ਰੇਖਾ ਨੇ ਇਹ ਲਾਈਨ ਘੱਟ ਤੋਂ ਘੱਟ ਤਿੰਨ ਵਾਰ ਰਿਪੀਟ ਕੀਤੀ।
ਰੇਖਾ ਦੀ ਗੱਲ ਸੁਣ ਕੇ ਆਲੀਆ ਸ਼ਰਮਾ ਗਈ ਅਤੇ ਉਸ ਦੇ ਪਿੱਛੇ ਲੁਕ ਗਈ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਇਸ ਐਵਾਰਡ ਸ਼ੋਅ ‘ਚ ਬੌਲੀਵੁਡ ਦੀਆਂ ਕਈ ਮਹਾਨ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਅਕਸਰ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫ਼ੈਨਜ਼ ਨੂੰ ਆਪਣੇ ਹਰ ਇੱਕ ਪ੍ਰੌਜੈਕਟਸ ਬਾਰੇ ਅਪਡੇਟ ਕਰਦੇ ਰਹਿੰਦੇ ਹਨ।