ਮੁੰਬਈ – ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਾਲੇ ਖੇਡੀ ਗਈ ਤਿੰਨ ਟੈੱਸਟ ਮੈਚਾਂ ਦੀ ਸੀਰੀਜ਼ ਦੌਰਾਨ ਭਾਰਤੀ ਬੱਲੇਬਾਜ਼ਾਂ ਨੇ ਦੱਖਣੀ ਅਫ਼ਰੀਕੀ ਗੇਂਦਬਾਜ਼ਾਂ ਦੀ ਰੱਜ ਕੇ ਕਲਾਸ ਲਗਾਈ। ਭਾਰਤੀ ਬਲੇਬਾਜ਼ਾਂ ਨੇ ਦੱਖਣੀ ਅਫ਼ਰੀਕਾ ਦੇ ਤੇਜ਼ ਗੇਂਦਬਾਜ਼ਾਂ ਤੋਂ ਇਲਾਵਾ ਸਪਿਨਰਾਂ ਖ਼ਿਲਾਫ਼ ਵੀ ਰੱਜ ਕੇ ਦੌੜਾਂ ਬਣਾਈਆਂ। ਇਸ ਸੀਰੀਜ਼ ਦੌਰਾਨ ਦੱਖਣੀ ਅਫ਼ਰੀਕਾ ਦਾ ਤੇਜ਼ ਗੇਂਦਬਾਜ਼ ਡੇਨ ਪੀਟ ਵੀ ਕ੍ਰਿਕਟ ਜਗਤ ਦਾ ਸਭ ਤੋਂ ਸ਼ਰਮਨਾਕ ਰਿਕਾਰਡ ਆਪਣੇ ਨਾਂ ਦਰਜ ਕਰਾ ਗਿਆ। ਇਹ ਰਿਕਾਰਡ ਸੀ ਸੀਰੀਜ਼ ‘ਚ ਸਭ ਤੋਂ ਜ਼ਿਆਦਾ ਛੱਕੇ ਖਾਣ ਦਾ।
ਕਿਸ ਗੇਂਦਬਜ਼ ਖਿਲਾਫ਼ ਲੱਗੇ ਸਭ ਤੋਂ ਵੱਧ ਛੱਕੇ? 20 ਡੇਨ ਪੀਟ, 16 ਕੇਸ਼ਵ ਮਹਾਰਾਜ, 11 ਰਵਿੰਦਰ ਜਡੇਜਾ, 5 ਰਵਿਚੰਦਰਨ ਅਸ਼ਵਿਨ/ਜਾਰਜ ਲਿੰਡੇ, 3 ਸੇਨੂਰਨ ਮੁਥੂਸਵਾਮੀ, 2 ਲੁੰਗੀ ਇਨਗਿਡੀ/ਐੱਸ ਨਦੀਮ, 1 ਐਰਿਕ ਨਾਟਰਜੇ,
ਸੀਰੀਜ਼ ‘ਚ 65 ਛੱਕੇ ਲਗੇ ਰੋਹਿਤ ਨੇ ਲਈ ਖ਼ਬਰ: ਡੇਨ ਪੀਟ ਦੀ ਸਭ ਤੋਂ ਜ਼ਿਆਦਾ ਤੱਸਲੀ ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਕਰਵਾਈ। ਉਸ ਨੇ ਡੇਨ ਦੀਆਂ ਗੇਂਦਾਂ ‘ਤੇ ਸਭ ਤੋਂ ਵੱਧ 11 ਛੱਕੇ ਲਗਾਏ।
ਰੋਤਿਤ ਦੇ ਛੱਕੇ: ਡੇਨ ਪੀਟ ਖ਼ਿਲਾਫ਼ 11, ਕੇਸ਼ਵ ਮਹਾਰਾਜ ਖ਼ਿਲਾਫ਼ ਪੰਜ, ਲੁੰਗੀ ਇਨਗਿਡੀ ਖ਼ਿਲਾਫ਼ ਦੋ ਅਤੇ ਐਰਿਕ ਨਾਟਰਜੇ ਵਿਰੱਧ ਇੱਕ।
ਦੱਸ ਦੇਈਏ ਕਿ 29 ਸਾਲ ਦੇ ਡੇਨ ਪੀਟ ਦੱਖਣੀ ਅਫ਼ਰੀਕਾ ਲਈ ਫ਼੍ਰਸਟ ਕਲਾਸ ਕ੍ਰਿਕਟ ‘ਚ ਕਾਫ਼ੀ ਸਫ਼ਲ ਰਿਹਾ ਹੈ। ਡੇਨ ਹੁਣ ਤਕ ਖੇਡੇ ਗਏ 112 ਫ਼੍ਰਸਟ ਕਲਾਸ ਮੁਕਾਬਲਿਆਂ ‘ਚ 400 ਵਿਕਟਾਂ ਆਪਣੇ ਨਾਂ ਦਰਜ ਕਰਵਾ ਚੁੱਕਾ ਹੈ। ਉਥੇ ਅੰਤਰਰਾਸ਼ਟਰੀ ਪੱਧਰ ‘ਤੇ ਖੇਡੇ ਗਏ ਨੌਂ ਟੈੱਸਟ ‘ਚ ਉਸ ਦੇ ਨਾਮ 26 ਵਿਕਟਾਂ ਦਰਜ ਹਨ। ਭਾਰਤ ਖ਼ਿਲਾਫ਼ ਉਸ ਨੇ ਸਿਰਫ਼ ਦੋ ਟੈੱਸਟ ਮੈਚ ਹੀ ਖੇਡੇ ਹਨ, ਅਤੇ ਇਨ੍ਹਾਂ ‘ਚ ਵਿਕਟਾਂ ਤਾਂ ਉਸ ਨੂੰ ਦੋ ਹੀ ਮਿਲੀਆਂ, ਪਰ ਉਸ ਨੇ ਇਨ੍ਹਾਂ ਵਿਕਟਾਂ ਲਈ 310 ਦੌੜਾਂ ਦੇ ਦਿੱਤੀਆਂ।