ਪੰਜਾਬੀ ਗਾਇਕ ਅਤੇ ਅਦਾਕਾਰ ਹਾਰਡੀ ਸੰਧੂ ਨੇ ਆਪਣੇ ਇਨਸਟਾਗ੍ਰੈਮ ‘ਤੇ ਆਪਣੀ ਪ੍ਰੇਮਿਕਾ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਬਹੁਤ ਹੀ ਪਿਆਰੀ ਜਿਹੀ ਪੋਸਟ ਪਾਈ ਹੈ। ਉਸ ਨੇ ਆਪਣੀ ਜ਼ਿੰਦਗੀ ਦੀ ਖ਼ੁਸ਼ਨੁਮਾ ਪਲਾਂ ਵਾਲੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ”ਜਨਮ ਦਿਨ ਦੀਆਂ ਬਹੁਤ ਵਧਾਈਆਂ ਮੇਰੀ ਬੇਸ਼ਕੀਮਤੀ। ਪਰਮਾਤਮਾ ਮਿਹਰ ਕਰੇ ਅਤੇ ਬਹੁਤ ਸਾਰੀਆਂ ਖ਼ੁਸ਼ੀਆਂ ਬਖ਼ਸ਼ੇ … ਹਮੇਸ਼ਾ ਖ਼ੁਸ਼ ਰਹੋ ਕਿਉਂਕਿ ਜਦੋਂ ਮੈਂ ਤੁਹਾਨੂੰ ਖ਼ੁਸ਼ ਦੇਖਦਾ ਹਾਂ ਤਾਂ ਇਹ ਮੈਨੂੰ ਖ਼ੁਸ਼ ਕਰਦਾ ਹੈ ਖ਼ੁਸ਼ ਰਹੋ … ਲਵ ਯੂ।”
ਦੱਸ ਦਈਏ ਕਿ ਹਾਰਡੀ ਸੰਧੂ ਵਲੋਂ ਪੋਸਟ ਕੀਤੀਆਂ ਤਸਵੀਰਾਂ ਨੂੰ ਦਰਸ਼ਕਾਂ ਵਲੋਂ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਪੋਸਟ ‘ਤੇ ਬੌਲੀਵੁਡ ਤੋਂ ਲੈ ਕੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੀਆਂ ਨਾਮੀ ਹਸਤੀਆਂ ਨੇ ਕੌਮੈਂਟਸ ਕਰ ਕੇ ਵਧਾਈ ਦਿੱਤੀ।
ਦੱਸਣਯੋਗ ਹੈ ਕਿ ਹਾਰਡੀ ਸੰਧੂ ਬਹੁਤ ਜਲਦ ਬੌਲੀਵੁਡ ਫ਼ਿਲਮ ’83 ‘ਚ ਨਜ਼ਰ ਆਉਣ ਵਾਲਾ ਹੈ। ਉਹ ਕਬੀਰ ਖ਼ਾਨ ਦੀ ਫ਼ਿਲਮ ’83 ‘ਚ ਕ੍ਰਿਕਟਰ ਮਦਨ ਲਾਲ ਦਾ ਕਿਰਦਾਰ ਨਿਭਾਏਗਾ।