ਜੇਕਰ ਮਹਿਮਾਨ ਆ ਜਾਣ ਤਾਂ ਅਕਸਰ ਲੋਕ ਉਨ੍ਹਾਂ ਨੂੰ ਕੋਲਡ ਡਰਿੰਕ ਜਾਂ ਨਿੰਬੂ ਪਾਣੀ ਹੀ ਸਰਵ ਕਰਦੇ ਹਨ। ਜੇਕਰ ਤੁਸੀਂ ਆਪਣੇ ਮਹਿਮਾਨਾਂ ਨੂੰ ਕੋਈ ਸਪੈਸ਼ਲ ਡਰਿੰਕ ਸਰਵ ਕਰਨਾ ਚਾਹੁੰਦੇ ਹੋ ਤਾਂ ਉਨ੍ਹਾਂ ਨੂੰ ਬਲੈਕ ਪੈਂਥਰ ਫ਼ਰੋਜ਼ਨ ਡਰਿੰਕ ਬਣਾ ਕੇ ਪਿਲਾਓ। ਇਹ ਉਨ੍ਹਾਂ ਨੂੰ ਬਹੁਤ ਪਸੰਦ ਆਵੇਗੀ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀ
ਸਿੰਪਲ ਸਿਰਪ
ਬੈਂਗਨੀ ਚੀਨੀ
ਬਰਫ਼ – ਇੱਕ ਕੱਪ
ਨਿੰਬੂ ਸੋਡਾ – 380 ਮਿਲੀਲੀਟਰ
ਚੀਨੀ – 125 ਗ੍ਰਾਮ
ਨਾਰੀਅਲ ਸਿਰਪ – ਇੱਕ ਚੱਮਚ
ਬਲਿਊ ਰੈਜ਼ਬੈਰੀ ਨਿੰਬੂ ਪਾਣੀ – ਅੱਧਾ ਚੱਮਚ
ਓਰਗੇਨਿਕ ਫ਼ੂਡ ਕਲਰ – ਪੰਜ ਬੂੰਦਾਂ
ਚੈਰੀ – ਗਾਰਨਿਸ਼ ਲਈ
ਪੁਦੀਨਾ – ਗਾਰਨਿਸ਼ ਲਈ
ਵਿਧੀ
ਗਿਲਾਸ ਦੀ ਰਿਮ ਨੂੰ ਸਿੰਪਲ ਸਿਰਪ ‘ਚ ਡਿਪ ਕਰ ਕੇ ਬੈਂਗਨੀ ਸੈਡਿੰਗ ਚੀਨੀ ‘ਚ ਡਿਪ ਕਰੋ ਅਤੇ ਇੱਕ ਪਾਸੇ ਰੱਖ ਦਿਓ। ਬਲੈਂਡਰ ਵਿੱਚ ਇੱਕ ਕੱਪ ਬਰਫ਼, 380 ਮਿਲੀਲੀਟਰ ਨਿੰਬੂ ਸੋਡਾ, 125 ਗ੍ਰਾਮ ਚੀਨੀ, ਇੱਕ ਚੱਮਚ ਨਾਰੀਅਲ ਸਿਰਪ, ਅੱਧਾ ਚੱਮਚ ਬਲਿਊ ਰੈਜ਼ਬੈਰੀ ਨਿੰਬੂ ਪਾਣੀ, ਪੰਜ ਬੂੰਦਾਂ ਔਰਗੇਨਿਕ ਫ਼ੂਡ ਕਲਰ ਦੀਆਂ ਪਾ ਕੇ ਬਲੈਂਡ ਕਰੋ। ਹੁਣ ਬਲੈਂਡ ਕੀਤੇ ਮਿਸ਼ਰਣ ਨੂੰ ਇੱਕ ਗਿਲਾਸ ‘ਚ ਪਾਓ। ਫ਼ਿਰ ਇਸ ਨੂੰ ਚੈਰੀ ਅਤੇ ਪੁਦੀਨੇ ਦੀਆਂ ਪੱਤੀਆਂ ਨਾਲ ਗਾਰਨਿਸ਼ ਕਰੋ। ਬਲੈਕ ਪੈਂਥਰ ਫ਼੍ਰੋਜ਼ਨ ਡ੍ਰਿੰਕ ਤਿਆਰ ਹੈ। ਹੁਣ ਇਸ ਨੂੰ ਸਰਵ ਕਰੋ।