ਬੌਲੀਵੁਡ ਅਭਿਨੇਤਾ ਬੌਬੀ ਦਿਓਲ ਦਾ ਕਹਿਣਾ ਹੈ ਕਿ ਉਹ ਆਪਣੇ ਪੁੱਤਰਾਂ ‘ਤੇ ਕਿਸੇ ਤਰ੍ਹਾਂ ਦਾ ਦਬਾਅ ਨਹੀਂ ਪਾਉਂਦਾ। ਇੱਕ ਇੰਟਰਵਿਊ ਦੌਰਾਨ ਉਸ ਕੋਲੋਂ ਪੁੱਛਿਆ ਗਿਆ ਕਿ ਉਹ ਆਪਣੇ ਪੁੱਤਰਾਂ ਨੂੰ ਫ਼ਿਲਮ ਇੰਡਸਟਰੀ ‘ਚ ਲਿਆਉਣਾ ਚਾਹੁੰਦਾ ਹੈ ਜਾਂ ਨਹੀਂ। ਇਸ ‘ਤੇ ਬੌਬੀ ਨੇ ਕਿਹਾ, ”ਫ਼ਿਲਮੀ ਦੁਨੀਆਂ ‘ਚ ਆਉਣਾ ਮੇਰੇ ਪੁੱਤਰਾਂ ਦੀ ਮਰਜ਼ੀ ‘ਤੇ ਨਿਰਭਰ ਕਰਦਾ ਹੈ। ਮੈਂ ਕਦੇ ਵੀ ਆਰਿਆਮਾਨ ਅਤੇ ਧਰਮ ਨੂੰ ਕਿਸੇ ਚੀਜ਼ ਨੂੰ ਲੈ ਫ਼ੋਰਸ ਨਹੀਂ ਕੀਤਾ। ਜਦੋਂ ਕਿ ਹਰ ਪਿਤਾ ਦਾ ਸੁਪਨਾ ਹੁੰਦਾ ਹੈ ਕਿ ਉਸ ਦਾ ਬੱਚਾ ਉਸ ਦੇ ਨਕਸ਼ੇ ਕਦਮਾਂ ‘ਤੇ ਚੱਲੇ, ਪਰ ਜੇਕਰ ਉਹ ਕੁੱਝ ਹੋਰ ਚੁਣਦੇ ਹਨ ਤਾਂ ਵੀ ਮੈਂ ਖ਼ੁਸ਼ ਹਾਂ। ਮੇਰੇ ਪਿਤਾ ਨੇ ਮੇਰੇ ‘ਤੇ ਕੁੱਝ ਨਹੀਂ ਥੋਪਿਆ, ਅਤੇ ਮੈਂ ਵੀ ਆਪਣੇ ਬੱਚਿਆਂ ਨਾਲ ਅਜਿਹਾ ਹੀ ਕਰਾਂਗਾ। ਬੌਲੀਵੁਡ ‘ਚ ਆਉਣ ਦਾ ਫ਼ੈਸਲਾ ਮੇਰਾ ਆਪਣਾ ਸੀ। ਮੈਂ ਚਾਹੁੰਦਾ ਹਾਂ ਮੇਰੇ ਬੱਚੇ ਵੀ ਆਪਣੇ ਬਾਰੇ ਖ਼ੁਦ ਸੋਚਣ। ਜੇਕਰ ਉਹ ਕੋਈ ਬਿਜ਼ਨਸ ਕਰਨਾ ਚਾਹੁੰਦੇ ਹਨ ਤਾਂ ਵੀ ਮੈਂ ਖ਼ੁਸ਼ ਹਾਂ।”
ਦੱਸ ਦਈਏ ਬੌਬੀ ਦਿਓਲ ਨੇ ਫ਼ਿਲਮ ਰੇਸ 3 ਨਾਲ ਬੌਲੀਵੁਡ ‘ਚ ਲੰਬੇ ਸਮੇਂ ਤੋਂ ਬਾਅਦ ਵਾਪਸੀ ਕੀਤੀ ਸੀ ਅਤੇ ਹੁਣ ਉਹ ਆਪਣੀ ਫ਼ਿਲਮ ਹਾਊਸਫ਼ੁੱਲ 4 ਦੀ ਸ਼ੁਕਰਵਾਰ ਨੂੰ ਰਿਲੀਜ਼ ਤੋਂ ਬਾਅਦ ਉਸ ਦੀ ਪ੍ਰਮੋਸ਼ਨ ‘ਚ ਰੁੱਝਿਆ ਹੋਇਆ ਹੈ। ਫ਼ਿਲਮ ‘ਚ ਅਕਸ਼ੇ ਕੁਮਾਰ, ਰਿਤੇਸ਼ ਦੇਸ਼ਮੁਖ ਵਰਗੇ ਸਟਾਰਜ਼ ਵੀ ਮੌਜੂਦ ਹਨ।