ਹਰਿਆਣਾ— ਹਰਿਆਣਾ ਦੀ ਮਨੋਹਰ ਸਰਕਾਰ ਨੇ ਪ੍ਰੀਖਿਆਰਥੀਆਂ ਲਈ ਵੱਡਾ ਫੈਸਲਾ ਲਿਆ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਅੱਜ ਯਾਨੀ ਮੰਗਲਵਾਰ ਨੂੰ ਐਲਾਨ ਕੀਤਾ ਕਿ ਹਰਿਆਣਾ ਅਧਿਆਪਕ ਯੋਗਤਾ ਟੈਸਟ (ਐੱਚ.ਟੀ.ਈ.ਟੀ.) ਦੀ ਪ੍ਰੀਖਿਆ ਜ਼ਿਲਿਆਂ ‘ਚ ਹੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਪ੍ਰੀਖਿਆਰਥੀਆਂ ਨੂੰ ਦੂਜਿਆਂ ਜ਼ਿਲਿਆਂ ‘ਚ ਨਹੀਂ ਜਾਣਾ ਪਵੇਗਾ।
ਉੱਥੇ ਹੀ ਖੱਟੜ ਨੇ ਕਿਹਾ ਕਿ ਵਿਧਾਨ ਸਭਾ ਦਾ ਪਹਿਲਾ ਸੈਸ਼ਨ 4 ਨਵੰਬਰ ਨੂੰ ਸ਼ੁਰੂ ਹੋਵੇਗਾ। ਪਹਿਲੇ ਸੈਸ਼ਨ ਹੋਵੇਗਾ, ਫਿਰ ਮੰਤਰੀ ਮੰਡਲ ਦਾ ਵਿਸਥਾਰ ਹੋਵੇਗਾ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪਰਾਲੀ ਨਾ ਸਾੜਨ ‘ਤੇ ਕਿਸਾਨਾਂ ਨੂੰ ਸਬਸਿਡੀ ਦਿੱਤੀ ਜਾਵੇਗੀ। ਝੋਨੇ ਦੀ ਫਸਲ ਦਾ ਇਕ-ਇਕ ਦਾਨਾ ਖਰੀਦਿਆ ਜਾਵੇਗਾ।