ਬੌਲੀਵੁਡ ਦੇ ਲਵ ਬਰਡਜ਼ ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਜੋ ਕਿ ਅਕਸਰ ਹੀ ਆਪਣੀ ਤਸਵੀਰਾਂ ਕਰਕੇ ਸੁਰਖੀਆਂ ‘ਚ ਛਾਏ ਰਹਿੰਦੇ ਹਨ। ਪਹਿਲਾਂ ਤਾਂ ਦੋਵੇਂ ਅਦਾਕਾਰ ਆਪਣੇ ਇਸ ਰਿਸ਼ਤੇ ‘ਤੇ ਚੁੱਪੀ ਰੱਖੀ, ਪਰ ਕੁੱਝ ਸਮਾਂ ਪਹਿਲਾਂ ਹੀ ਦੋਹਾਂ ਨੇ ਆਪਣੇ ਇਸ਼ਕ ਨੂੰ ਕਬੂਲ ਕਰ ਲਿਆ ਸੀ। ਅਰਜੁਨ ਕਪੂਰ ਦੇ ਬਰਥਡੇਅ ‘ਤੇ ਮਲਾਇਕ ਨੇ ਆਪਣੇ ਇਨਸਟਾਗ੍ਰੈਮ ‘ਤੇ ਅਰਜੁਨ ਨਾਲ ਆਪਣੀ ਤਸਵੀਰ ਪੋਸਟ ਕੀਤੀ ਸੀ। ਇਸ ਵਾਰ ਮਲਾਇਕਾ ਦੇ ਜਨਮ ਦਿਨ ‘ਤੇ ਅਰਜੁਨ ਕਪੂਰ ਨੇ ਇੰਸਟਾਗ੍ਰਾਮ ‘ਤੇ ਮਲਾਇਕਾ ਅਰੋੜਾ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਅਰਜੁਨ ਨੇ ਕਪੈਸ਼ਨ ‘ਚ ਹਾਰਟ ਵਾਲੇ ਈਮੋਜੀ ਨਾਲ ਪੋਸਟ ਕੀਤਾ ਹੈ।
ਤਸਵੀਰ ‘ਚ ਅਰਜੁਨ ਕਪੂਰ ਮਲਾਇਕਾ ਨੂੰ ਕਿੱਸ ਕਰਦੇ ਹੋਏ ਨਜ਼ਰ ਆ ਰਿਹਾ ਹੈ। ਤਸਵੀਰ ਨੂੰ ਪੋਸਟ ਕਰਨ ਤੋਂ ਬਾਅਦ ਇਸ ਤਸਵੀਰ ਨੂੰ ਸ਼ੋਸਲ ਮੀਡੀਆ ‘ਤੇ ਖ਼ੂਬ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਤਸਵੀਰ ਨੂੰ ਇੱਕ ਘੰਟੇ ‘ਚ ਦੋ ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਇਸ ਤਸਵੀਰ ‘ਤੇ ਜੈਕਲੀਨ ਫ਼ਰਨਾਂਡੀਜ਼, ਕ੍ਰਿਤੀ ਸੈਨਨ, ਰਣਵੀਰ ਸਿੰਘ, ਮਨੀਸ਼ ਪਾਲ ਤੋਂ ਇਲਾਵਾ ਕਈ ਹੋਰ ਸਿਤਾਰਿਆਂ ਨੇ ਕੌਮੈਂਟ ਕਰ ਕੇ ਪਿਆਰ ਵਾਲੇ ਈਮੋਜ਼ੀਜ਼ ਪੋਸਟ ਕੀਤੇ ਹਨ।