ਕੋਲਕਾਤਾ – ਸਾਬਕਾ ਭਾਰਤੀ ਕਪਤਾਨ ਮੁਹੰਮਦ ਅਜ਼ਹਰੂਦੀਨ ਨੇ ਇੱਥੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਪ੍ਰਧਾਨ ਸੌਰਵ ਗਾਂਗੁਲੀ ਦੇ ਦਿਨ ਰਾਤ ਦੇ ਟੈੱਸਟ ਮੈਚਾਂ ਦੇ ਆਯੋਜਨ ਦੀ ਮੰਗ ਦਾ ਸਮਰਥਨ ਕੀਤਾ। ਹੈਦਰਾਬਾਦ ਕ੍ਰਿਕਟ ਸੰਘ ਦੇ ਪ੍ਰਧਾਨ ਨੂੰ ਖ਼ੁਸ਼ੀ ਹੈ ਕਿ ਭਾਰਤੀ ਕਪਤਾਨ ਵਿਰਾਟ ਕੋਹਲੀ ਵੀ BCCI ਦੇ ਪ੍ਰਧਾਨ ਦੀ ਰਾਏ ਨਾਲ ਸਹਿਮਤ ਹਨ।
ਅਜ਼ਹਰੂਦੀਨ ਨੇ ਕਿਹਾ, ”ਇਹ ਚੰਗਾ ਹੈ ਕਿ ਕਪਤਾਨ ਵੀ ਦਾਦਾ ਦੀ ਤਰ੍ਹਾਂ ਇਸ ਲਈ ਸਹਿਮਤ ਹਨ। ਤੁਹਾਨੂੰ ਪਤਾ ਲੱਗੇਗਾ ਕਿ ਕੀ ਦਰਸ਼ਕ ਇਸ ਨੂੰ ਚਾਹੁੰਦੇ ਹਨ ਜਾਂ ਨਹੀਂ। ਇਸ ਨੂੰ ਲਾਗੂ ਕੀਤਾ ਜਾਣਾ ਚਾਹੀਦਾ ਹੈ। ‘ ‘ਉਨ੍ਹਾਂ ਕਿਹਾ, ”ਮੈਨੂੰ ਬਹੁਤ ਖ਼ੁਸ਼ੀ ਹੈ ਕਿ ਗਾਂਗੁਲੀ BCCI ਦੇ ਪ੍ਰਧਾਨ ਬਣੇ ਹਨ। ਉਹ ਇੱਕ ਸ਼ਾਨਦਾਰ ਇਨਸਾਨ ਹਨ। ਇੱਕ ਬਿਹਤਰੀਨ ਖਿਡਾਰੀ ਜਿਨ੍ਹਾਂ ਨੇ ਕਈ ਟੂਰਨਾਮੈਂਟ ਜਿੱਤੇ। ਉਹ ਆਪਣੀਆਂ ਸ਼ਰਤਾਂ ‘ਤੇ ਕ੍ਰਿਕਟ ਖੇਡੇ ਅਤੇ BCCI ਦੇ ਪ੍ਰਧਾਨ ਦੇ ਤੌਰ ‘ਤੇ ਉਹ ਆਪਣੀਆਂ ਸ਼ਰਤਾਂ ‘ਤੇ ਹੀ ਕੰਮ ਕਨਰਗੇ।