ਮਹਿਲਾਵਾਂ ਲੰਬੇ ਸਮੇਂ ਤਕ ਜਵਾਨ ਅਤੇ ਖ਼ੂਬਸੂਰਤ ਦਿਖਣ ਲਈ ਕਈ ਤਰ੍ਹਾਂ ਦੇ ਪ੍ਰੌਡਕਟਸ ਅਤੇ ਤਰੀਕਿਆਂ ਨੂੰ ਅਪਨਾਉਂਦੀਆਂ ਹਨ, ਪਰ ਉਮਰ ਬੀਤਣ ਤੋਂ ਬਾਅਦ ਉਨ੍ਹਾਂ ਦੇ ਚਿਹਰੇ ‘ਤੇ ਝੁਰੜੀਆਂ ਨਜ਼ਰ ਆਉਣ ਲੱਗਦੀਆਂ ਹਨ। 30 ਦੀ ਉਮਰ ਤੋਂ ਬਾਅਦ ਔਰਤਾਂ ਦੇ ਕੋਲੇਜਨ ਅਤੇ ਇਲਾਸਟਿਨ ਨਾਂ ਦਾ ਪ੍ਰੋਟੀਨ ਘੱਟ ਹੋਣ ਲੱਗਦਾ ਹੈ ਜਿਸ ਨਾਲ ਸਕਿਨ ‘ਤੇ ਸਟਰੈੱਚ ਆਉਣ ਨਾਲ ਅੱਖਾਂ ਦੇ ਆਲੇ-ਦੁਆਲੇ ਲਾਈਨਾਂ ਦਿਖਣ ਲੱਗਦੀਆਂ ਹਨ। ਕਈ ਵਾਰ ਜ਼ਿਆਦਾ ਕੰਪਿਊਟਰ ਅਤੇ ਸਮਾਰਟਫ਼ੋਨ ਦੀ ਵਰਤੋਂ ਕਰਨ ਨਾਲ ਵੀ ਝੁਰੜੀਆਂ ਪੈ ਜਾਂਦੀਆਂ ਹਨ ਅਜਿਹੇ ‘ਚ ਕੁੱਝ ਹੋਮਮੇਡ ਪੈਕ ਦੀ ਵਰਤੋਂ ਕਰ ਤੁਸੀਂ ਇਸ ਤੋਂ ਛੁਟਕਾਰਾ ਪਾ ਸਕਦੇ ਹੋ।
ਐਲੋਵੇਰਾ – ਐਲੋਵੇਰਾ ਸਕਿਨ ਨਾਲ ਜੁੜੀਆਂ ਸਮੱਸਿਆਵਾਂ ਲਈ ਰਾਮਬਾਣ ਇਲਾਜ ਹੈ। ਅਜਿਹੇ ‘ਚ ਇਸ ‘ਚ ਮੌਜੂਦ ਐਂਟੀ-ਔਕਸੀਡੈਂਟ ਗੁਣ ਅੱਖਾਂ ਦੇ ਕੋਲ ਝੁਰੜੀਆਂ ਪੈਦਾ ਕਰਨ ਵਾਲੇ ਫ਼ਰੀ ਰੈਡੀਕਲਜ਼ ਨੂੰ ਘੱਟ ਕਰਨ ‘ਚ ਮਦਦ ਕਰਦੇ ਹਨ। ਇਸ ਲਈ ਦਿਨ ‘ਚ ਦੋ ਵਾਰ ਚਿਹਰੇ ‘ਤੇ ਜੈੱਲ ਨੂੰ ਫ਼ੇਸਪੈਕ ਦੀ ਤਰ੍ਹਾਂ ਲਗਾਓ।
ਖੀਰਾ – ਖੀਰਾ ਅੱਖਾਂ ਦੇ ਆਲੇ-ਦੁਆਲੇ ਝੁਰੜੀਆਂ ਨੂੰ ਘੱਟ ਕਰਨ ਦੇ ਨਾਲ ਡਾਰਕ ਸਰਕਲ ਨੂੰ ਵੀ ਘੱਟ ਕਰਨ ‘ਚ ਮਦਦ ਕਰਦਾ ਹੈ। ਅੱਖਾਂ ਦੇ ਆਲੇ-ਦੁਆਲੇ ਢਿੱਲੀ ਹੋ ਚੁੱਕੀ ਸਕਿਨ ‘ਤੇ ਖੀਰੇ ਦੀ ਵਰਤੋਂ ਕਰ ਕੇ ਤੁਸੀਂ ਇਸ ਨੂੰ ਟਾਈਟ ਕਰ ਸਕਦੇ ਹੋ। ਇਸ ਨਾਲ ਸਕਿਨ ‘ਚ ਮੌਜੂਦ ਬਾਰੀਕ ਲਾਈਨ ਵੀ ਘੱਟ ਹੋਵੇਗੀ। ਖੀਰੇ ਨੂੰ ਕੱਟ ਕੇ ਲਗਾਉਣ ਦੀ ਜਗ੍ਹਾ ਤੁਸੀਂ ਇਸ ਨੂੰ ਕੱਦੂਕੱਸ ਕਰ ਵੀ ਲਗਾ ਸਕਦੇ ਹੋ।
ਟੀ ਬੈਗਜ਼ – ਟੀ ਬੈਗਜ਼ ‘ਚ ਪਾਏ ਜਾਣ ਵਾਲੇ ਐਂਟੀ-ਔਕਸੀਡੈਂਟਸ ਅਤੇ ਟੈਨਿਕ ਅੱਖਾਂ ਦੇ ਹੇਠਾਂ ਦੀ ਸੋਜ ਨੂੰ ਘੱਟ ਕਰ ਕੇ ਝੁਰੜੀਆਂ ਨੂੰ ਘੱਟ ਕਰਨ ‘ਚ ਮਦਦ ਕਰਦੇ ਹਨ। ਟੀ ਬੈਗਜ਼ ਨੂੰ ਗਰਮ ਪਾਣੀ ‘ਚ ਭਿਓਂ ਕੇ ਕੁੱਝ ਮਿੰਟ ਲਈ ਫ਼ਰਿੱਜ ‘ਚ ਰੱਖ ਦਿਓ। ਇਸ ਦੇ ਬਾਅਦ 5-5 ਮਿੰਟ ਲਈ ਅੱਖਾਂ ‘ਤੇ ਇਸ ਨੂੰ ਰੱਖੋ।
ਕੇਲਾ – ਕੇਲਾ ਅੱਖਾਂ ਦੇ ਆਲੇ-ਦੁਆਲੇ ਦੀ ਢਿੱਲੀ ਸਕਿਨ ਨੂੰ ਟਾਈਟ ਕਰਨ ਦੇ ਨਾਲ ਡਾਰਕ ਸਰਕਲਸ ਨੂੰ ਵੀ ਦੂਰ ਕਰਨ ‘ਚ ਮਦਦ ਕਰਦਾ ਹੈ। ਕੇਲੇ ਨੂੰ ਪੀਸ ਲਓ ਅਤੇ ਇਸ ‘ਚ ਹਲਕਾ ਗ਼ੁਲਾਬ ਜਲ ਮਿਲਾ ਲਓ। ਇਸ ਨੂੰ ਅੱਖਾਂ ਦੇ ਕੋਲ ਅੱਧਾ ਘੰਟਾ ਰੱਖਣ ਦੇ ਬਾਅਦ ਕੋਸੇ ਪਾਣੀ ਨਾਲ ਧੋ ਲਓ। ਇਸ ਦੇ ਇਲਾਵਾ ਤੁਸੀਂ ਕੇਲੇ ਦੀ ਮਦਦ ਨਾਲ ਅੱਖਾਂ ਦੇ ਚਾਰੇ ਪਾਸੇ ਮਾਲਿਸ਼ ਵੀ ਕਰ ਸਕਦੀ ਹੋ। ਕੇਲੇ ਦੀ ਜਗ੍ਹਾ ਤੁਸੀਂ ਚਾਹੋ ਤਾਂ ਕੇਲੇ ਦੇ ਛਿਲਕੇ ਦੀ ਵੀ ਵਰਤੋਂ ਕਰ ਸਕਦੀ ਹੋ।
ਸੂਰਜਵੰਸ਼ੀ