ਬੌਲੀਵੁਡ ਐਕਟਰ ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਵਿਆਹ ਦੀ ਤਰੀਕ ਸਾਹਮਣੇ ਆ ਚੁੱਕੀ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਖ਼ਬਰਾਂ ਦੀ ਮੰਨੀਏ ਤਾਂ ਦੋਹਾਂ ਦੇ ਵਿਆਹ ਦੀ ਅਸਲ ਤਰੀਕ ਅਤੇ ਜਿਸ ਜਗ੍ਹਾ ‘ਤੇ ਵਿਆਹ ਹੋਣਾ ਹੈ ਉਸ ਦੀ ਲੋਕੇਸ਼ਨ ਵੀ ਸਾਹਮਣੇ ਆ ਚੁੱਕੀ ਹੈ।
ਇਨ੍ਹਾਂ ਰਿਪੋਰਟਾਂ ‘ਚ ਦਾਅਵਾ ਕੀਤਾ ਗਿਆ ਹੈ ਕਿ ਕਪੂਰ ਅਤੇ ਭੱਟ ਪਰਿਵਾਰ ਵਲੋਂ ਇਸ ਵਿਆਹ ਦਾ ਪ੍ਰਬੰਧ ਫ਼ਰਾਂਸ ‘ਚ ਕੀਤਾ ਜਾਣਾ ਹੈ ਅਤੇ ਵਿਆਹ ਦੀਆਂ ਤਿਆਰੀਆਂ ਲਗਭਗ ਪੂਰੀਆਂ ਕਰ ਲਈਆਂ ਗਈਆਂ ਹਨ। ਵਿਆਹ ਲਈ ਕੇਟਰਿੰਗ ਵਾਲੇ ਵੀ ਬੁਕ ਕਰ ਲਏ ਗਏ ਹਨ। ਦੋਹਾਂ ਦੇ ਨਵੰਬਰ ਮਹੀਨੇ ‘ਚ ਵਿਆਹ ਦੇ ਬੰਧਨ ‘ਚ ਬੱਝਣ ਦੀ ਸੰਭਾਵਨਾ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਦੋਹਾਂ ਦੇ ਵਿਆਹ ਦਾ ਇੱਕ ਫ਼ਰਜ਼ੀ ਕਾਰਡ ਵੀ ਵਾਇਰਲ ਹੋਇਆ ਸੀ ਜਿਸ ‘ਚ ਵਿਆਹ ਦੀ ਤਰੀਕ 22 ਜਨਵਰੀ ਦੱਸੀ ਗਈ ਸੀ, ਪਰ ਹੁਣ ਮੀਡੀਆ ਰਿਪੋਰਟਾਂ ‘ਚ ਖ਼ੁਲਾਸਾ ਹੋਇਆ ਹੈ ਕਿ ਦੋਹੇਂ ਨਵੰਬਰ ਮਹੀਨੇ ਹੀ ਵਿਆਹ ਕਰਵਾਉਣਗੇ।