– ਸੂਰਜ ਚੜ੍ਹਨ ਤੋਂ ਪਹਿਲਾਂ ਉਠੋ। ਇਸ ਨਾਲ ਸਿਹਤ ਠੀਕ ਰਹਿੰਦੀ ਹੈ।
– ਮਲ-ਮੂਤਰ ਦੇ ਵੇਗ ਨੂੰ ਰੋਕਣ ਨਾਲ ਸਿਹਤ ਨੂੰ ਨੁਕਸਾਨ ਹੁੰਦਾ ਹੈ।
– ਖੁੱਲ੍ਹੀ ਹਵਾ ਵਿੱਚ ਟਹਿਲਣਾ ਮਨ ਅਤੇ ਤਨ ਦੋਵਾਂ ਨੂੰ ਪ੍ਰਫ਼ੁੱਲਤ ਰੱਖਦਾ ਹੈ।
– ਚਮੜੀ ਦੀ ਚਮਕ ਬਰਕਰਾਰ ਰੱਖਣ ਲਈ ਹਫ਼ਤੇ ਵਿੱਚ ਘੱਟ ਤੋਂ ਘੱਟ ਇੱਕ ਵਾਰ ਮਾਲਿਸ਼ ਕਰੋ।
– ਸਿਹਤ ਠੀਕ ਰੱਖਣ ਲਈ ਸਵੇਰੇ ਗੁਰੂ ਆਹਾਰ, ਦੁਪਹਿਰ ਨੂੰ ਮੱਧਮ ਆਹਾਰ ਅਤੇ ਰਾਤ ਨੂੰ ਲਘੂ ਆਹਾਰ ਲਓ। ਕਦੇ-ਕਦੇ ਫ਼ਲਾਹਾਰ, ਰਸਾਹਾਰ ਅਤੇ ਵਰਤ ਵੀ ਰੱਖਣਾ ਠੀਕ ਹੁੰਦਾ ਹੈ।
– ਦਿਨ ਵਿੱਚ ਸੌਣਾ ਠੀਕ ਨਹੀਂ ਹੁੰਦਾ। ਬਸ ਗਰਮੀਆਂ ਦੌਰਾਨ ਹੀ ਤੁਸੀਂ ਦਿਨ ਵਿੱਚ ਸੌਵੋਂ। ਰਾਤ ਨੂੰ 6 ਤੋਂ 8 ਘੰਟੇ ਤਕ ਨੀਂਦ ਉਮਰ ਅਨੁਸਾਰ ਲਓ। ਜ਼ਿਆਦਾ ਸੌਣਾ ਜਾਂ ਘੱਟ ਹੋਣਾ, ਦੋਹੇਂ ਹੀ ਨੁਕਸਾਨਦੇਹ ਹੁੰਦੇ ਹਨ। ਰਾਤ ਨੂੰ ਜਾਗਦੇ ਨਾ ਰਹੋ।
– ਭੋਜਨ ਤੋਂ ਬਾਅਦ ਪਾਣੀ ਦਾ ਸੇਵਨ ਨਾ ਕਰੋ। ਭੋਜਨ ਦੇ ਵਿੱਚਕਾਰ ਲਿਆ ਗਿਆ ਪਾਣੀ ਭੋਜਨ ਪਚਾਉਣ ਵਿੱਚ ਮਦਦ ਕਰਦਾ ਹੈ।
– ਖ਼ੁਦ ਨੂੰ ਤੰਦਰੁਸਤ ਰੱਖਣ ਲਈ ਦੋ ਭਾਗ ਅੰਨ ਅਤੇ ਇੱਕ ਭਾਗ ਪਾਣੀ ਨਾਲ ਪੇਟ ਨੂੰ ਭਰੋ। ਇੱਕ ਭਾਗ ਪੇਟ ਨੂੰ ਭੋਜਨ ਪਚਾਉਣ ਲਈ ਖ਼ਾਲੀ ਰੱਖੋ।
– ਦੁੱਧ ਦਾ ਸੇਵਨ ਕਰਦੇ ਸਮੇਂ ਕਿਸੇ ਅਮਲ ਪਦਾਰਥ ਦਾ ਸੇਵਨ ਨਾ ਕਰੋ। ਦਹੀਂ ਵੀ ਸਵੇਰੇ ਅਤੇ ਦੁਪਹਿਰ ਨੂੰ ਹੀ ਲਓ। ਰਾਤ ਨੂੰ ਦਹੀਂ ਦਾ ਸੇਵਨ ਨਾ ਕਰੋ।
– ਬਹੁਤ ਜ਼ਿਆਦਾ ਸ਼ਰੀਰਕ ਥਕਾਨ ਤੋਂ ਬਾਅਦ ਭੋਜਨ ਦਾ ਸੇਵਨ ਨਾ ਕਰੋ। ਅਜਿਹਾ ਕਰਨ ਨਾਲ ਉਲਟੀ ਆ ਸਕਦੀ ਹੈ।
– ਮਨੁੱਖ ਨੂੰ ਜ਼ਿਆਦਾ ਗਰਮ, ਠੰਢਾ, ਅਮਲ ਅਤੇ ਜ਼ਿਆਦਾ ਲੂਣ ਯੁਕਤ ਭੋਜਨ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਨ੍ਹਾਂ ਦੀ ਜ਼ਿਆਦਾ ਵਰਤੋਂ ਨਾਲ ਸਿਹਤ ਚੰਗੀ ਨਹੀਂ ਰਹਿੰਦੀ।
– ਭੋਜਨ ਜਲਦਬਾਜ਼ੀ ਵਿੱਚ ਨਾ ਕਰੋ। ਇਸ ਨਾਲ ਭੋਜਨ ਉੱਪਰ ਨਾਸਿਕਾ ਆਦਿ ਛਿਦਰਾਂ ਵਿੱਚ ਚਲਾ ਜਾਂਦਾ ਹੈ ਜੋ ਅਵਸਾਦ ਪੈਦਾ ਕਰਦਾ ਹੈ। ਭੋਜਨ ਸ਼ਾਂਤ ਮਨ ਨਾਲ ਕਰੋ।
– ਮਨੁੱਖ ਨੂੰ ਭੋਜਨ ਉਹੀ ਕਰਨਾ ਚਾਹੀਦਾ ਹੈ ਜੋ ਸਿਹਤ ਰੱਖਿਅਕ ਹੋਵੇ। ਸਿਹਤ ਲਈ ਨੁਕਸਾਨਦਾਇਕ ਭੋਜਨ ਨਹੀਂ ਕਰਨਾ ਚਾਹੀਦਾ।
– ਜ਼ਿਆਦਾ ਲੂਣ ਦੇ ਸੇਵਨ ਨਾਲ ਝੁਰੜੀਆਂ ਸਮੇਂ ਤੋਂ ਪਹਿਲਾਂ ਆਉਂਦੀਆਂ ਹਨ, ਇਸ ਲਈ ਲੂਣ ਦੀ ਵਰਤੋਂ ਘੱਟ ਕਰੋ।
– ਪੈਰਾਂ ਦੀਆਂ ਤਲੀਆਂ ‘ਤੇ ਤੇਲ ਮਾਲਿਸ਼ ਕਰਨ ਨਾਲ ਅੱਖਾਂ ਨੂੰ ਲਾਭ ਹੁੰਦਾ ਹੈ।
– ਚਿੰਤਾ, ਸ਼ੋਕ, ਡਰ, ਗੁੱਸਾ ਆਦਿ ਵਿਤਚ ਕੀਤਾ ਗਿਆ ਭੋਜਨ ਚੰਗੀ ਤਰ੍ਹਾਂ ਨਹੀਂ ਪਚਦਾ।
– ਸਰਦੀ ਰੁੱਤ ਵਿਤਚ ਪਾਚਣ ਕਿਰਿਆ ਤੇਜ਼ ਹੁੰਦੀ ਹੈ। ਅਜਿਹੇ ਵਿੱਚ ਆਪਣੇ ਸ਼ਰੀਰ ਦੀ ਭੁੱਖ ਨੂੰ ਸ਼ਾਂਤ ਕਰਨਾ ਚਾਹੀਦਾ ਹੈ, ਨਹੀਂ ਤਾਂ ਸ਼ਰੀਰ ਸ਼ਿਥਿਲ ਪੈ ਜਾਂਦਾ ਹੈ।
– ਵਰਖਾ ਰੁੱਤ ਵਿੱਚ ਖਾਣ-ਪੀਣ ਦੇ ਪਦਾਰਥਾਂ ਦੇ ਨਾਲ ਉਚਿਤ ਮਾਤਰਾ ਵਿੱਚ ਸ਼ਹਿਦ ਦੀ ਵਰਤੋਂ ਕਰਦੇ ਰਹੋ।
– ਤੰਦਰੁਸਤ ਰਹਿਣ ਲਈ ਆਹਾਰ, ਨਿਦ੍ਰਾ ਅਤੇ ਬ੍ਰਹਮਚਾਰੀ, ਇਨ੍ਹਾਂ ਤਿੰਨ ਮੁੱਖ ਕਰਤੱਵਾਂ ਦਾ ਪਾਲਣ ਕਰਨਾ ਚਾਹੀਦਾ ਹੈ।
– ਅੱਗ ਦੇ ਸਾਹਮਣੇ ਕੰਮ ਕਰਨ ਤੋਂ ਬਾਅਦ ਅਤੇ ਤੇਜ਼ ਧੁੱਪ ਵਿੱਚੋਂ ਆਉਣ ਤੋਂ ਬਾਅਦ ਇਕਦਮ ਠੰਢੇ ਪਾਣੀ ਨਾਲ ਨਾ ਨਹਾਓ। ਇਸ ਨਾਲ ਚਮੜੀ ਅਤੇ ਨਿਗ੍ਹਾ ਨੂੰ ਨੁਕਸਾਨ ਪਹੁੰਚ ਸਕਦਾ ਹੈ।
ਸੂਰਜਵੰਸ਼ੀ