ਨਵੀਂ ਦਿੱਲੀ – ਭਾਰਤ ਖਿਖਲਾਫ਼ ਸੀਰੀਜ਼ ਤੋਂ ਪਹਿਲਾਂ ਬੰਗਲਾਦੇਸ਼ ਨੂੰ ਇੱਕ ਵੱਡਾ ਝਟਕਾ ਲੱਗਾ ਹੈ। ਬੰਗਲਾਦੇਸ਼ੀ ਟੀਮ ਦੇ ਸਟਾਰ ਆਲਰਾਊਂਡਰ ਸ਼ਾਕਿਬ ਅਲ ਹਸਨ ‘ਤੇ ICC ਨੇ ਦੋ ਸਾਲ ਦੀ ਪਾਬੰਦੀ ਲਗਾ ਦਿੱਤੀ ਹੈ। ਇਸ ਖ਼ਬਰ ਨਾਲ ਬੰਗਲਾਦੇਸ਼ ਕ੍ਰਿਕਟ ਹਿਲ ਸਕਦਾ ਹੈ। ICC ਨੇ ਇਸ ਦੀ ਜਾਣਕਾਰੀ ਆਪਣੇ ਟਵਿਟਰ ਹੈਂਡਲ ‘ਤੇ ਪੋਸਟ ਕਰ ਕੇ ਦਿੱਤੀ। ICC ਨੇ ਸ਼ਾਕਿਬ ‘ਤੇ ਨੂੰ ਬੁਕੀ ਨਾਲ ਸਬੰਧ ਹੋਣ ਦੇ ਦੋਸ਼ ਵਿੱਚ ਦੋ ਸਾਲ ਦੀ ਪਾਬੰਦੀ ਲਗਾਈ ਹੈ। ਉਸ ਨੇ ਕੈਪਸ਼ਨ ਵਿੱਚ ਲਿਖਿਆ ਹੈ ਕਿ ਜਨਵਰੀ 2018 ਵਿੱਚ ਖੇਡੀ ਗਈ ਟ੍ਰਾਈ ਸੀਰੀਜ਼ (ਜ਼ਿੰਬਾਬਵੇ, ਸ਼੍ਰੀ ਲੰਕਾ ਅਤੇ ਬੰਗਲਾਦੇਸ਼ ਵਿਚਾਲੇ) ਅਤੇ IPL 2018 ਦੌਰਾਨ ਬੁਕੀ ਨਾਲ ਸੰਪਰਕ ਹੋਣ ਦੀ ਸਥਿਤੀ ਵਿੱਚ ਬੋਰਡ ਨੂੰ ਨਾ ਦੱਸਣ ਕਾਰਨ ਉਸ ‘ਤੇ ਕਾਰਵਾਈ ਕੀਤੀ ਜਾ ਰਹੀ ਹੈ।
ਬੰਗਲਾਦੇਸ਼ ਦੀ ਅਖ਼ਬਾਰ ਸਮਕਾਲ ਦੀ ਮੰਨੀਏ ਤਾਂ ਸ਼ਾਕਿਬ ਨੂੰ ਦੋ ਸਾਲ ਪਹਿਲਾਂ ਫ਼ਿਕਸਿੰਗ ਦਾ ਔਫ਼ਰ ਮਿਲਿਆ ਸੀ। ਟ੍ਰਾਈ ਸੀਰੀਜ਼ ਅਤੇ IPL 2018 ਦੌਰਾਨ ਇੱਕ ਬੁਕੀ ਨੇ ਸ਼ਾਕਿਬ ਨਾਲ ਸੰਪਰਕ ਕੀਤਾ ਸੀ। ਪ੍ਰੋਟੋਕੌਲ ਮੁਤਾਬਿਕ, ਸ਼ਾਕਿਬ ਨੂੰ ਫ਼ਿਕਸਿੰਗ ਦੀ ਔਫ਼ਰ ਮਿਲਦਿਆਂ ਹੀ ICC ਨਾਲ ਸੰਪਰਕ ਕਰਨਾ ਚਾਹੀਦਾ ਸੀ, ਅਤੇ ਸ਼ਾਕਿਬ ਨੇ ਅਜਿਹਾ ਬਿਲਕੁਲ ਨਹੀਂ ਕੀਤਾ।
ICC ਦੇ ਐਂਟੀ ਕਰੱਪਸ਼ਨ ਯੂਨਿਟ ਅੱਗੇ ਕਬੂਲੀ ਸ਼ਾਕਿਬ ਨੇ ਗ਼ਲਤੀ
ਜਦੋਂ ICC ਦੀ ਐਂਟੀ ਕਰੱਪਸ਼ਨ ਯੂਨਿਟ ਨੂੰ ਇਸ ਦੀ ਭਿਣਕ ਲੱਗੀ ਤਾਂ ਉਨ੍ਹਾਂ ਨੇ ਸ਼ਾਕਿਬ ਨਾਲ ਗੱਲ ਕੀਤੀ। ਗੱਲਬਾਤ ਦੌਰਾਨ ਸ਼ਾਕਿਬ ਨੇ ਆਪਣੀ ਗ਼ਲਤੀ ਕਬੂਲੀ। ਉਸ ਨੇ ICC ਦੇ ਅਧਿਕਾਰੀਆਂ ਨੂੰ ਦੱਸਿਆ ਕਿ ਉਸ ਨੇ ਬੁਕੀ ਨੂੰ ਗੰਭੀਰਤਾ ਨਾਲ ਨਹੀਂ ਸੀ ਲਿਆ ਇਸ ਲਈ ਉਸ ਨੇ ਇਹ ਗੱਲ ICC ਨੂੰ ਨਹੀਂ ਦੱਸੀ।