ਸਤਿੰਦਰ ਸਰਤਾਜ ਦਾ ਨਾਂ ਦੁਨੀਆ ਭਰ ‘ਚ ਹਰ ਇੱਕ ਮੰਚ ‘ਤੇ ਬੜ੍ਹੇ ਹੀ ਸਤਿਕਾਰ ਨਾਲ ਲਿਆ ਜਾਂਦਾ ਹੈ। ਪੰਜਾਬੀ ਗਾਇਕੀ ਅਤੇ ਅਤੇ ਸਿਨੇਮਾ ‘ਚ ਆਪਣਾ ਵਡਮੁੱਲਾ ਯੋਗਦਾਨ ਪਾਉਣ ਵਾਲੇ ਸਰਤਾਜ ਹੁਣ ਦਰਸ਼ਕਾਂ ਲਈ ਇੱਕ ਹੋਰ ਤੋਹਫ਼ਾ ਲੈ ਕੇ ਆ ਰਹੇ ਹਨ। ਦੱਸ ਦਈਏ ਉਨ੍ਹਾਂ ਦੀ ਨਵੀਂ ਫ਼ਿਲਮ ਇੱਕੋ-ਮਿੱਕੇ ਦੀ ਪਹਿਲੀ ਝਲਕ ਸਾਹਮਣੇ ਆ ਚੁੱਕੀ ਹੈ ਜਿਸ ‘ਚ ਅਦਾਕਾਰ ਅਦਿਤੀ ਸ਼ਰਮਾ ਫ਼ੀਮੇਲ ਲੀਡ ‘ਚ ਨਜ਼ਰ ਆਵੇਗੀ। ਇਹ ਫ਼ਿਲਮ ਅਗਲੇ ਸਾਲ ਯਾਨੀ 2020 ਦੀ 13 ਮਾਰਚ ਨੂੰ ਰਿਲੀਜ਼ ਹੋਣ ਵਾਲੀ ਹੈ। ਪੰਕਜ ਵਰਮਾ ਦੀ ਕਹਾਣੀ ਅਤੇ ਨਿਰਦੇਸ਼ਨ ‘ਚ ਬਣੀ ਇਹ ਫ਼ਿਲਮ ਪਿਆਰ ਦੀ ਅਨੋਖੀ ਦਾਸਤਾਨ ਹੋਣ ਵਾਲੀ ਹੈ ਜਿਸ ਦੇ ਪੋਸਟਰ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ। ਸਤਿੰਦਰ ਸਰਤਾਜ ਨੇ ਵੀ ਫ਼ਿਲਮ ‘ਚ ਮੁਹੱਬਤੀ ਜ਼ਿੰਦਗੀ ਦੇ ਸੰਦੇਸ਼ ਦਿੱਤੇ ਹਨ। ਪੰਜਾਬੀ ਫ਼ੀਚਰ ਫਿਲਮਜ਼ ਦੀ ਪੇਸ਼ਕੇਸ਼ ਇਹ ਫ਼ਿਲਮ ਸਤਿੰਦਰ ਸਰਤਾਜ ਦੀ ਦੂਜੀ ਪੰਜਾਬੀ ਫ਼ਿਲਮ ਹੋਵੇਗੀ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸਤਿੰਦਰ ਸਰਤਾਜ ਆਪਣੀ ਡੈਬਿਊ ਫ਼ਿਲਮ ਦਾ ਬਲੈਕ ਪ੍ਰਿੰਸ ਰਾਹੀਂ ਦੁਨੀਆ ਭਰ ‘ਚ ਕਾਫੀ ਚਰਚਾ ਖੱਟ ਚੁੱਕੇ ਹਨ। ਹੁਣ ਰੋਮੈਂਟਿਕ ਡਰਾਮਾ ਨਾਲ ਲੰਬੇ ਸਮੇਂ ਬਾਅਦ ਸਤਿੰਦਰ ਸਰਤਾਜ ਸਿਲਵਰ ਸਕ੍ਰੀਨ ‘ਤੇ ਵਾਪਸੀ ਕਰਨ ਜਾ ਰਹੇ ਹਨ। ਹੁਣ ਇਹ ਦੇਖਣਾ ਕਾਫ਼ੀ ਦਿਲਚਸਪ ਹੋਵੇਗਾ ਸਤਿੰਦਰ ਸਰਤਾਜ ਅਤੇ ਅਦਿਤੀ ਸ਼ਰਮਾ ਇੱਕੋ-ਮਿੱਕੇ ਨਾਲ ਦਰਸ਼ਕਾਂ ਦਾ ਦਿਲ ਜਿੱਤਣ ‘ਚ ਕਾਮਯਾਬ ਹੁੰਦੇ ਹਨ ਜਾਂ ਨਹੀਂ।