ਬੌਲੀਵੁਡ ਅਦਾਕਾਰਾ ਦੀਪਿਕਾ ਪਾਦੂਕੋਣ ਵਿਆਹ ਤੋਂ ਬਾਅਦ ਕੁੱਝ ਸਮਾਂ ਪਹਿਲਾਂ ਹੀ ਫ਼ਿਲਮਾਂ ‘ਚ ਐਕਟਿਵ ਹੋਈ ਹੈ। ਹਾਲ ਹੀ ‘ਚ ਉਸ ਨੇ ਮੇਘਨਾ ਗ਼ੁਲਜ਼ਾਰ ਦੀ ਫ਼ਿਲਮ ਛਪਾਕ ਦੀ ਸ਼ੂਟਿੰਗ ਖ਼ਤਮ ਕੀਤੀ ਹੈ। ਇਸ ਨੂੰ ਅਗਲੇ ਸਾਲ ਜਨਵਰੀ ‘ਚ ਰਿਲੀਜ਼ ਕੀਤਾ ਜਾਣਾ ਹੈ। ਇਸ ਦੇ ਨਾਲ ਹੀ ਉਹ ਰਣਵੀਰ ਸਿੰਘ ਨਾਲ ਫ਼ਿਲਮ ’83 ‘ਚ ਵੀ ਨਜ਼ਰ ਆਵੇਗੀ। ਹੁਣ ਦੀਪਿਕਾ ਦੇ ਫ਼ੈਨਜ਼ ਲਈ ਖ਼ੁਸ਼ਖ਼ਬਰੀ ਹੈ। ਜੀ ਹਾਂ, ਖ਼ਬਰ ਹੈ ਕਿ ਜਲਦ ਹੀ ਦੀਪਿਕਾ ਫ਼ਿਲਮ ਮਹਾਭਾਰਤ ‘ਚ ਦਰੌਪਦੀ ਦੇ ਕਿਰਦਾਰ ‘ਚ ਨਜ਼ਰ ਆਵੇਗੀ। ਇਸ ਦੀ ਪ੍ਰੋਡਕਸ਼ਨ ਉਹ ਖ਼ੁਦ ਕਰੇਗੀ। ਇਸ ਲਈ ਦੀਪਿਕਾ ਨੇ ਮਧੂ ਮੰਤੇਨਾ ਨਾਲ ਕੋਲੈਬਰੇਟ ਕੀਤਾ ਹੈ।
ਖ਼ਬਰਾਂ ਮੁਤਾਬਿਕ ਮਹਾਭਾਰਤ ਦੋ ਹਿੱਸਿਆਂ ‘ਚ ਆਵੇਗੀ ਜਿਸ ਦਾ ਪਹਿਲਾ ਭਾਗ 2021 ‘ਚ ਰਿਲੀਜ਼ ਕੀਤਾ ਜਾਵੇਗਾ। ਇਸ ਫ਼ਿਲਮ ਨੂੰ ਲੈ ਕੇ ਹਾਲ ਹੀ ‘ਚ ਦੀਪਿਕਾ ਨੇ ਕਿਹਾ ਕਿ ਉਹ ਦਰੌਪਦੀ ਦਾ ਕਿਰਦਾਰ ਪਲੇਅ ਕਰਕੇ ਕਾਫ਼ੀ ਖ਼ੁਸ਼ ਹੈ। ਉਸ ਨੇ ਅੱਗੇ ਕਿਹਾ, ”ਇਸ ਫ਼ਿਲਮ ਦੀ ਖ਼ਾਸ ਗੱਲ ਹੈ ਕਿ ਇਹ ਫ਼ਿਲਮ ਦਰੌਪਦੀ ਦੇ ਨਜ਼ਰੀਏ ਨਾਲ ਬਣਾਈ ਜਾਵੇਗੀ।”