ਮਰੀਜ਼ਾਂ ਨੂੰ ਆਪਣੀ ਮੌਤ ਦਾ ਜ਼ੋਖ਼ਮ ਘਟਾਉਣ ਲਈ ਸੌਣ ਤੋਂ ਪਹਿਲਾਂ ਦਵਾਈ ਲੈਣੀ ਚਾਹੀਦੀ ਹੈ। ਅਜਿਹਾ ਇਸ ਲਈ ਹੈ ਕਿਉਂਕਿ ਇੱਕ ਨਵੇਂ ਅਧਿਐਨ ਵਿੱਚ ਪਤਾ ਲੱਗਾ ਹੈ ਕਿ ਹਾਈ ਬਲੱਡ ਪ੍ਰੈਸ਼ਰ ਦੀ ਦਵਾਈ ਸਵੇਰ ਦੀ ਥਾਂ ਰਾਤ ਨੂੰ ਲੈਣ ਨਾਲ ਦਿਲ ਦੇ ਦੌਰੇ ਦਾ ਖ਼ਤਰਾ ਘੱਟ ਹੋ ਜਾਂਦਾ ਹੈ। ਅਧਿਐਨ ਅਨੁਸਾਰ, ਉਹ ਮਰੀਜ਼ ਜੋ ਸੌਣ ਤੋਂ ਪਹਿਲਾਂ ਹਾਈ ਬਲੱਡ ਪ੍ਰੈਸ਼ਰ ਦੀ ਦਵਾਈ ਲੈਂਦੇ ਹਨ ਉਨਾਂ ਨੂੰ ਦਿਲ ਦੇ ਦੌਰੇ ਦਾ 44 ਪ੍ਰਤੀਸ਼ਤ ਜ਼ੋਖ਼ਮ ਘੱਟ ਹੁੰਦਾ ਹੈ।
ਖੋਜਕਰਤਾਵਾਂ ਨੇ ਕਿਹਾ ਕਿ ਹਾਈਪਰਟੈਨਸ਼ਨ ਵਾਲੇ ਮਰੀਜ਼ਾਂ ਨੂੰ ਆਪਣੀ ਮੌਤ ਦੇ ਜ਼ੋਖ਼ਮ ਨੂੰ ਘਟਾਉਣ ਲਈ ਸੌਣ ਤੋਂ ਪਹਿਲਾਂ ਆਪਣੀ ਦਵਾਈ ਲੈਣੀ ਚਾਹੀਦੀ ਹੈ।
ਦਿਲ ਦੇ ਦੌਰੇ ਦਾ ਜ਼ੋਖ਼ਮ ਘੱਟ ਜਾਂਦੈ
ਖੋਜਕਰਤਾਵਾਂ ਨੇ ਹਾਈਪਰਟੈਨਸ਼ਨ ਵਾਲੇ ਬਾਲਗਾਂ ‘ਤੇ ਇੱਕ ਅਧਿਐਨ ਕੀਤਾ। ਇਸ ਵਿੱਚ ਉਨਾਂ ਨੇ ਪਾਇਆ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਦਵਾਈ ਲੈਣੀ ਦਿਲ ਦੇ ਦੌਰੇ, ਦਿਲ ਦੀਆਂ ਬਿਮਾਰੀਆਂ ਜਾਂ ਸਟ੍ਰੋਕ ਨਾਲ ਪੀੜਤ ਹੋਣ ਦੀ ਸੰਭਾਵਨਾ ਨੂੰ ਘਟਾਉਂਦੀ ਹੈ। ਖੋਜ ਅਨੁਸਾਰ ਰਾਤ ਨੂੰ ਦਵਾਈ ਲੈਣ ਨਾਲ ਸਟ੍ਰੋਕ ਅਤੇ ਦਿਲ ਦੀਆਂ ਬਿਮਾਰੀਆਂ ਦਾ ਜ਼ੋਖ਼ਮ 66 ਪ੍ਰਤੀਸ਼ਤ ਤਕ ਘਟਾ ਹੋ ਸਕਦਾ ਹੈ।
ਸਪੇਨ ਦੇ ਵਿਗਿਆਨੀਆਂ ਨੇ 19 ਹਜ਼ਾਰ ਤੋਂ ਵੱਧ ਮਰੀਜ਼ਾਂ ਦੀ ਜਾਂਚ ਕੀਤੀ ਜੋ ਹਾਈ ਬਲੱਡ ਪ੍ਰੈਸ਼ਰ ਦੀ ਦਵਾਈ ਲੈਂਦੇ ਸਨ। ਔਸਤਨ ਛੇ ਸਾਲਾਂ ਲਈ ਉਨਾਂ ਦੀ ਨਿਗਰਾਨੀ ਕੀਤੀ ਗਈ। ਅਧਿਐਨ ਦੌਰਾਨ ਅੱਧੇ ਹਿੱਸੇ ਨੂੰ ਰਾਤ ਨੂੰ ਅਤੇ ਬਾਕੀ ਦੇ ਮਰੀਜ਼ਾਂ ਨੂੰ ਸਵੇਰੇ ਦਵਾਈ ਦਾ ਸੇਵਨ ਕਰਨ ਲਈ ਕਿਹਾ ਗਿਆ। ਇਸ ਵਿੱਚ ਪਤਾ ਲੱਗਾ ਕਿ ਜਿਹੜੇ ਮਰੀਜ਼ ਰਾਤ ਨੂੰ ਦਵਾਈ ਲੈਂਦੇ ਸਨ ਉਨਾਂ ਵਿੱਚ ਦਿਲ ਦਾ ਦੌਰਾ ਪੈਣ ਦਾ ਖ਼ਤਰਾ 44 ਪ੍ਰਤੀਸ਼ਤ ਅਤੇ ਮੌਤ ਦਾ ਖ਼ਤਰਾ 66 ਪ੍ਰਤੀਸ਼ਤ ਘੱਟ ਸੀ।
ਸਪੇਨ ਦੀ ਵਿਗੋ ਯੂਨੀਵਰਸਿਟੀ ਦੇ ਖੋਜਕਰਤਾਵਾਂ ਅਨੁਸਾਰ, ਇਨਾਂ ਮਰੀਜ਼ਾਂ ਵਿੱਚ ਦੌਰਾ ਪੈਣ ਦੀ ਸੰਭਾਵਨਾ ਵੀ ਕਾਫ਼ੀ ਘੱਟ ਸੀ। ਉਸ ਅਨੁਸਾਰ, ਹੁਣ ਤਕ ਡਾਕਟਰ ਮਰੀਜ਼ਾਂ ਨੂੰ ਸਵੇਰੇ ਉਠਦੇ ਸਾਰ ਹੀ ਦਵਾਈ ਲੈਣ ਦੀ ਸਲਾਹ ਦੇ ਰਹੇ ਸਨ ਕਿਉਂਕਿ ਉਨਾਂ ਦਾ ਮੰਨਣਾ ਸੀ ਕਿ ਸਵੇਰੇ ਦਵਾਈ ਲੈਣ ਨਾਲ ਬਲੱਡ ਪ੍ਰੈਸ਼ਰ ਨੂੰ ਘਟਾਉਣਾ ਦਿਲ ਦੀ ਬਿਮਾਰੀ ਦੇ ਜ਼ੋਖ਼ਮ ਨੂੰ ਰੋਕਣ ਲਈ ਮਹੱਤਵਪੂਰਨ ਹੈ।
ਨੋਟ: ਮਰੀਜ਼ਾਂ ਨੂੰ ਸਲਾਹ ਹੈ ਕਿ ਉਹ ਆਪਣੇ ਫ਼ੈਮਲੀ ਡਾਕਟਰ ਦੀ ਸਲਾਹ ਨਾਲ ਹੀ ਦਵਾਈ ਦਾ ਸਮਾਂ ਤਬਦੀਲ ਕਰਨ।
ਸੂਰਜਵੰਸ਼ੀ