ਨਵੀਂ ਦਿੱਲੀ— ਦੇਸ਼ ਦੀ ਰਾਜਧਾਨੀ ‘ਤੇ ਛਾਈ ਜ਼ਹਿਰੀਲੀ ਧੁੰਦ ਦੀ ਚਾਦਰ ਸ਼ੁੱਕਰਵਾਰ ਸਵੇਰੇ ਹੋਰ ਜ਼ਿਆਦਾ ਹੋ ਗਈ। ਰਾਤ ਭਰ ‘ਚ ਪ੍ਰਦੂਸ਼ਣ ਦਾ ਪੱਧਰ ਲਗਭਗ 50 ਅੰਕ ਵਧ ਗਿਆ ਅਤੇ ਹਵਾ ਗੁਣਵੱਤਾ ਸੂਚਕਾਂਕ (ਏ.ਕਊ.ਆਈ.) 459 ‘ਤੇ ਪਹੁੰਚ ਗਿਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਸ ਸਾਲ ਜਨਵਰੀ ਦੇ ਬਾਅਦ ਤੋਂ ਵੀਰਵਾਰ ਦੀ ਰਾਤ ਪਹਿਲੀ ਵਾਰ ਏ.ਕਊ.ਆਈ. ‘ਬੇਹੱਦ ਗੰਭੀਰ’ ਅਤੇ ‘ਐਮਰਜੈਂਸੀ’ ਸ਼੍ਰੇਣੀ ‘ਚ ਪਹੁੰਚ ਗਿਆ। ਉੱਥੇ ਹੀ ਦਿੱਲੀ ‘ਚ ਹੈਲਥ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ। ਪੂਰੀ ਸਰਦੀ ਦਿੱਲੀ ‘ਚ ਪਟਾਕੇ ਚਲਾਉਣ ‘ਤੇ ਰੋਕ ਲੱਗਾ ਦਿੱਤੀ ਗਈ ਹੈ ਤਾਂ ਵਾਤਾਵਰਣ ਪ੍ਰਦੂਸ਼ਣ ਕੰਟਰੋਲ ਅਥਾਰਟੀ (ਈ.ਪੀ.ਸੀ.ਏ.) ਉੱਥੇ ਹੀ 5 ਨਵੰਬਰ ਤੱਕ ਨਿਰਮਾਣ ਕੰਮਾਂ ‘ਤੇ ਪੂਰੀ ਤਰ੍ਹਾਂ ਨਾਲ ਬੈਗ ਲੱਗਾ ਦਿੱਤਾ ਹੈ। ਦੱਸਣਯੋਗ ਹੈ ਕਿ ਇਹ ਬੈਨ ਪਹਿਲੇ ਸਿਰਫ਼ ਸ਼ਾਮ 6 ਤੋਂ ਸਵੇਰੇ 6 ਵਜੇ ਤੱਕ ਲਗਾਇਆ ਗਿਆ ਸੀ। ਪ੍ਰਦੂਸ਼ਣ ਕਾਰਨ ਸਾਊਥ ਦਿੱਲੀ ਦੇ ਸਕੂਲਾਂ ਨੂੰ ਵੀ 4 ਨਵੰਬਰ ਤੱਕ ਬੰਦ ਕਰ ਦਿੱਤਾ ਗਿਆ ਹੈ।
48 ਘੰਟੇ ਤੱਕ ਨਹੀਂ ਬਦਲੇ ਹਾਲਾਤ ਤਾਂ ਚੁੱਕੇ ਜਾਣਗੇ ਕਦਮ
ਅਧਿਕਾਰਤ ਅੰਕੜਿਆਂ ਅਨੁਸਾਰ, ਰਾਤ 12.30 ਵਜੇ ਹਵਾ ਗੁਣਵੱਤਾ ਸੂਚਕਾਂਕ 582 ‘ਤੇ ਪਹੁੰਚ ਗਿਆ। ਅਧਿਕਾਰੀ ਨੇ ਦੱਸਿਆ ਕਿ ਜੇਕਰ ਹਵਾ ਗੁਣਵੱਤਾ 48 ਘੰਟੇ ਤੋਂ ਵਧ ਮਿਆਦ ਤੱਕ ‘ਬੇਹੱਦ ਗੰਭੀਰ’ ਸ਼੍ਰੇਣੀ ‘ਚ ਬਣੀ ਰਹਿੰਦੀ ਹੈ ਤਾਂ ਗ੍ਰੇਡੇਡ ਰਿਸਪਾਂਸ ਐਕਸ਼ਨ ਪਲਾਨ ਦੇ ਅਧੀਨ ਐਮਰਜੈਂਸੀ ਉਪਾਅ ਕੀਤੇ ਜਾਂਦੇ ਹਨ।
ਓਡ-ਈਵਨ ਯੋਜਨਾ
ਟਰੱਕਾਂ ਦੇ ਪ੍ਰਵੇਸ਼
ਨਿਰਮਾਣ ਗਤੀਵਿਧੀਆਂ ‘ਤੇ ਪਾਬੰਦੀ
ਸਕੂਲ ਬੰਦ ਕਰਨਾ ਆਦਿ।
ਜਾਣ ਕੀ ਹੈ ਸਥਿਤੀ
1- ਸਵੇਰੇ 8.30 ਵਜੇ, ਸ਼ਹਿਰ ਦਾ ਹਵਾ ਗੁਣਵੱਤਾ ਸੂਚਕਾਂਕ (ਏ.ਕਊ.ਆਈ.) 459 ਸੀ, ਜੋ ਬੁੱਧਵਾਰ ਦੀ ਰਾਤ 8 ਵਜੇ 410 ਦਰਜ ਕੀਤਾ ਸੀ।
2- ਦਿੱਲੀ ‘ਚ ਸਥਿਤ ਸਾਰੇ 37 ਹਵਾ ਗੁਣਵੱਤਾ ਨਿਗਰਾਨੀ ਕੇਂਦਰਾਂ ਨੇ ਸ਼ੁੱਕਰਵਾਰ ਦਿੱਲੀ ਦਾ ਏ.ਕਊ.ਆਈ. ‘ਬੇਹੱਦ ਗੰਭੀਰ’ ਸ਼੍ਰੇਣੀ ‘ਚ ਦਰਜ ਕੀਤਾ।
3- ਬਵਾਨਾ ਜ਼ਿਆਦਾ ਪ੍ਰਦੂਸ਼ਿਤ ਇਲਾਕਾ ਰਿਹਾ, ਜਿੱਥੇ ਏ.ਕਊ.ਆਈ. 497 ਦਰਜ ਕੀਤਾ ਸੀ। 4- 487 ਏ.ਕਊ.ਆਈ. ਨਾਲ ਦਿੱਲੀ ਤਕਨਾਲੋਜੀ ਯੂਨੀਵਰਸਿਟੀ ਦੂਜੇ ਨੰਬਰ ‘ਤੇ ਰਿਹਾ। 5- ਵਜੀਰਪੁਰ ‘ਚ ਏ.ਕਊ.ਆਈ. 485
6- ਆਨੰਦ ਵਿਹਾਰ ‘ਚ 484
7- ਵਿਵੇਕ ਵਿਹਾਰ ‘ਚ 482 ਦਰਜ ਕੀਤਾ ਗਿਆ।
8- ਦੇਸ਼ ਦੇ ਜ਼ਿਆਦਾ ਪ੍ਰਦੂਸ਼ਿਤ ਸ਼ਹਿਰ ਗਾਜ਼ੀਆਬਾਦ ‘ਚ ਪੀਐੱਮ-2.5 ਦਾ ਪੱਧਰ 493 ਰਿਹਾ। 9- ਗ੍ਰੇਟਰ ਨੋਇਡਾ (480), ਨੋਇਡਾ (477)
10- ਫਰੀਦਾਬਾਦ (432) ‘ਚ ਵੀ ਹਵਾ ‘ਚ ਪ੍ਰਦੂਸ਼ਣ ਦਾ ਪੱਧਰ ਕਾਫੀ ਵਧ ਰਿਹਾ।

ਇਸ ਤਰ੍ਹਾਂ ਤੈਅ ਹੁੰਦਾ ਹੈ ਏ.ਕਊ.ਆਈ
1- 0-50 ਹੁੰਦਾ ਹੈ ਤਾਂ ਇਸ ਨੂੰ ‘ਚੰਗੀ’ ਸ਼੍ਰੇਣੀ ਦਾ ਮੰਨਿਆ ਜਾਂਦਾ ਹੈ।
2- 51-100 ਨੂੰ ‘ਸੰਤੋਸ਼ਜਨਕ’
3- 101-200 ਨੂੰ ‘ਮੱਧਮ’
4- 201-300 ਨੂੰ ਖਰਾਬ
5- 301-400 ਨੂੰ ‘ਬੇਹੱਦ ਖਰਾਬ’
6- 401-500 ਨੂੰ ‘ਗੰਭੀਰ’ ਅਤੇ 500 ਤੋਂ ਉੱਪਰ ਏ.ਕਊ.ਆਈ. ਨੂੰ ‘ਬੇਹੱਦ ਗੰਭੀਰ ਅਤੇ ਐਮਰਜੈਂਸੀ’ ਸ਼੍ਰੇਣੀ ਦਾ ਮੰਨਿਆ ਜਾਂਦਾ ਹੈ।
ਡਾਕਟਰਾਂ ਦੀ ਐਡਵਾਇਜ਼ਰੀ (ਸਲਾਹ)
ਸਰ ਗੰਗਾਰਾਮ ਹਸਪਤਾਲ ‘ਚ ਫੇਫੜਿਆਂ ਦੇ ਡਾਕਟਰ ਅਰਵਿੰਦ ਕੁਮਾਰ ਨੇ ਕਿਹਾ,”ਪ੍ਰਦੂਸ਼ਿਤ ਹਵਾ ਦਾ 22 ਮਾਈਕ੍ਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਹਿੱਸਾ ਸਾਹ ਦੇ ਨਾਲ ਸਰੀਰ ‘ਚ ਜਾਣ ‘ਤੇ ਇਹ ਇਕ ਸਿਗਰਟ ਪੀਣ ਦੇ ਬਰਾਬਰ ਹੁੰਦਾ ਹੈ। ਅਜਿਹੇ ‘ਚ ਪੀਐੱਮ-2.5 ਦਾ ਪੱਧਰ 700 ਹੋਵੇ ਜਾਂ 300 ਹੋਵੇ, ਇਸ ਦਾ ਪ੍ਰਭਾਵ ਬਹੁਤ ਬੁਰਾ ਹੁੰਦਾ ਹੈ। ਲੋਕਾਂ ਨੂੰ ਚੌਕਸੀ ਵਰਤਣੀ ਚਾਹੀਦੀ ਹੈ, ਖਾਸ ਕਰ ਕੇ ਉਨ੍ਹਾਂ ਲੋਕਾਂ ਨੂੰ ਜੋ ਅਸਥਮਾ, ਬ੍ਰੋਂਕਾਈਟਿਸ ਜਾਂ ਸਾਹ ਸੰਬੰਧੀ ਹੋਰ ਰੋਗਾਂ ਨਾਲ ਪੀੜਤ ਹਨ।” ਡਾਕਟਰਾਂ ਨੇ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣ ਦੀ ਸਲਾਹ ਦਿੱੱਤੀ ਹੈ ਅਤੇ ਮਾਸਕ ਪਾ ਕੇ ਬਾਹਰ ਨਿਕਲਣ ਲਈ ਕਿਹਾ ਹੈ। ਸਾਹ ਦੀ ਪਰੇਸ਼ਾਨੀ ਵਾਲਿਆਂ ਨੂੰ ਘਰੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਗਈ ਹੈ। ਉੱਥੇ ਹੀ ਮੌਸਮ ਮਾਹਰਾਂ ਦਾ ਕਹਿਣਾ ਹੈ ਕਿ ਪੱਛਮੀ ਗੜਬੜੀ ਉੱਤਰੀ ਖੇਤਰ ਦਾ ਰੁਖ ਕਰ ਰਹੀ ਹੈ, ਜਿਸ ਨਾਲ ਹਵਾ ਦੀ ਗਤੀ ਵਧੇਗੀ ਅਤੇ ਸ਼ਨੀਵਾਰ ਤੋਂ ਪ੍ਰਦੂਸ਼ਕ ਤੱਤ ਇੱਧਰ-ਉੱਧਰ ਜਾਣ ਲੱਗਣਗੇ।

ਸਕੂਲ ਬੰਦ ਕਰਨ ਦੀ ਮੰਗ
ਕਈ ਮਾਤਾ-ਪਿਤਾ ਨੇ ਟਵਿੱਟਰ ਦੇ ਮਾਧਿਅਮ ਨਾਲ ਦਿੱਲੀ ਸਰਕਾਰ ਤੋਂ ਸਕੂਲਾਂ ਨੂੰ ਬੰਦ ਕਰਨ ਦੀ ਅਪੀਲ ਕੀਤੀ ਹੈ। ਦਿੱਲੀ ਸਰਕਾਰ ਨੇ ਸ਼ੁੱਕਰਵਾਰ ਸਵੇਰੇ ਦਿੱਲੀ ‘ਚ ਸਕੂਲੀ ਵਿਦਿਆਰਥੀਆਂ ਦਰਮਿਆਨ 50 ਲੱਖ ਐੱਨ-95 ਮਾਸਕ ਦੀ ਵੰਡ ਸ਼ੁਰੂ ਕਰ ਦਿੱਤੀ ਹੈ। ਇਸ ਵਿਚ ਬੀ.ਸੀ.ਸੀ.ਆਈ. ਨੇ ਕਿਹਾ ਹੈ ਕਿ ਉਹ ਐਤਵਾਰ ਨੂੰ ਫਿਰੋਜ਼ ਸ਼ਾਹ ਕੋਟਲਾ ਮੈਦਾਨ ‘ਚ ਭਾਰਤ-ਬੰਗਲਾਦੇਸ਼ ਟੀ20 ਮੈਚ ਆਯੋਜਿਤ ਕਰੇਗਾ। ਦੱਸਣਯੋਗ ਹੈ ਕਿ ਵਾਤਾਵਰਣ ਪ੍ਰੇਮੀਆਂ ਨੇ ਖਿਡਾਰੀਆਂ ਅਤੇ ਦਰਸ਼ਕਾਂ ਦੀ ਸਿਹਤ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਸੀ।