ਬੌਲੀਵੁਡ ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਕਿਹਾ ਹੈ ਕਿ ਕਿਸੇ ਵੀ ਲੜਕੀ ਨੂੰ ਕੁਈਨ ਬਣਨ ਲਈ ਕਿੰਗ ਦੀ ਜ਼ਰੂਰਤ ਨਹੀਂ। ਪ੍ਰਿਅੰਕਾ ਦਾ ਨਵਾਂ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਛਾਇਆ ਹੋਇਆ ਹੈ। ਵੀਡੀਓ ‘ਚ ਪ੍ਰਿਅੰਕਾ ਨੇ ਕਿਹਾ, ”ਕਹਿੰਦੇ ਹਨ ਲੜਕੀਆਂ ਨੂੰ ਸਮਝਣਾ ਬਹੁਤ ਮੁਸ਼ਕਿਲ ਹੈ। ਬਿਲਕੁੱਲ ਸੱਚ ਕਿਹਾ ਹੈ ਕਿਸੇ ਨੇ ਕਿਉਂਕਿ ਜਿੰਨਾ ਲੋਕਾਂ ਨੇ ਸਾਨੂੰ ਸਮਝਿਆ ਹੈ, ਅਸੀਂ ਉਸ ਤੋਂ ਬਹੁਤ ਅੱਗੇ ਨਿਕਲ ਚੁੱਕੀਆਂ ਹਾਂ। ਸਾਨੂੰ ਕੁਈਨ ਬਨਣ ਲਈ ਹੁਣ ਕਿੰਗ ਦੀ ਕੋਈ ਜ਼ਰੂਰਤ ਨਹੀਂ। ਅਸੀਂ ਆਪਣਾ ਰਸਤਾ ਖ਼ੁਦ ਬਣਾਉਂਦੀਆਂ ਹਾਂ ਅਤੇ ਉਹ ਵੀ ਆਪਣੇ ਹੀ ਸਟਾਈਲ ‘ਚ। ਮਰਦ ਤਾਰੇ ਤੋੜ ਕੇ ਨਾ ਲਿਆਉਣ ਸਾਡੇ ਲਈ, ਉਹ ਤਾਂ ਖ਼ੁਦ ਸਾਨੂੰ ਲੱਭਦੇ ਹੋਏ ਚਲੇ ਆਉਣਗੇ। ਸਾਨੂੰ ਕਿਸੇ ਹੋਰ ਦੀ ਸਟੋਰੀ ਦਾ ਹਿੱਸਾ ਨਹੀਂ ਬਣਨਾ, ਅਸੀਂ ਆਪਣੀ ਸਟੋਰੀ ਖ਼ੁਦ ਲਿਖਦੀਆਂ ਹਾਂ। ਜ਼ਮਾਨਾ ਬਦਲ ਰਿਹਾ ਹੈ ਅਤੇ ਕਹਾਣੀ ਵੀ।” ਇਹ ਵੀਡੀਓ ਡਿਜ਼ਨੀ ਦੀ ਅਪਕਮਿੰਗ ਮੂਵੀ ਫ਼ਰੋਜ਼ਨ-2 ਨਾਲ ਸਬੰਧਤ ਹੈ। ਵੀਡੀਓ ਦੇ ਅੰਤ ‘ਚ ਪ੍ਰਿਯੰਕਾ ਚੋਪੜਾ ਨੇ ਫ਼ਰੋਜ਼ਨ-2 ਦੀ ਲੀਡ ਕੈਰੇਕਟਰ ਐਲਸਾ ਅਤੇ ਐਨਾ ਦੀ ਪਛਾਣ ਤੋਂ ਜਾਣੂ ਕਰਵਾਇਆ। ਇਸ ਫ਼ਿਲਮ ‘ਚ ਪ੍ਰਿਯੰਕਾ ਚੋਪੜਾ ਅਤੇ ਪਰਣੀਤੀ ਚੋਪੜਾ ਐਲਸਾ ਅਤੇ ਐਨਾ ਨੂੰ ਫ਼ਿਲਮ ਦੇ ਹਿੰਦੀ ਵਰਯਨ ‘ਚ ਅਵਾਜ਼ ਦੇ ਰਹੀਆਂ ਹਨ।