ਨਵੀਂ ਦਿੱਲੀ – BCCI ਦੇ ਪ੍ਰਧਾਨ ਬਣਨ ਤੋਂ ਬਾਅਦ ਸੌਰਭ ਗਾਂਗੁਲੀ ਨੇ ਭਾਰਤੀ ਕ੍ਰਿਕਟ ਦਾ ਢਾਂਚਾ ਸੁਧਾਰਣ ਦੀ ਦਿਸ਼ਾ ‘ਚ ਇੱਕ ਮਹੱਤਵਪੂਰਨ ਕਦਮ ਚੁੱਕਣ ਵੱਲ ਇਸ਼ਾਰਾ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਕਾਫ਼ੀ ਸਮੇਂ ਤੋਂ ਟੀਮ ਇੰਡੀਆ ‘ਚ ਸਪਲਿਟ ਕਪਤਾਨੀ ਦੀ ਗੱਲ ਚੱਲ ਰਹੀ ਹੈ ਜਿਸ ਨੂੰ ਲੈ ਕੇ ਹੁਣ ਦਾਦਾ ਨੇ ਸਾਫ਼ ਕਰ ਦਿੱਤਾ ਹੈ ਕਿ ਸਾਡੀ ਟੀਮ ਨੂੰ ਇਸ ਦੀ ਕੋਈ ਜ਼ਰੂਰਤ ਨਹੀਂ।
ਇੱਕ ਵੈੱਬਸਾਈਟ ਨਾਲ ਗੱਲਬਾਤ ਦੇ ਦੌਰਾਨ BCCI ਦੇ ਨਵ-ਨਿਯੁਕਤ ਪ੍ਰਧਾਨ ਗਾਂਗੁਲੀ ਨੇ ਕਿਹਾ, ”ਸਪਲਿਟ ਕਪਤਾਨੀ ਸਾਡੀ ਜਰੂਰਤ ਨਹੀਂ। ਮੈਨੂੰ ਨਹੀਂ ਲੱਗਦਾ ਟੀਮ ਇੰਡੀਆ ਨੂੰ ਵੱਖ-ਵੱਖ ਫ਼ੌਰਮੈਟ ‘ਚ ਵੱਖ-ਵੱਖ ਕਪਤਾਨਾਂ ਦੀ ਲੋੜ ਹੈ ਸਗੋਂ ਇਸ ਵਿਸ਼ੇ ‘ਤੇ ਗੱਲ ਕਰਨ ਦੀ ਵੀ ਲੋੜ ਨਹੀਂ। ਤੁਹਾਨੂੰ ਦੱਸ ਦੇਈਏ ਮੌਜੂਦਾ ਕਪਤਾਨ ਵਿਰਾਟ ਕੋਹਲੀ ਦਾ ਵਨ-ਡੇ ਅਤੇ T-20 ਅੰਤਰਰਾਸ਼ਟਰੀ ‘ਚ ਜਿੱਤ ਦਾ ਫ਼ੀਸਦ ਰੋਹਿਤ ਸ਼ਰਮਾ ਤੋਂ ਘੱਟ ਹੈ।