ਸਮੱਗਰੀ
ਪੋਹਾ ਇੱਕ ਕੱਪ
ਦੋ ਉਬਲੇ ਆਲੂ
ਨਮਕ 3/4 ਛੋਟਾ ਚੱਮਚ (ਜਾਂ ਸਵਾਦ ਮੁਤਾਬਿਕ)
ਲਾਲ ਮਿਰਚ 1/4 ਛੋਟਾ ਚੱਮਚ (ਜਾਂ ਵਿੱਤ ਮੁਤਾਬਿਕ)
ਅਦਰਕ ਇੱਕ ਇੰਚ ਟੁਕੜਾ (ਕੱਦੂਕੱਸ ਕੀਤਾ ਹੋਇਆ)
ਦੋ ਹਰੀਆਂ ਮਿਰਚਾਂ (ਬਾਰੀਕ ਕੱਟੀਆਂ ਹੋਈਆਂ)
2-3 ਟੇਬਲ ਸਪੂਨ ਹਰਿਆ ਧਨੀਆ (ਬਾਰੀਕ ਕੱਟਿਆ ਹੋਇਆ)
ਤਿੰਨ ਪੀਸ ਬ੍ਰੈੱਡ
ਦੋ ਟੇਬਲ ਸਪੂਨ ਮੈਦਾ
1/4 ਛੋਟਾ ਚੱਮਚ ਕਾਲੀ ਮਿਰਚ
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਪੋਹੇ ਨੂੰ ਛਾਣਨੀ ‘ਚ ਪਾ ਕੇ ਪੰਜ ਮਿੰਟਾਂ ਤਕ ਭਿਓਂ ਕੇ ਰੱਖ ਲਓ। ਆਲੂ ਛਿੱਲ ਕੇ ਕੱਦੂਕੱਸ ਕਰ ਲਓ। ਮੈਸ਼ ਕੀਤੇ ਹੋਏ ਆਲੂਆਂ ‘ਚ ਭਿੱਜਾ ਪੋਹਾ ਮਿਲਾਓ। ਹੁਣ ਇਸ ਮਿਸ਼ਰਣ ‘ਚ ਅਦਰਕ, ਹਰੀ ਮਿਰਚ, ਅੱਧਾ ਛੋਟਾ ਚੱਮਚ ਨਮਕ, ਲਾਲ ਮਿਰਚ ਅਤੇ ਹਰਿਆ ਧਨੀਆ ਚੰਗੀ ਤਰ੍ਹਾਂ ਮਿਲਾਉਂਦਿਆਂ ਆਟੇ ਵਾਂਗ ਗੁੰਨ੍ਹ ਕੇ ਤਿਆਰ ਕਰ ਲਓ। ਕਟਲੈੱਟਸ ਬਣਾਉਣ ਲਈ ਮਿਸ਼ਰਣ ਤਿਆਰ ਹੈ। ਮੈਦੇ ਨੂੰ 1/4 ਕੱਪ ਪਾਣੀ ਪਾ ਕੇ ਪਤਲਾ ਘੋਲ ਬਣਾ ਲਓ। ਹੁਣ ਇਸ ‘ਚ ਇੱਕ ਚੌਥਾਈ ਛੋਟਾ ਚੱਮਚ ਨਮਕ ਅਤੇ ਕਾਲੀ ਮਿਰਚ ਪਾ ਕੇ ਮਿਲਾ ਲਓ। ਬ੍ਰੈੱਡ ਨੂੰ ਤੋੜ ਕੇ ਮਿਕਸਰ ‘ਚ ਪਾ ਕੇ ਪੀਸ ਲਓ, ਬ੍ਰੈੱਡ ਦਾ ਚੂਰਾ ਤਿਆਰ ਹੈ। ਕਟਲੈੱਟਸ ਦੇ ਤਿਆਰ ਮਿਸ਼ਰਣ ‘ਚੋਂ ਥੋੜ੍ਹਾ ਜਿਹਾ ਮਿਸ਼ਰਣ ਕੱਢੋ ਅਤੇ ਹੱਥ ਨਾਲ ਕਟਲੈੱਟਸ ਦਾ ਆਕਾਰ ਦਿਓ, ਬਣੇ ਹੋਏ ਕਟਲੈੱਟਸ ਨੂੰ ਮੈਦੇ ਦੇ ਘੋਲ ‘ਚ ਡਿਪ ਕਰੋ, ਘੋਲ ‘ਚੋਂ ਕੱਢ ਕੇ ਬ੍ਰੈੱਡ ਦੇ ਚੂਰੇ ‘ਚ ਲਪੇਟ ਕੇ, ਹੱਥ ਨਾਲ ਚਾਰੇ ਪਾਸੇ ਥੋੜ੍ਹਾ ਜਿਹਾ ਦਬਾ ਕੇ ਪਲੇਟ ‘ਚ ਰੱਖੋ। ਸਾਰੇ ਮਿਸ਼ਰਣ ਨਾਲ ਇਸੇ ਤਰ੍ਹਾਂ ਕਟਲੈੱਟਸ ਬਣਾ ਕੇ ਰੱਖ ਲਓ। ਕਟਲੈੱਟਸ ਨੂੰ 15 ਮਿੰਟਾਂ ਤਕ ਇੰਝ ਹੀ ਰਹਿਣ ਦਿਓ, ਕਟਲੈੱਟਸ ਸੈੱਟ ਹੋ ਜਾਣਗੇ। ਕਟਲੈੱਟਸ ਨੂੰ ਡੀਪ ਫ਼੍ਰਾਈ ਜਾਂ ਸ਼ੈਲੋ ਫ਼੍ਰਾਈ ਕਰ ਸਕਦੇ ਹੋ। ਸ਼ੈਲੋ ਫ਼੍ਰਾਈ ਕਰਨ ਲਈ ਨੌਨ ਸਟਿਕਿੰਗ ਫ਼੍ਰਾਇੰਗ ਪੈਨ ਜਾਂ ਤਵੇ ‘ਤੇ 2-3 ਟੇਬਲ ਸਪੂਨ ਤੇਲ ਪਾ ਕੇ ਗਰਮ ਕਰੋ। ਤੇਲ ਗਰਮ ਹੋਣ ਤੋਂ ਬਾਅਦ ਕਟਲੈੱਟਸ ਨੂੰ ਘੱਟ ਸੇਕ ‘ਤੇ ਬ੍ਰਾਊਨ ਹੋਣ ਤਕ ਫ਼੍ਰਾਈ ਕਰ ਲਓ। ਕ੍ਰਿਸਪੀ ਅਤੇ ਸਵਾਦੀ ਪੋਹਾ ਕਟਲੈੱਟਸ ਤਿਆਰ ਹਨ। ਇਨ੍ਹਾਂ ਨੂੰ ਤੁਸੀਂ ਹਰੇ ਧਨੀਏ ਜਾਂ ਇਮਲੀ ਦੀ ਮਿੱਠੀ ਚੱਟਨੀ ਨਾਲ ਪਰੋਸ ਸਕਦੇ ਹੋ।