ਬੌਲੀਵੁਡ ਦੇ ਦਬੰਗ ਖ਼ਾਨ ਸਲਮਾਨ ਨੇ ਆਪਣੇ ਸੋਸ਼ਲ ਮੀਡੀਆ ਐਕਾਊਂਟ ‘ਤੇ ਸ਼ਾਹਰੁਖ਼ ਖ਼ਾਨ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ‘ਚ ਸ਼ਾਹਰੁਖ਼ ਦੇ ਹੱਥਾਂ ‘ਚ ਅੱਗ ਲੱਗੀ ਨਜ਼ਰ ਆ ਰਹੀ ਹੈ। ਵੀਡੀਓ ‘ਚ ਸਲਮਾਨ ਦੀ ਆਵਾਜ਼ ਹੈ। ਦੱਸ ਦਈਏ ਕਿ ਸਲਮਾਨ ਵੀਡੀਓ ‘ਚ ਆਖ ਰਹੇ ਹਨ ”ਹੀਰੋ ਉਹੀ ਹੁੰਦਾ ਹੈ ਜੋ ਅੱਗ ‘ਚ ਛਾਲ ਮਾਰ ਕੇ ਉਸ ਨੂੰ ਬੁਝਾ ਕੇ ਕਿਸੇ ਨੂੰ ਬਚਾਉਂਦਾ ਹੈ।” ਸਲਮਾਨ ਨੇ ਆਪਣੀ ਪੋਸਟ ਨੂੰ ਸ਼ੇਅਰ ਕਰਦੇ ਹੋਏ ਸ਼ਾਹਰੁਖ਼ ਨੂੰ ਟੈਗ ਵੀ ਕੀਤਾ ਹੈ। ਇਹ ਵੀਡੀਓ ਕਲਿਪ ਸ਼ਾਹਰੁਖ਼ ਦੀ ਫ਼ਿਲਮ ਹੈਪੀ ਨਿਊ ਯੀਅਰ ਦਾ ਹੈ। ਸਲਮਾਨ ਦੇ ਵੀਡੀਓ ਸ਼ੇਅਰ ਕਰਨ ਤੋਂ ਬਾਅਦ ਇਹ ਸੋਸ਼ਲ ਮੀਡੀਆ ‘ਤੇ ਵੀ ਖ਼ੂਬ ਵਾਈਰਲ ਹੋ ਰਿਹਾ ਹੈ ਅਤੇ ਇਸ ਨੂੰ ਐਸ਼ਵਰਿਆ ਰਾਏ ਬੱਚਨ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਬੌਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦੀ ਦੀਵਾਲੀ ਪਾਰਟੀ ‘ਚ ਐਸ਼ਵਰਿਆ ਦੀ ਮੈਨੇਜਰ ਦੇ ਲਹਿੰਗੇ ਨੂੰ ਅੱਗ ਲੱਗ ਗਈ ਸੀ ਜਿਸ ‘ਚ ਸ਼ਾਹਰੁਖ਼ ਨੇ ਕਿਸੇ ਹੀਰੋ ਦੀ ਤਰ੍ਹਾਂ ਤੁਰੰਤ ਅੱਗ ਬੁਝਾ ਦਿੱਤੀ ਅਤੇ ਇਸ ਦੌਰਾਨ ਉਹ ਆਪ ਝੁਲਸ ਗਿਆ। ਐਸ਼ਵਰਿਆ ਦੀ ਮੈਨੇਜਰ ਅਰਚਨਾ ਸੁਰੱਖਿਅਤ ਹੈ ਅਤੇ ਨਾਨਾਵਟੀ ਹਸਪਤਾਲ ‘ਚ ਇਲਾਜ ਕਰਵਾ ਰਹੀ ਹੈ।