ਭੋਪਾਲ — ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਨੇ ਕਿਹਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸਿੱਖਾਂ ਦੀ ਮੁਰਾਦ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਰੂਪ ਵਿਚ ਅੱਜ ਪੂਰੀ ਹੋ ਗਈ। ਕਮਲਨਾਥ ਨੇ ਟਵੀਟ ਕਰ ਕੇ ਕਿਹਾ, ”ਅੱਜ ਸਾਡੇ ਸਾਰਿਆਂ ਲਈ ਖੁਸ਼ੀ ਦਾ ਪਲ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਪਾਵਨ ਮੌਕੇ ‘ਤੇ ਸਿੱਖ ਭਾਈਚਾਰੇ ਦੀ ਮੁਰਾਦ ਅੱਜ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਰੂਪ ਵਿਚ ਅੱਜ ਪੂਰੀ ਹੋਈ ਹੈ।”
ਇਸ ਕੋਰੀਡੋਰ ਦੇ ਅੱਜ ਉਦਘਾਟਨ ਨਾਲ ਹੀ ਪੰਜਾਬ ਦੇ ਡੇਰਾ ਬਾਬਾ ਨਾਨਕ ਤੋਂ ਪਾਕਿਸਤਾਨ ਸਥਿਤ ਦਰਬਾਰ ਸਾਹਿਬ, ਕਰਤਾਰਪੁਰ ਸਾਹਿਬ ਸਿੱਧੇ ਜੁੜ ਗਿਆ ਹੈ। ਸ਼ਰਧਾਲੂ ਬਾਬੇ ਨਾਨਕ ਦੀਆਂ ਯਾਦਾਂ ਨਾਲ ਜੁੜੇ ਇਸ ਪਵਿੱਤਰ ਕੋਰੀਡੋਰ ਜ਼ਰੀਏ ਦਰਸ਼ਨ ਦੀਦਾਰ ਕਰ ਸਕਣਗੇ। ਕਮਲਨਾਥ ਨੇ ਲਿਖਿਆ ਹੈ ਕਿ ਇਸ ਲਈ ਦੇਸ਼ ਅਤੇ ਪ੍ਰਦੇਸ਼ ਦੇ ਸਿੱਖ ਭਾਈਚਾਰੇ ਵਲੋਂ ਭਾਰਤ ਸਰਕਾਰ, ਪਾਕਿਸਤਾਨ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਧੰਨਵਾਦ ਦਿੰਦੇ ਹੋਏ ਇਸ ਕੋਰੀਡੋਰ ਦੇ ਨਿਰਮਾਣ ਵਿਚ ਉਨ੍ਹਾਂ ਦੇ ਯੋਗਦਾਨ ਅਤੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ।