ਮੁੰਬਈ— ਮਹਾਰਾਸ਼ਟਰ ‘ਚ ਸਿਆਸੀ ਡਰਾਮੇ ਦਰਮਿਆਨ ਸ਼ਿਵ ਸੈਨਾ ਨੇਤਾ ਸੰਜੇ ਰਾਊਤ ਦੀ ਸਿਹਤ ਸੋਮਵਾਰ ਨੂੰ ਅਚਾਨਕ ਖਰਾਬ ਹੋ ਗਈ। ਸ਼ਿਵ ਸੈਨਾ ਦੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ.ਸੀ.ਪੀ.) ਅਤੇ ਕਾਂਗਰਸ ਦੇ ਸਹਿਯੋਗ ਨਾਲ ਸਰਕਾਰ ਬਣਾਉਣ ਦੀਆਂ ਸੰਭਾਵਨਾਵਾਂ ਦਰਮਿਆਨ ਰਾਊਤ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਸ਼ਿਵ ਸੈਨਾ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਸੰਸਦ ਮੈਂਬਰ ਸੰਜੇ ਰਾਊਤ ਦੀ ਅਚਾਨਕ ਸਿਹਤ ਵਿਗੜਨ ਕਾਰਨ ਲੀਲਾਵਤੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਸ ਵਿਚ ਸੂਤਰਾਂ ਅਨੁਸਾਰ ਅੱਜ ਸ਼ਾਮ ਹੋਣ ਵਾਲੀ ਕਾਂਗਰਸ ਦੀ ਬੈਠਕ ‘ਚ ਐੱਨ.ਸੀ.ਪੀ. ਵੀ ਸ਼ਾਮਲ ਹੋ ਸਕਦੀ ਹੈ। ਮਹਾਰਾਸ਼ਟਰ ਦੀਆਂ ਚੋਣਾਂ ‘ਚ ਨਾਲ ਮਿਲ ਕੇ ਲੜੇ ਦੋਵੇਂ ਦਲ ਮਿਲ ਕੇ ਸ਼ਿਵ ਸੈਨਾ ਨਾਲ ਸਰਕਾਰ ਬਣਾਉਣ ‘ਤੇ ਚਰਚਾ ਕਰ ਸਕਦੇ ਹਨ।
ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਦੇ ਸਿਆਸੀ ਡਰਾਮੇ ‘ਚ ਸਾਰੀਆਂ ਨਜ਼ਰਾਂ ਹੁਣ ਕਾਂਗਰਸ ‘ਤੇ ਟਿਕ ਗਈਆਂ ਹਨ। ਸ਼ਿਵ ਸੈਨਾ ਅਤੇ ਐੱਨ.ਸੀ.ਪੀ. ਜ਼ਾਹਰ ਕਰ ਚੁਕੇ ਹਨ ਕਿ ਉਹ ਸਰਕਾਰ ਬਣਾਉਣ ਲਈ ਤਿਆਰ ਹਨ। ਸੋਮਵਾਰ ਦੁਪਹਿਰ ਊਧਵ ਅਤੇ ਐੱਨ.ਸੀ.ਪੀ. ਚੀਫ ਸ਼ਰਦ ਪਵਾਰ ਦੀ ਮੁੰਬਈ ਦੇ ਹੋਟਲ ‘ਚ ਬੈਠਕ ਵੀ ਹੋਈ। ਹੁਣ ਕਾਂਗਰਸ ਇਸ ਗਠਜੋੜ ਨੂੰ ਸਮਰਥਨ ਦੇਵੇਗੀ ਜਾਂ ਨਹੀਂ, ਇਸ ਦਾ ਫੈਸਲਾ ਉਹ ਅੱਜ ਸ਼ਾਮਲ ਕਰ ਸਕਦੀ ਹੈ। ਕਾਂਗਰਸ ਨੇ ਮਹਾਰਾਸ਼ਟਰ ਦੇ ਆਪਣੇ ਸੀਨੀਅਰ ਨੇਤਾਵਾਂ ਨੂੰ ਦਿੱਲੀ ਬੁਲਾਇਆ ਹੈ। ਅੱਜ ਹੋਣ ਵਾਲੀ ਬੈਠਕ ‘ਚ ਕਾਂਗਰਸ ਪਾਰਟੀ ਮਹਾਰਾਸ਼ਟਰ ਦੀ ਸਿਆਸਤ ‘ਤੇ ਫਾਈਨਲ ਫੈਸਲਾ ਲਵੇਗੀ। ਭਾਜਪਾ ਪਹਿਲਾਂ ਹੀ ਇਕੱਲੇ ਦਮ ‘ਤੇ ਸਰਕਾਰ ਬਣਾਉਣ ਸਥਿਤੀ ‘ਚ ਨਹੀਂ ਹੋਣ ਦਾ ਹਵਾਲਾ ਦਿੰਦੇ ਹੋਏ ਦਾਅਵੇਦਾਰੀ ਤੋਂ ਪਿੱਛੇ ਹੱਟ ਚੁਕੀ ਹੈ।