ਅੰਡਿਆਂ ਦੀ ਵਰਤੋਂ ਨਾ ਸਿਰਫ਼ ਸਿਹਤ ਬਣਾਉਣ ਲਈ ਹੁੰਦੀ ਹੈ ਸਗੋਂ ਇਹ ਰੂਪ ਨਿਖਾਰਣ ਦੇ ਵੀ ਕੰਮ ਆਉਂਦੇ ਹਨ। ਅੰਡੇ ਦਾ ਸਫ਼ੇਦ ਹਿੱਸਾ ਹੋਵੇ ਜਾਂ ਫ਼ਿਰ ਉਸ ਦੀ ਜ਼ਰਦੀ, ਦੋਵੇਂ ਸਿਹਤ ਅਤੇ ਸੁੰਦਰਤਾ ਲਈ ਫ਼ਾਇਦੇਮੰਦ ਹਨ। ਕੀ ਤੁਸੀਂ ਕਦੇ ਅੰਡੇ ਦੇ ਛਿਲਕੇ ਨਾਲ ਰੂਪ ਨਿਖਾਰਣ ਦੀ ਗੱਲ ਸੁਣੀ ਹੈ? ਅਜਿਹੇ ਲੋਕ ਬਹੁਤ ਘੱਟ ਹੋਣਗੇ ਜਿਨ੍ਹਾਂ ਨੂੰ ਪਤਾ ਹੋਵੇਗਾ ਕਿ ਅੰਡੇ ਦੇ ਛਿਲਕਿਆਂ ਦੀ ਵਰਤੋਂ ਚਮੜੀ ਨਾਲ ਜੁੜੀਆਂ ਕਈ ਸਮੱਸਿਆ ਨੂੰ ਦੂਰ ਕਰਨ ਲਈ ਕੀਤੀ ਜਾਂਦੀ ਹੈ। ਅੰਡਿਆਂ ਦੇ ਛਿਲਕਿਆਂ ਦੀ ਸਹੀ ਵਰਤੋਂ ਕਰਨ ਨਾਲ ਚਮੜੀ ਸਾਫ਼ ਤਾਂ ਹੁੰਦੀ ਹੀ ਹੈ ਸਗੋਂ ਨੈਚੁਰਲ ਗਲੋ ਵੀ ਆਉਂਦਾ ਹੈ। ਅੰਡਿਆਂ ਦੇ ਛਿਲਕਿਆਂ ਦੀ ਵਰਤੋਂ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਸੁੱਕਾ ਲੈਣਾ ਬਹੁਤ ਜ਼ਰੂਰੀ ਹੈ। ਉਸ ਤੋਂ ਬਾਅਦ ਇਸ ਨੂੰ ਪੀਸ ਕੇ ਪਾਊਡਰ ਬਣਾ ਲਓ। ਹੁਣ ਅਸੀਂ ਇਸ ਨਾਲ ਹੋਣ ਵਾਲੇ ਫ਼ਾਇਦੇ ਦੀ ਗੱਲ ਕਰਦੇ ਹਾਂ –
ਸਕਿਨ ਇਨਫ਼ੈਕਸ਼ਨ ਅਤੇ ਦਾਗ਼-ਧੱਬੇ: ਅੰਡੇ ਦੇ ਛਿਲਕਿਆਂ ਨਾਲ ਬਣੇ ਪਾਊਡਰ ‘ਚ ਨਿੰਬੂ ਦਾ ਰਸ ਜਾਂ ਫ਼ਿਰ ਸਿਰਕਾ ਮਿਲਾ ਕੇ ਲਗਾਉਣ ਨਾਲ ਚਮੜੀ ‘ਤੇ ਹੋਏ ਦਾਗ਼-ਧੱਬੇ ਚੰਗੀ ਤਰ੍ਹਾਂ ਨਾਲ ਸਾਫ਼ ਹੋ ਜਾਂਦੇ ਹਨ ਅਤੇ ਨਾਲ ਹੀ ਇਨਫ਼ੈਕਸ਼ਨ ਦਾ ਖ਼ਤਰਾ ਘੱਟ ਹੋ ਜਾਂਦਾ ਹੈ। ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਸਕਿਨ ਇਨਫ਼ੈਕਸ਼ਨ ਵੀ ਹੈ ਤਾਂ ਇਹ ਉਪਾਅ ਬਹੁਤ ਫ਼ਾਇਦੇਮੰਦ ਰਹੇਗਾ।
ਚਿਹਰੇ ‘ਤੇ ਚਮਕ – ਅੰਡੇ ਦੇ ਛਿਲਕੇ ‘ਚ ਦੋ ਚੱਮਚ ਸ਼ਹਿਦ ਮਿਲਾ ਕੇ ਲਗਾਓ। ਇਸ ਉਪਾਅ ਨਾਲ ਜਿਥੇ ਚਿਹਰੇ ‘ਤੇ ਚਮਕ ਆਵੇਗੀ ਉਧਰ ਉਸ ਦੀ ਨਮੀ ਵੀ ਬਣੀ ਰਹੇਗੀ। ਪਾਊਡਰ ਅਤੇ ਸ਼ਹਿਦ ਨੂੰ ਮਿਲਾ ਕੇ ਇੱਕ ਗਾੜਾ ਪੇਸਟ ਤਿਆਰ ਕਰ ਲਓ ਅਤੇ ਪ੍ਰਭਾਵਿਤ ਥਾਂ ‘ਤੇ ਲਗਾਓ। ਇੱਕ ਹਫ਼ਤੇ ਦੇ ਅੰਦਰ ਤੁਹਾਡੀ ਚਮੜੀ ‘ਚ ਫ਼ਰਕ ਨਜ਼ਰ ਆਉਣ ਲੱਗੇਗਾ
ਦੰਦ ਪੀਲੇ – ਤੁਸੀਂ ਬਰੱਸ਼ ਤਾਂ ਹਰ ਰੋਜ਼ ਕਰਦੇ ਹੋਵੋਗੇ, ਪਰ ਕੀ ਉਸ ਦੇ ਬਾਵਜੂਦ ਤੁਹਾਡੇ ਦੰਦ ਪੀਲੇ ਹਨ। ਜੇਕਰ ਤੁਹਾਡੇ ਦੰਦ ਪੀਲੇ ਹਨ ਇਸ ਦੇ ਪਾਊਡਰ ਨਾਲ ਦੰਦਾਂ ‘ਤੇ ਨਿਯਮਿਤ ਮਸਾਜ ਕਰੋ। ਇਸ ਨਾਲ ਦੰਦ ਨੈਚੁਰਲ ਤਰੀਕੇ ਨਾਲ ਸਫ਼ੇਦ ਹੋ ਜਾਣਗੇ।
ਨਿਖ਼ਾਰ – ਤੁਸੀਂ ਚਾਹੋ ਤਾਂ ਇਸ ਪਾਊਡਰ ‘ਚ ਐਲੋਵੇਰਾ ਜੈੱਲ ਮਿਲਾ ਕੇ ਵੀ ਚਿਹਰੇ ‘ਤੇ ਲਗਾ ਸਕਦੇ ਹੋ। ਇਸ ਦੀ ਵਰਤੋਂ ਨਾਲ ਚਮੜੀ ਦੀ ਨਮੀ ਬਣੀ ਰਹਿੰਦੀ ਹੈ ਅਤੇ ਚਿਹਰੇ ‘ਤੇ ਨਿਖ਼ਾਰ ਆਉਂਦਾ ਹੈ।
ਕੀੜੇ-ਮਕੌੜਿਆਂ ਤੋਂ ਨਿਜਾਤ
ਘਰ ‘ਚ ਮੌਜੂਦ ਕੀੜੇ-ਮਕੌੜਿਆਂ, ਕਿਰਲੀਆਂ ਅਤੇ ਕੌਕਰੋਚ ਵੱਡੀਆਂ ਸਮੱਸਿਆਵਾਂ ਖੜ੍ਹੀਆਂ ਕਰਦੇ ਹਨ। ਇਨ੍ਹਾਂ ਦੇ ਆਉਣ ਨਾਲ ਘਰ ‘ਚ ਬੀਮਾਰੀਆਂ ਦਾ ਮਾਹੌਲ ਬਣਿਆ ਰਹਿੰਦਾ ਹੈ। ਇਸੇ ਲਈ ਇਨ੍ਹਾਂ ਤੋਂ ਨਿਜਾਤ ਪਾਉਣ ਲਈ ਘਰ ‘ਚ ਅੰਡੇ ਦੇ ਛਿਲਕਿਆਂ ਨੂੰ ਕੋਨੇ ‘ਚ ਰਖੋ।
ਸੂਰਜਵੰਸ਼ੀ