ਹਮੇਸ਼ਾ ਹੀ ਆਪਣੇ ਗੀਤਾਂ ਨੂੰ ਲੈ ਕੇ ਸੁਰਖ਼ੀਆਂ ‘ਚ ਬਣੇ ਰਹਿਣ ਵਾਲਾ ਪੰਜਾਬੀ ਗਾਇਕ ਸਿੰਗਾ ਇੱਕ ਵਾਰ ਮੁੜ ਚਰਚਾ ‘ਚ ਆ ਗਿਆ ਹੈ, ਪਰ ਇਸ ਵਾਰ ਚਰਚਾ ‘ਚ ਆਉਣ ਦਾ ਕਾਰਨ ਕੋਈ ਗੀਤ ਨਹੀਂ ਸਗੋਂ ਉਸ ਦੀ ਵੱਖਰੀ ਲੁੱਕ ਹੈ। ਦਰਅਸਲ, ਹਾਲ ਹੀ ‘ਚ ਸਿੰਗਾ ਨੇ ਆਪਣੇ ਇਨਸਟਾਗ੍ਰੈਮ ‘ਤੇ ਇੱਕ ਨਵੀਂ ਲੁੱਕ ਸਾਂਝੀ ਕੀਤੀ ਹੈ ਜਿਸ ‘ਚ ਉਹ ਪੰਜਾਬ ਪੁਲੀਸ ਦੀ ਵਰਦੀ ‘ਚ ਨਜ਼ਰ ਆ ਰਿਹਾ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਉਸ ਨੇ ਕੈਪਸ਼ਨ ‘ਚ ਲਿਖਿਆ ਹੈ, ”ਰੌਬਿਨ ਹੁੱਡ।” ਸਿੰਗਾ ਦੀ ਇਹ ਨਵੀਂ ਲੁੱਕ ਉਸ ਦੇ ਫ਼ੈਨਜ਼ ਨੂੰ ਖ਼ੂਬ ਪਸੰਦ ਆ ਰਹੀ ਹੈ ਜਿਸ ਦੇ ਚੱਲਦੇ ਪ੍ਰਸ਼ੰਸਕ ਕੌਮੈਂਟਸ ਰਾਹੀਂ ਉਸ ਦੀ ਤਾਰੀਫ਼ ਕਰਦੇ ਨਜ਼ਰ ਆ ਰਹੇ ਹਨ, ਪਰ ਉਸ ਨੇ ਲੁੱਕ ਦੇ ਨਾਲ ਦਰਸ਼ਕਾਂ ਦੇ ਮਨ ‘ਚ ਸਸਪੈਂਸ ਪਾ ਦਿੱਤਾ ਹੈ ਕਿ ਇਹ ਨਵੀਂ ਲੁੱਕ ਕਿਸੇ ਸੌਂਗ ਲਈ ਹੈ ਜਾਂ ਫ਼ਿਰ ਕਿਸੇ ਨਵੀਂ ਮੂਵੀ ਲਈ। ਇਸ ਗੱਲ ਦਾ ਖ਼ੁਲਾਸਾ ਸਿੰਗਾ ਆਉਣ ਵਾਲੇ ਸਮੇਂ ‘ਚ ਕਰੇਗਾ।
ਜੇ ਗੱਲ ਕਰੀਏ ਸਿੰਗਾ ਦੇ ਵਰਕ ਫ਼ਰੰਟ ਦੀ ਤਾਂ ਉਸ ਦੀ ਝੋਲੀ ਦੋ ਪੰਜਾਬੀ ਫ਼ਿਲਮਾਂ ਹਨ। ਇੱਕ ਤਾਂ ਅਮਰਦੀਪ ਸਿੰਘ ਗਿੱਲ ਦੀ ਜ਼ੋਰਾ-ਦੂਜਾ ਅਧਿਆਏ 2 ਅਤੇ ਦੂਜੀ ਪੰਜਾਬੀ ਫ਼ਿਲਮ ਧਾਰਾ 420/302 ‘ਚ ਵੀ ਮੁੱਖ ਕਿਰਦਾਰ ‘ਚ ਨਜ਼ਰ ਆਵੇਗਾ। ਇਸ ਤੋਂ ਇਲਾਵਾ, ਉਹ ਪੰਜਾਬੀ ਗੀਤਾਂ ‘ਚ ਕਾਫ਼ੀ ਸਰਗਰਮ ਹੈ। ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਚੱਕਵੀਂ ਬੀਟ ਵਾਲੇ ਅਤੇ ਰੋਮੈਂਟਿਕ ਗੀਤ ਦੇ ਚੁੱਕੈ।