ਬੌਲੀਵੁਡ ਦੀ ਬੋਲਡ ਅਭਿਨੇਤਰੀ ਸਨੀ ਲਿਓਨੀ ਨੇ ਇਨਸਟਾਗ੍ਰੈਮ ‘ਤੇ ਲੈਲਾ ਮੈਂ ਲੈਲਾ ਗੀਤ ਦਾ ਵੀਡਿਓ ਪੋਸਟ ਕੀਤਾ ਜਿਸ ਨੂੰ ਉਸ ਦੇ ਫ਼ੈਨਜ਼ ਕਾਫ਼ੀ ਪਸੰਦ ਕਰ ਰਹੇ ਹਨ। ਸਨੀ ਨੇ ਬੌਲੀਵੁਡ ‘ਚ ਆਪਣੇ ਕਰੀਅਰ ਦੀ ਸ਼ੁਰੂਆਤ 2012 ‘ਚ ਆਈ ਫ਼ਿਲਮ ਜਿਸਮ-2 ਨਾਲ ਕੀਤੀ ਸੀ। ਉਸ ਤੋਂ ਬਾਅਦ ਉਸ ਨੇ ਜੈਕਪੌਟ, ਰਾਗਿਨੀ, MMS 2, ਏਕ ਪਹੇਲੀ ਲੀਲਾ, ਕੁਛ-ਕੁਛ ਲੋਚਾ ਹੈ ਅਤੇ ਰਈਸ ਵਰਗੀਆਂ ਫ਼ਿਲਮਾਂ ਨਾਲ ਹਿੰਦੀ ਫ਼ਿਲਮ ਇੰਡਸਟਰੀ ‘ਚ ਆਪਣੀ ਪਛਾਣ ਬਣਾਈ।
ਦੱਸ ਦਈਏ ਕਿ ਸਨੀ ਲਿਓਨੀ ਨੇ ਫ਼ਿਲਮ ਰਈਸ ‘ਚ ਆਈਟਮ ਨੰਬਰ ਲੈਲਾ ਮੈਂ ਲੈਲਾ ਕੀਤਾ ਸੀ। ਇਸ ਗੀਤ ਨੂੰ ਦਰਸ਼ਕਾਂ ਵਲੋਂ ਕਾਫ਼ੀ ਪਸੰਦ ਕੀਤਾ ਗਿਆ ਸੀ। ਸਨੀ ਨੇ ਆਪਣੇ ਇਨਸਟਾਗ੍ਰੈਮ ਅਕਾਊਂਟ ‘ਤੇ ਡਾਂਸ ਰਹਿਰਸਲ ਦਾ ਇੱਕ ਵੀਡਿਓ ਵੀ ਸ਼ੇਅਰ ਕੀਤਾ।