SSUCv3H4sIAAAAAAAACnSRPW7DMAyF9wK9g6E5Rv0XJ87WA3TKGHSgZdYWIkuBJLcIgt69lGUVGtpN/Eg+8omP56csYz1Ywdkpe/iIYiHlYp0BJ7QiXO42blANaIgUkeAgnDYCZAp7cHxSMCNBtUjp8feaZNaBWyxaP2xDHByOpBHgr0TY6BLiLCbWJHVQip3FqOzL+T73Wlq2Swrs0vuCN2E5SgkK9WJZzIex/2i+9t43d3/JnSe4YaITHu/RNYyo+H01lhg2KBGC4UsoZdcvh2ZOvwCWQejE/afmQJZOWZ0o3YzgQo1Jm3bTeo3YxvWinPErsLg/k1rfoJf+FB+kiZFPYC2VD5EngzjdXs/JHKXdamBTZQNdzIdlXRVVV9dFXZRV15TNYSsIV54E6azrRCGK+VUMqXXhN2Btuce2aXleFc0xb+qS58e2g3xfl/tD0R3adkD6+O8fAAAA//8DAJWWJ0WvAgAA

ਟੁੱਟਦੇ ਵਿੱਛੜਦੇ ਲਿਵ ਇਨ ਸਬੰਧਾਂ ਦੇ ਦੌਰ ਵਿੱਚ ਵੀ ਫ਼ਿਲਮਾਂ ਨਾਲ ਜੁੜੀਆਂ ਹਸਤੀਆਂ ਨੇ ਵਿਆਹ ਦੇ ਰਿਸ਼ਤਿਆਂ ਵਿੱਚ ਪੂਰੀ ਆਸਥਾ ਦਿਖਾਈ ਹੈ। ਬੌਲੀਵੁਡ ਵਿੱਚ ਲੰਘਿਆ ਸਾਲ ਵਿਆਹਾਂ ਦਾ ਸਾਲ ਕਿਹਾ ਗਿਆ। ਇਸ ਸਾਲ ਵੀ ਕੁੱਝ ਸਿਤਾਰੇ ਵਿਆਹ ਨਾਂ ਦੀ ਸੰਸਥਾ ਵਿੱਚ ਆਪਣੀ ਰੈਜਿਸਟ੍ਰੇਸ਼ਨ ਕਰਾਉਣ ਨੂੰ ਤਿਆਰ ਹਨ। ਇਹ ਸੌ ਫ਼ੀਸਦੀ ਸੱਚ ਹੈ ਕਿ ਜਦੋਂ ਵੀ ਕੋਈ ਫ਼ਿਲਮ ਜਗਤ ਨਾਲ ਜੁੜੀ ਹਸਤੀ ਵਿਆਹ ਕਰਾਉਂਦੀ ਹੈ ਤਾਂ ਧੁੰਮ ਪੈ ਜਾਂਦੀ ਹੈ। ਅਜਿਹੇ ਵਿਆਹਾਂ ਦੀ ਚਰਚਾ ਬਹੁਤ ਹੁੰਦੀ ਹੈ। ਇਸ ਸ਼ੋਰ ਸ਼ਰਾਬੇ ਅਤੇ ਤਾਮ-ਝਾਮ ਵਿੱਚ ਹੀ ਬੌਲੀਵੁਡ ਦੇ ਅਜਿਹੇ ਕੁੱਝ ਵਿਆਹ ਯਾਦ ਆ ਜਾਂਦੇ ਹਨ ਜੋ ਬਿਨਾਂ ਕਿਸੇ ਸ਼ੋਰ ਸ਼ਰਾਬੇ ਦੇ ਬਹੁਤ ਖ਼ਾਮੋਸ਼ੀ ਅਤੇ ਸਾਦਗੀ ਨਾਲ ਹੋਏ ਸਨ।
ਹੁਣ ਜਿਵੇਂ ਕਿ ਯਾਹੂ ਸਟਾਰ ਸ਼ੰਮੀ ਕਪੂਰ ਨਾਲ ਅਭਿਨੇਤਰੀ ਗੀਤਾ ਬਾਲੀ ਦੇ ਵਿਆਹ ਦਾ ਕਿੱਸਾ ਹੈ। ਦੋਹਾਂ ਦੀ ਮੁਹੱਬਤ ਕਾਫ਼ੀ ਸਮੇਂ ਤੋਂ ਚੱਲ ਰਹੀ ਸੀ। ਦੋਹੇਂ ਹੀ ਆਪਣੇ ਪਰਿਵਾਰਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਗੱਲ ਨਹੀਂ ਬਣ ਰਹੀ ਸੀ। ਫ਼ਿਰ ਇੱਕ ਦਿਨ ਜਦੋਂ ਦੋਹਾਂ ਦੇ ਘਰਵਾਲੇ ਸ਼ਹਿਰ ਤੋਂ ਬਾਹਰ ਸਨ ਤਾਂ ਸ਼ੰਮੀ ਅਤੇ ਗੀਤਾ ਨੇ ਤੈਅ ਕੀਤਾ ਕਿ ਉਸ ਮੌਕੇ ‘ਤੇ ਹੀ ਵਿਆਹ ਕਰ ਲਿਆ ਜਾਵੇ। ਇਸ ਵਿੱਚ ਜੌਨੀ ਵਾਕਰ ਅਤੇ ਹਰੀ ਵਾਲੀਆ ਨੇ ਬਹੁਤ ਮਦਦ ਕੀਤੀ। ਫ਼ਿਰ ਇੱਕ ਦਿਨ ਦੋਹੇਂ ਮੰਦਿਰ ਵਿੱਚ ਮਿਲੇ ਅਤੇ ਦੋਹਾਂ ਦਾ ਵਿਆਹ ਹੋ ਗਿਆ। ਫ਼ੇਰੇ ਹੋਣ ਤੋਂ ਬਾਅਦ ਸ਼ੰਮੀ ਨੇ ਗੀਤਾ ਦੀ ਮਾਂਗ ਵਿੱਚ ਸੰਧੂਰ ਦੀ ਥਾਂ ਲਿਪਸਟਿਕ ਭਰੀ ਸੀ ਕਿਉਂਕਿ ਉਨ੍ਹਾਂ ਕੋਲ ਸੰਧੂਰ ਨਹੀਂ ਸੀ।
ਕਈ ਦਹਾਕੇ ਪਹਿਲਾਂ ਸੁਨੀਲ ਦੱਤ ਅਤੇ ਨਰਗਿਸ ਦੇ ਹੋਏ ਵਿਆਹ ਦੀ ਚਰਚਾ ਅੱਜ ਵੀ ਹੁੰਦੀ ਹੈ। ਸੁਨੀਲ ਜਦੋਂ ਨਰਗਿਸ ਨੂੰ ਪਸੰਦ ਕਰਨ ਲੱਗਿਆ ਓਦੋਂ ਉਹ ਕੁੱਝ ਵੀ ਨਹੀਂ ਸੀ ਹੁੰਦਾ। ਨਰਗਿਸ ਅਤੇ ਰਾਜ ਕਪੂਰ ਦੇ ਰੋਮੈਂਸ ਦੀ ਚਰਚਾ ਸਭ ਪਾਸੇ ਸੀ, ਪਰ ਨਰਗਿਸ ਵੀ ਸੁਨੀਲ ਦੱਤ ਦੇ ਪਿਆਰ ਨੂੰ ਸਮਝਣ ਲੱਗੀ ਸੀ। ਉਹ ਅਜੀਬ ਦੁਚਿਤੀ ਵਿੱਚ ਸੀ ਕਿਉਂਕਿ ਇੱਕ ਪਾਸੇ ਉਹ ਰਾਜ ਕਪੂਰ ਨਾਲ ਪਿਆਰ ਨਹੀਂ ਛੱਡ ਪਾ ਰਹੀ ਸੀ ਅਤੇ ਦੂਜੇ ਪਾਸੇ ਸੁਨੀਲ ਸੀ ਜੋ ਉਸ ਲਈ ਮਰ ਮਿਟਣ ਨੂੰ ਤਿਆਰ ਸੀ। ਰਾਜ ਕਪੂਰ ਭਾਵੇਂ ਨਰਗਿਸ ਨੂੰ ਬਹੁਤ ਚਾਹੁੰਦਾ ਸੀ, ਪਰ ਉਹ ਆਪਣੀ ਪਤਨੀ ਨੂੰ ਨਹੀਂ ਛੱਡਣਾ ਚਾਹੁੰਦਾ ਸੀ। ਇਸ ਦੌਰਾਨ ਨਰਗਿਸ ਕਾਫ਼ੀ ਪਰੇਸ਼ਾਨ ਹੋ ਗਈ ਅਤੇ ਆਤਮਹੱਤਿਆ ਕਰਨ ਦਾ ਵੀ ਪੱਕਾ ਮਨ ਬਣਾ ਲਿਆ। ਇਸ ਸੋਚ ਦੇ ਆਲੇ ਦੁਆਲੇ ਹੀ ਮਦਰ ਇੰਡੀਆ ਫ਼ਿਲਮ ਦੀ ਸ਼ੂਟਿੰਗ ਦੌਰਾਨ ਸੁਨੀਲ ਨੇ ਨਰਗਿਸ ਨੂੰ ਅੱਗ ਤੋਂ ਬਚਾ ਕੇ ਮਾਨਵਤਾ ਦੀ ਉਦਾਹਰਣ ਪੇਸ਼ ਕੀਤੀ। ਉਸ ਮਗਰੋਂ ਨਰਗਿਸ ਦੱਤ ਦੇ ਨਜ਼ਦੀਕ ਆ ਗਈ, ਅਤੇ ਉਸ ਨੇ ਆਪਣਾ ਇਰਾਦਾ ਦ੍ਰਿੜ ਕੀਤਾ ਅਤੇ ਫ਼ਿਰ ਪਿੱਛੇ ਮੁੜ ਕੇ ਨਹੀਂ ਦੇਖਿਆ।
ਉੱਘੇ ਨਿਰਦੇਸ਼ਕ ਕਮਾਲ ਅਮਰੋਹੀ ਦੀ ਰਹੱਸਮਈ ਸ਼ਖ਼ਸੀਅਤ ਸਾਰਿਆਂ ਲਈ ਹਮੇਸ਼ਾਂ ਉਤਸੁਕਤਾ ਦਾ ਵਿਸ਼ਾ ਰਹੀ ਹੈ। ਮੀਨਾ ਕੁਮਾਰੀ ਇਸ ਸ਼ਖ਼ਸ ਦੇ ਪਿਆਰ ਵਿੱਚ ਗ੍ਰਿਫ਼ਤਾਰ ਹੋ ਗਈ ਸੀ। ਖ਼ੁਦ ਤੋਂ 15 ਸਾਲ ਵੱਡੇ ਇਸ ਵਿਆਹੁਤਾ ਸ਼ਖ਼ਸ ਨਾਲ ਉਸ ਨੇ ਗੁਪਤ ਢੰਗ ਨਾਲ ਵਿਆਹ ਰਚਾ ਲਿਆ, ਪਰ ਇਹ ਵਿਆਹ ਸਿਰਫ਼ ਅੱਠ ਸਾਲ ਹੀ ਚੱਲ ਸਕਿਆ।
ਕਦੇ ਮੀਨਾ ਕੁਮਾਰੀ ਨਾਲ ਗਹਿਰੇ ਸਬੰਧ ਰੱਖਣ ਵਾਲੇ ਧਰਮਿੰਦਰ ਨੇ ਅਭਿਨੇਤਰੀ ਹੇਮਾ ਮਾਲਿਨੀ ਨਾਲ ਆਪਣਾ ਰਿਸ਼ਤਾ ਖ਼ੂਬ ਨਿਭਾਇਆ। ਪਰਿਵਾਰਕ ਵਿਰੋਧ ਦੇ ਬਾਵਜੂਦ ਉਸ ਨੇ ਹੇਮਾ ਨਾਲ ਮੁਸਲਿਮ ਢੰਗ ਨਾਲ ਨਿਕਾਹ ਕੀਤਾ। ਇਹ ਵਿਆਹ ਬਹੁਤ ਨਾਟਕੀ ਅੰਦਾਜ਼ ਵਿੱਚ ਹੋਇਆ ਸੀ। ਹੇਮਾ ਦੇ ਸੰਭਾਵਿਤ ਵਰ ਦੇ ਰੂਪ ਵਿੱਚ ਸੰਜੀਵ ਕੁਮਾਰ, ਜਤਿੰਦਰ, ਕ੍ਰਿਕਟਰ ਵੈਕੰਟ ਰਾਘਵਨ ਵਰਗੇ ਕਈ ਨਾਂ ਸਾਹਮਣੇ ਆਏ ਸਨ, ਪਰ ਅੰਤ ਵਿੱਚ ਧਰਮਿੰਦਰ ਹੀ ਉਸ ਦਾ ਹੀਰੋ ਬਣਕੇ ਸਾਹਮਣੇ ਆਇਆ। ਧਰਮਿੰਦਰ ਦੇ ਪਹਿਲੇ ਵਿਆਹ ਤੋਂ ਪੈਦਾ ਹੋਏ ਬੱਚਿਆਂ ਨੇ ਅੱਜ ਤਕ ਹੇਮਾ ਨੂੰ ਆਪਣੇ ਪਰਿਵਾਰ ਦਾ ਮੈਂਬਰ ਕਬੂਲ ਨਹੀਂ ਕੀਤਾ, ਪਰ ਧਰਮਿੰਦਰ ਦਾ ਹੇਮਾ ਨਾਲ ਵਿਆਹ ਸਬੰਧ ਅਟੁੱਟ ਹੈ ਅਤੇ ਦੋਹੇਂ ਰਿਸ਼ਤੇ ਨੂੰ ਬਹੁਤ ਚੰਗੀ ਤਰ੍ਹਾਂ ਸੰਭਾਲ ਰਹੇ ਹਨ।
ਅੱਜ ਦੇ ਸਿਤਾਰਿਆਂ ਵਿੱਚ ਵਿਆਹ ਵਿੱਚ ਅੜਚਨ ਵਾਲੀ ਗੱਲ ਘੱਟ ਹੀ ਦੇਖਣ ਨੂੰ ਮਿਲਦੀ ਹੈ ਕਿਉਂਕਿ ਜ਼ਿਆਦਾਤਰ ਸਿਤਾਰੇ ਕੁੱਝ ਸਾਲ ਦੇ ਲਿਵ ਇਨ ਸਬੰਧਾਂ ਤੋਂ ਬਾਅਦ ਹੀ ਵਿਆਹ ਕਰਾਉਂਦੇ ਹਨ। ਇਸ ਵਿਚਕਾਰ ਸਾਰੀਆਂ ਅੜਚਨਾਂ ਆਪਣੇ ਆਪ ਹੀ ਠੰਢੀਆਂ ਹੋ ਜਾਂਦੀਆਂ ਹਨ। ਕਰੀਨਾ ਅਤੇ ਸੈਫ਼ ਅਲੀ ਖ਼ਾਨ ਦਾ ਵਿਆਹ ਇਸ ਦੀ ਤਾਜ਼ਾ ਉਦਾਹਰਣ ਹੈ। ਸੁਨੀਲ ਸ਼ੈਟੀ ਨੂੰ ਮਾਨਾ ਨਾਲ ਵਿਆਹ ਕਰਨ ਵਿੱਚ ਕਾਫ਼ੀ ਮੁਸ਼ਕਿਲ ਆਈ ਕਿਉਂਕਿ ਮਾਨਾ ਮੁਸਲਮਾਨ ਸੀ। ਇਸ ਲਈ ਉਨ੍ਹਾਂ ਦੇ ਵਿਆਹ ਵਿਚਕਾਰ ਧਰਮ ਆ ਗਿਆ। ਪੜ੍ਹੀ ਲਿਖੀ ਹੋਣ ਕਾਰਨ ਮਾਨਾ ਨੇ ਇਸ ਦੀ ਪਰਵਾਹ ਨਹੀਂ ਕੀਤੀ। ਵਿਆਹ ਕਰਾਉਣ ਤੋਂ ਬਾਅਦ ਸਭ ਕੁੱਝ ਸ਼ਾਂਤ ਹੋ ਗਿਆ।
ਅਭਿਨੇਤਰੀ ਪੂਨਮ ਢਿੱਲੋਂ ਨੇ ਵੀ ਕੋਈ ਪਰਵਾਹ ਨਹੀਂ ਸੀ ਕੀਤੀ। ਬੇਸ਼ੱਕ ਕੁੱਝ ਸਾਲ ਪਹਿਲਾਂ ਉਸ ਦਾ ਵਿਆਹ ਟੁੱਟ ਚੁੱਕਿਆ ਹੈ, ਪਰ ਫ਼ਿਰ ਉਸ ਨੇ ਨਿਰਮਾਤਾ ਅਸ਼ੋਕ ਠਾਕਰੀਆ ਨਾਲ ਭੱਜ ਕੇ ਵਿਆਹ ਰਚਾ ਲਿਆ ਸੀ। ਇਸ ਵਿੱਚ ਉਸ ਦੀ ਮਦਦ ਉਸ ਦੀ ਸਹੇਲੀ ਪਦਮਨੀ ਕੋਹਲਾਪੁਰੀ ਨੇ ਕੀਤੀ ਸੀ। ਸੱਚ ਤਾਂ ਇਹ ਹੈ ਕਿ ਅੱਜ ਵਿਰੋਧ ਨਾਲ ਭਰੇ ਅਜਿਹੇ ਵਿਆਹ ਬਹੁਤ ਘੱਟ ਹੀ ਦੇਖਣ ਨੂੰ ਮਿਲਦੇ ਹਨ। ਟਰੇਡ ਵਿਸ਼ਲੇਸ਼ਕ ਇੰਦੁ ਮਿਰਾਨੀ ਕਹਿੰਦੀ ਹੈ, ”ਅਸਲ ਵਿੱਚ ਪਿਛਲੇ ਸਾਲਾਂ ਵਿੱਚ ਬਦਲੀ ਜੀਵਨ ਸ਼ੈਲੀ ਨੇ ਸਭ ਕੁੱਝ ਬਦਲ ਕੇ ਰੱਖ ਦਿੱਤਾ ਹੈ। ਇਹੀ ਕਾਰਨ ਹੈ ਕਿ ਆਮ ਲੋਕਾਂ ਦੀ ਤੁਲਨਾ ਵਿੱਚ ਅੱਜ ਫ਼ਿਲਮਾਂ ਵਾਲਿਆਂ ਦੇ ਰਿਸ਼ਤਿਆਂ ਵਿੱਚ ਵਿਰੋਧ ਵਾਲੀ ਗੱਲ ਘੱਟ ਹੀ ਸੁਣਨ ਨੂੰ ਮਿਲਦੀ ਹੈ। ਇਸ ਵਿੱਚ ਮੀਆਂ ਬੀਵੀ ਰਾਜ਼ੀ ਹੁੰਦੇ ਹੋਣ ਤਾਂ ਕਾਜ਼ੀ ਦਾ ਕੋਈ ਵਿਰੋਧ ਨਹੀਂ ਹੁੰਦਾ।