ਬੌਲੀਵੁਡ ਅਭਿਨੇਤਾ ਆਮਿਰ ਖ਼ਾਨ ਅਤੇ ਅਭਿਨੇਤਰੀ ਕਰੀਨਾ ਕਪੂਰ ਨੇ ਆਪਣੀ ਆਉਣ ਵਾਲੀ ਫ਼ਿਲਮ ਲਾਲ ਸਿੰਘ ਚੱਢਾ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਇਸ ਸਿਲਸਿਲੇ ਦੇ ਚੱਲਦੇ ਇਨ੍ਹੀਂ ਦਿਨੀਂ ਚੰਡੀਗੜ੍ਹ ਸ਼ਹਿਰ ‘ਚ ਦੋਹੇਂ ਅਦਾਕਾਰ ਆਏ ਹੋਏ ਹਨ ਜਿਸ ਦੇ ਚੱਲਦੇ ਫ਼ਿਲਮ ਦੇ ਸੈੱਟ ਤੋਂ ਦੋਹਾਂ ਦੀਆਂ ਤਸਵੀਰਾਂ ਸ਼ੋਸਲ ਮੀਡੀਆ ਉੱਤੇ ਖ਼ੂਬ ਵਾਇਰਲ ਹੋ ਰਹੀਆਂ ਹਨ
ਤਸਵੀਰਾਂ ‘ਚ ਤੁਸੀਂ ਦੇਖ ਸਕਦੇ ਹੋ ਕਿ ਕਰੀਨਾ ਕਪੂਰ ਪੰਜਾਬੀ ਸ਼ੂਟ-ਸਲਵਾਰ ਪਹਿਨੇ ਬਹੁਤ ਹੀ ਖੂਬਸੂਰਤ ਨਜ਼ਰ ਆ ਰਹੀ ਹੈ ਅਤੇ ਆਮਿਰ ਖ਼ਾਨ ਲੰਬੀ ਦਾੜ੍ਹੀ ਤੇ ਬਲੈਕ ਰੰਗ ਦੀ ਟੀ-ਸ਼ਰਟ ਅਤੇ ਜੀਨਜ਼ ‘ਚ ਨਜ਼ਰ ਆ ਰਿਹਾ ਹੈ। ਹਾਲ ਹੀ ‘ਚ ਆਮਿਰ ਖ਼ਾਨ ਨੇ ਫ਼ਿਲਮ ਦਾ ਪਹਿਲਾ ਮੋਸ਼ਨ ਪੋਸਟ ਰਿਲੀਜ਼ ਕੀਤਾ ਸੀ। ਇਹ ਫ਼ਿਲਮ ਅਗਲੇ ਸਾਲ ਕ੍ਰਿਸਮਸ ਦੇ ਮੌਕੇ ‘ਤੇ ਰਿਲੀਜ਼ ਹੋਵੇਗੀ।