ਮਹੇਸ਼ ਭੱਟ ਦੀ ਜ਼ਿੰਦਗੀ ਦੀ ਕਿਤਾਬ ਦੇ ਕੁੱਝ ਪੰਨੇ ਸ਼ਹਿਰ ਦੇ ਪਾਰਕ ਪਲਾਜ਼ਾ ਵਿੱਚ ਹੋਏ ਫ਼ਿੱਕੀ ਫ਼ਲੋ ਲੁਧਿਆਣਾ ਚੈਪਟਰ ਦੇ ਸੈਸ਼ਨ ਵਿੱਚ ਖੁੱਲ੍ਹੇ। ਫ਼ਿੱਕੀ ਫ਼ਲੋ ਲੁਧਿਆਣਾ ਚੈਪਟਰ ਦੀ ਚੇਅਰਪਰਸਨ ਨੰਦਿਤਾ ਭਾਸਕਰ ਦੀ ਪ੍ਰਧਾਨਗੀ ‘ਚ ਕਰਵਾਏ ਗਏ ਇਸ ਸੈਸ਼ਨ ਵਿੱਚ ਫ਼ਿਲਮ ਨਿਰਮਾਤਾ, ਨਿਰਦੇਸ਼ਕ ਮਹੇਸ਼ ਭੱਟ ਨੇ ਜ਼ਿੰਦਗੀ ਦੇ ਤਜਰਬੇ ਸਾਂਝੇ ਕੀਤੇ ਅਤੇ ਫ਼ਿੱਕੀ ਫ਼ਲੋ ਦੀਆਂ ਮੈਂਬਰਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਇਸ ਮੌਕੇ ਮਹੇਸ਼ ਭੱਟ ਦੀ ਅਪਕਮਿੰਗ ਮੂਵੀ ਸੜਕ 2 ਦੀ ਰਾਈਟਰ ਸੁਰਿਸ਼ਤਾ ਸੇਨ ਗੁਪਤਾ ਵੀ ਪੁੱਜੀ ਹੋਈ ਸੀ।
ਪ੍ਰੋਗਰਾਮ ਦੀ ਸ਼ੁਰੂਆਤ ਰਾਸ਼ਟਰੀ ਗੀਤ ਨਾਲ ਹੋਈ। ਜਦੋਂ ਰਾਸ਼ਟਰੀ ਗੀਤ ਗਾਇਆ ਜਾ ਰਿਹਾ ਸੀ ਤਾਂ ਅਚਾਨਕ ਆਡੀਓ ਕੈਸੇਟ ਬੰਦ ਹੋ ਗਈ, ਪਰ ਔਰਤਾਂ ਨੇ ਆਪਣੀ ਬੁਲੰਦ ਆਵਾਜ਼ ਨਾਲ ਰਾਸ਼ਟਰੀ ਗੀਤ ਨੂੰ ਪੂਰੇ ਫ਼ਲੋ ਨਾਲ ਕੰਪਲੀਟ ਕੀਤਾ। ਔਰਤਾਂ ਦੀ ਇਸ ਬੁਲੰਦ ਆਵਾਜ਼ ਦੇ ਲਗਾਤਾਰ ਪ੍ਰਵਾਹ ਨਾ ਕਰਦੇ ਹੋਏ ਮਹੇਸ਼ ਭੱਟ ਨੇ ਫ਼ਿੱਕੀ ਫ਼ਲੋ ਲੁਧਿਆਣਾ ਚੈਪਟਰ ਦੀਆਂ ਔਰਤਾਂ ਨੂੰ ਇਸੇ ਤਰ੍ਹਾਂ ਫ਼ਲੋ ਦੇ ਨਾਲ ਅੱਗੇ ਵਧਣ ਲਈ ਉਤਸ਼ਾਹਿਤ ਵੀ ਕੀਤਾ।
ਮੇਰੀ ਮਾਂ ਨੂੰ ਮੇਰੀ ਚਿੰਤਾ ਸੀ ਕਿ ਕਿਵੇਂ ਇਸ ਫ਼ਿਲਮ ਇੰਡਸਟਰੀ ਵਿੱਚ ਖ਼ੁਦ ਦੀ ਪਛਾਣ ਬਣਾ ਸਕਾਂਗਾ। ਬਚਪਨ ਵਿੱਚ ਮੇਰੇ ਪਿਤਾ ਸਾਡੇ ਨਾਲ ਨਹੀਂ ਸਨ ਰਹਿੰਦੇ। ਮੇਰੀ ਮਦਰ ਸਿੰਗਲ ਪੇਰੈਂਟ ਸੀ। ਜਦੋਂ ਲੋਕ ਮੇਰੇ ਪਿਤਾ ਸਬੰਧੀ ਪੁੱਛਦੇ ਤਾਂ ਕਈ ਵਾਰ ਮੈਨੂੰ ਮੇਰੀ ਮਾਂ ਝੂਠ ਬੋਲਣ ਲਈ ਕਹਿੰਦੀ ਕਿ ਬੋਲ ਦਿਆ ਕਰੋ ਕਿ ਪਿਤਾ ਜੀ ਸ਼ੂਟਿੰਗ ‘ਤੇ ਗਏ ਹੋਏ ਹਨ, ਪਰ ਮੈਂ ਝੂਠ ਬੋਲਣ ਤੋਂ ਬਾਅਦ ਕਾਫ਼ੀ ਪਰੇਸ਼ਾਨ ਹੋ ਜਾਂਦਾ ਸੀ। ਮੈਂ ਸਾਰਿਆਂ ਨੂੰ ਸੱਚ ਦੱਸ ਦਿੰਦਾ ਸੀ ਕਿ ਮੇਰੇ ਪਿਤਾ ਜੀ ਸਾਡੇ ਨਾਲ ਨਹੀਂ ਰਹਿੰਦੇ। ਮੇਰਾ ਮੰਨਣਾ ਹੈ ਕਿ ਸੱਚ ਬੋਲਣ ਨਾਲ ਇਨਸਾਨ ਦਾ ਡਰ ਖ਼ਤਮ ਹੋ ਜਾਂਦਾ ਹੈ ਜਦੋਂਕਿ ਝੂਠ ਨੂੰ ਲੈ ਕੇ ਲੋਕਾਂ ਦੀਆਂ ਗੱਲਾਂ ਵੱਧ ਜਾਂਦੀਆਂ ਹਨ।
ਬੱਚਿਆਂ ਨਾਲ ਫ਼ਰੈਂਡਲੀ ਰਹਿੰਦਾ ਹਾਂ
ਮੈਂ ਆਪਣੇ ਚਾਰੇ ਬੱਚਿਆਂ ਨੂੰ ਫ਼ਰੈਂਡਲੀ ਰਹਿੰਦਾ ਹਾਂ। ਮੈਂ ਇਹ ਸੋਚਦਾ ਹਾਂ ਕਿ ਪੇਰੈਂਟਸ ਨੂੰ ਆਪਣੇ ਬੱਚਿਆਂ ਨੂੰ ਵੀ ਕੁੱਝ ਸਪੇਸ ਦੇਣੀ ਚਾਹੀਦੀ ਹੈ ਤਾਂ ਕਿ ਉਹ ਆਪਣੇ ਫ਼ੈਸਲੇ ਖ਼ੁਦ ਵੀ ਲੈ ਸਕਣ। ਇਹੀ ਉਨ੍ਹਾਂ ਦੀ ਸਫ਼ਲਤਾ ਦਾ ਮੰਤਰ ਹੁੰਦਾ ਹੈ। ਮੈਂ ਆਪਣੀਆਂ ਬੇਟੀਆਂ ਨਾਲ ਦੋਸਤਾਨਾ ਵਿਵਹਾਰ ਵਿੱਚ ਰਹਿੰਦਾ ਹਾਂ। ਇੱਕ ਵਾਰ ਮੈਂ ਸੋਨੀ ਦੇ ਨਾਲ ਰਣਬੀਰ ਦੇ ਘਰ ਡਿਨਰ ‘ਤੇ ਗਿਆ ਤਾਂ ਆਲੀਆ ਵੀ ਮੇਰੇ ਨਾਲ ਸੀ। ਮੈਂ ਆਲੀਆ ਅਤੇ ਰਣਬੀਰ ਦੇ ਰਿਸ਼ਤੇ ਦੀ ਰਿਸਪੈਕਟ ਕਰਦਾ ਹਾਂ। ਆਲੀਆ ਅਤੇ ਰਣਬੀਰ ਦੇ ਵਿਆਹ ਸਬੰਧੀ ਪੁੱਛਣ ‘ਤੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੋਵਾਂ ਨੂੰ ਖ਼ੁਦ ਫ਼ੈਸਲਾ ਲੈਣ ਦਾ ਹੱਕ ਹੈ। ਉਹ ਜੋ ਵੀ ਫ਼ੈਸਲਾ ਲੈਣਗੇ, ਉਸ ਤੋਂ ਮੈਨੂੰ ਖ਼ੁਸ਼ੀ ਹੋਵੇਗੀ। ਇੱਕ ਸਮਾਂ ਸੀ ਜਦੋਂ ਪੂਜਾ ਕਾਫ਼ੀ ਡ੍ਰਿੰਕ ਕਰਨ ਲੱਗੀ ਸੀ। ਮੈਂ ਉਸ ਨੂੰ ਲੈਕਚਰ ਨਹੀਂ ਦਿੱਤਾ ਕਿਉਂਕਿ ਮੈਂ ਵੀ ਐਲਕਹੋਲਿਕ ਸੀ। ਇੱਕ ਦਿਨ ਉਸ ਨੇ ਮੈਨੂੰ ਮੈਸੇਜ ਕੀਤਾ ਆਈ ਲਵ ਯੂ ਡੈਡ। ਮੈਂ ਉਸ ਨੂੰ ਕਿਹਾ ਇਫ਼ ਯੂ ਲਵ ਮੀ ਦੈੱਨ ਲਵ ਯੂਅਰ ਸੈਲਫ਼ ਫ਼੍ਰਸਟ।
ਮਾਂ, ਭੈਣ ਅਤੇ ਬੇਟੀਆਂ ਤੋਂ ਬਹੁਤ ਕੁੱਝ ਸਿੱਖਿਆ
”ਮੈਂ ਆਪਣੀ ਮਾਂ ਸ਼ੀਰੀਨ ਮੁਹੰਮਦ ਅਲੀ, ਭੈਣ ਹਿਨਾ, ਪਹਿਲਾ ਪਿਆਰ ਲੌਰੇਨ, ਦੂਜੀ ਪਤਨੀ ਸੋਨੀ, ਬੇਟੀਆਂ ਪੂਜਾ, ਸ਼ਾਹੀਨ ਅਤੇ ਆਲੀਆ ਤੋਂ ਬਹੁਤ ਕੁੱਝ ਸਿੱਖਿਆ ਹੈ। ਆਲੀਆ ਮੈਨੂੰ ਆਪਣੀ ਫ਼ਿਲਮ ਦੀ ਸਕ੍ਰਿਪਟ ਬਹੁਤ ਚੰਗੀ ਤਰ੍ਹਾਂ ਸਮਝਾਉਂਦੀ ਹੈ। ਮੈਂ ਇਹ ਨਹੀਂ ਕਹਿੰਦਾ ਕਿ ਮੈਂ ਤਿੰਨ ਬੇਟੀਆਂ ਦਾ ਬਾਪ ਹਾਂ। ਮੈਂ ਕਹਿੰਦਾ ਹਾਂ ਕਿ ਮੈਂ ਆਪਣੀਆਂ ਟੇਲੈਂਟਿਡ ਬੱਚੀਆਂ ਦਾ ਪਿਤਾ ਹਾਂ। ਜ਼ਖ਼ਮੀ ਫ਼ਿਲਮ ਮੇਰੇ ਬਚਪਨ ‘ਤੇ ਆਧਾਰਿਤ ਸੀ ਅਤੇ ਸੜਕ ਟੂ ਮੇਰੀਆਂ ਦੋਹਾਂ ਬੇਟੀਆਂ ਪੂਜਾ ਅਤੇ ਆਲੀਆ ਦੇ ਜੀਵਨ ‘ਤੇ ਆਧਾਰਿਤ ਹੋਵੇਗੀ।
ਸ਼ਹਿਰ ‘ਚ ਦੂਜੀ ਵਾਰ ਪੁੱਜੇ ਮਹੇਸ਼ ਭੱਟ ਨੇ ਕਿਹਾ ਕਿ ਪਹਿਲੀ ਵਾਰ ਲੁਧਿਆਣਾ ਰਾਜ ਕਪੂਰ ਦੀ ਫ਼ਿਲਮ ਦੀ ਪ੍ਰਮੋਸ਼ਨ ਲਈ ਆਇਆ ਸੀ ਅਤੇ ਹੁਣ ਫ਼ਿੱਕੀ ਫ਼ਲੋ ਦੇ ਪ੍ਰੋਗਰਾਮ ‘ਚ ਆਇਆ ਹਾਂ। 20 ਸਾਲ ਬਾਅਦ ਫ਼ਿਲਮ ਡਾਇਰੈਕਸ਼ਨ ਵਿੱਚ ਵਾਪਸੀ ਕੀਤੀ ਹੈ। ਸਾਰਾਂਸ਼, ਅਰਥ, ਆਸ਼ਕੀ, ਡੈਡੀ, ਨਾਮ, ਦਿਲ ਹੈ ਕਿ ਮਾਨਤਾ ਨਹੀਂ, ਹਮ ਹੈਂ ਰਾਹੀ ਪਿਆਰ ਕੇ, ਦਿ ਕ੍ਰਿਮੀਨਲ, ਜਿਸਮ ਵਰਗੀਆਂ ਬਿਹਤਰੀਨ ਫ਼ਿਲਮਾਂ ਬਣਾ ਚੁੱਕੇ ਮਹੇਸ਼ ਭੱਟ ਨੇ 90 ਦੇ ਦਹਾਕੇ ਦੇ ਅਖੀਰ ਵਿੱਚ ਡਾਇਰੈਕਸ਼ਨ ਛੱਡ ਦਿੱਤੀ ਸੀ। ਹਾਲਾਂਕਿ ਹੁਣ ਉਹ ਇੱਕ ਵਾਰ ਫ਼ਿਰ ਆਪਣੀ ਫ਼ਿਲਮ ਸੜਕ ਟੂ ਦੇ ਨਾਲ ਡਾਇਰੈਕਸ਼ਨ ‘ਚ ਵਾਪਸੀ ਕਰ ਰਹੇ ਹਨ। ਇਸ ਫ਼ਿਲਮ ਵਿੱਚ ਮਹੇਸ਼ ਭੱਟ ਦੀਆਂ ਦੋਵੇਂ ਐਕਟ੍ਰੈਸ ਬੇਟੀਆਂ ਪੂਜਾ ਅਤੇ ਆਲੀਆ ਦੇ ਨਾਲ ਸੰਜੇ ਦੱਤ ਅਤੇ ਆਦਿਤਿਆ ਰਾਏ ਕਪੂਰ ਦਿਖਾਈ ਦੇਣਗੇ।