ਨਵੀਂ ਦਿੱਲੀ—ਭਾਰਤ ਨੇ ਸ਼ਨੀਵਾਰ ਨੂੰ ਬਾਲਾਸੌਰ (ਓਡਿਸ਼ਾ) ‘ਚ ਅਗਨੀ-2 ਬੈਲਿਸਟਿਕ ਮਿਜ਼ਾਈਲ ਦਾ ਸਫਲ ਪ੍ਰੀਖਣ ਕੀਤਾ। ਸੂਤਰਾਂ ਦਾ ਕਹਿਣਾ ਹੈ ਕਿ ਇਸ ਮਿਜ਼ਾਈਲ ਦੀ 2000 ਕਿਲੋਮੀਟਰ ਤੱਕ ਮਾਰ ਕਰਨ ਦੀ ਸਮਰੱਥਾ ਹੈ।ਭਾਵ ਇਹ ਮਿਜ਼ਾਈਲ ਪਾਕਿਸਤਾਨ ਦੇ ਗਲੀ ਅਤੇ ਮੁਹੱਲਿਆਂ ਤੱਕ ਕਿਸੇ ਵੀ ਦੁਸ਼ਮਣ ਨੂੰ ਨਿਸ਼ਾਨਾ ਬਣਾ ਸਕਦੀ ਹੈ। ਰੱਖਿਆ ਸੂਤਰਾਂ ਨੇ ਦੱਸਿਆ ਕਿ ਸਤ੍ਹਾ ਤੋਂ ਸਤ੍ਹਾ ਤੱਕ ਮਾਰ ਕਰਨ ਵਾਲੀ ਮਿਜ਼ਾਈਲ ਦਾ ਪ੍ਰੀਖਣ ਸੰਗਠਿਤ ਪ੍ਰੀਖਣ ਰੇਂਜ ਤੋਂ ਸਵੇਰੇ 8 ਵਜ ਕੇ 48 ਮਿੰਟ ‘ਤੇ ਕੀਤਾ ਗਿਆ।
ਇਹ ਪ੍ਰੀਖਣ ਇਸ ਲਈ ਅਹਿਮ ਹੈ ਕਿਉਂਕਿ ਭਾਰਤ ਨੇ ਪਹਿਲੀ ਵਾਰ ਇਸ ਮਿਜ਼ਾਈਲ ਦਾ ਰਾਤ ਨੂੰ ਪ੍ਰੀਖਣ ਕੀਤਾ ਹੈ। ਸਟ੍ਰੈਟੈਡਿਕ ਫੋਰਸਜ਼ ਕਮਾਂਡ ਦੁਆਰਾ ਓਡੀਸ਼ਾ ਦੇ ਤੱਕ ਤੋਂ ਅਗਨੀ-2 ਮਿਜ਼ਾਈਲ ਦਾ ਪ੍ਰੀਖਣ ਕੀਤਾ ਗਿਆ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਅਗਨੀ-2 ਮਿਜ਼ਾਈਲ ਨੂੰ ਪਹਿਲਾਂ ਹੀ ਫੌਜ ‘ਚ ਸ਼ਾਮਲ ਕੀਤਾ ਜਾ ਚੁੱਕਾ ਹੈ।
ਦੱਸਣਯੋਗ ਹੈ ਕਿ ਅਗਨੀ-2 ਬੈਲਿਸਿਟਕ ਮਿਜ਼ਾਈਲ 20 ਮੀਟਰ ਲੰਬੀ ਹੁੰਦੀ ਹੈ ਅਤੇ ਇਹ 1,000 ਕਿਲੋ ਤੱਕ ਦਾ ਵਜ਼ਨ ਲੈ ਜਾਣ ‘ਚ ਸਮਰੱਥ ਹੈ। ਇਸ ਨੂੰ ਡੀ.ਆਰ.ਡੀ.ਓ ਦੀ ਐਡਵਾਂਸਡ ਸਿਸਟਮ ਲੈਬੋਰਟਰੀ ਨੇ ਤਿਆਰ ਕੀਤਾ ਹੈ। ਇਹ ਮਿਜ਼ਾਈਲ ਨੂੰ ਇੰਟੀਗ੍ਰੇਟਿਡ ਗਾਈਡਿਡ ਮਿਜ਼ਾਈਲ ਡਿਵੈਲਪਮੈਂਟ ਪ੍ਰੋਗਰਾਮ ਤਹਿਤ ਬਣਾਇਆ ਗਿਆ ਹੈ। ਆਧੁਨਿਕ ਨੈਵੀਗੇਸ਼ਨ ਸਿਸਟਮ ਨਾਲ ਯੁਕਤ ਇਸ ਮਿਜ਼ਾਈਲ ‘ਚ ਬਿਹਤਰੀਨ ਕਮਾਂਡ ਅਤੇ ਕੰਟਰੋਲ ਸਿਸਟਮ ਹੈ। ਇਹ ਮਿਜ਼ਾਈਲ ਅਗਨੀ ਸੀਰੀਜ਼ ਮਿਜ਼ਾਈਲ ਦਾ ਹਿੱਸਾ ਹੈ।