ਦੇਸੀ ਗਰਲ ਪ੍ਰਿਯੰਕਾ ਚੋਪੜਾ ਜੋਨਸ ਅਤੇ ਨਿਕ ਜੋਨਸ ਹੌਲੀਵੁਡ ਬੌਲੀਵੁਡ ਦੀ ਇਹ ਜੋੜੀ ਕਿਸੇ ਨਾ ਕਿਸੇ ਵਜ੍ਹਾ ਤੋਂ ਸੁਰਖ਼ੀਆਂ ‘ਚ ਬਣੀ ਹੀ ਰਹਿੰਦੀ ਹੈ। ਹਾਲਾਂਕਿ ਇਸ ਵਾਰ ਪ੍ਰਿਯੰਕਾ ਚੋਪੜਾ ਦਾ ਫ਼ੈਨਜ਼ ਲਈ ਇੱਕ ਵੱਡੀ ਖ਼ੁਸ਼ਖ਼ਬਰੀ ਹੈ। ਦਰਅਸਲ ਪ੍ਰਿਯੰਕਾ ਅਤੇ ਨਿਕ ਜੋਨਸ ਨੇ ਅਮਰੀਕਾ ਦੇ ਲੌਸ ਐਂਜਲਸ ‘ਚ ਨਵਾਂ ਘਰ ਖ਼ਰੀਦਿਆ ਹੈ ਜਿਸ ਦੀ ਕੀਮਤ ਸੁਣ ਕੇ ਇੱਕ ਵਾਰ ਤਾਂ ਹਰ ਕੋਈ ਹੱਕਾ ਬੱਕਾ ਰਹਿ ਜਾਂਦਾ ਹੈ।
ਮੀਡੀਆ ਰਿਪੋਰਟਾਂ ਮੁਤਾਬਿਕ ਨਿਕ ਅਤੇ ਪ੍ਰਿਯੰਕਾ ਚੋਪੜਾ ਨੇ ਲੌਸ ਐਂਜਲਸ ‘ਚ 20,000 ਵਰਗ ਫ਼ੁੱਟ ਦੀ ਸੰਪਤੀ ਖ਼ਰੀਦੀ ਹੈ। ਇਸ ਪ੍ਰੌਪਰਟੀ ਦੀ ਕੀਮਤ 20 ਮਿਲੀਅਨ ਡਾਲਰ ਹੈ ਜਿਹੜੀ ਭਾਰਤੀ ਕਰੰਸੀ ‘ਚ 144 ਕਰੋੜ ਰੁਪਏ ਬਣਦੀ ਹੈ। ਰਿਪੋਰਟਾਂ ਮੁਤਾਬਿਕ ਜੋਨਸ ਭਰਾ ਲੌਸ ਐਂਜਲਸ ਨਾਲ ਲੱਗਦੀ ਐਨਸਿਨੋ ਨਾਮ ਦੀ ਜਗ੍ਹਾ ‘ਚ ਕਾਫ਼ੀ ਨਿਵੇਸ਼ ਕਰ ਰਹੇ ਹਨ। ਸਾਰੇ ਭਰਾਵਾਂ ਨੇ ਮਿਲ ਕੇ ਉਸ ਜਗ੍ਹਾ ‘ਤੇ ਹੁਣ ਤਕ 34.1 ਮਿਲੀਅਨ ਡਾਲਰ ਨਿਵੇਸ਼ ਕੀਤੇ ਹਨ।
ਮੀਡੀਆ ਰਿਪੋਰਟਾਂ ਮੁਤਾਬਿਕ, ਜਿਹੜਾ ਘਰ ਨਿਕ ਅਤੇ ਪ੍ਰਿਯੰਕਾ ਨੇ ਖ਼ਰੀਦਿਆ ਹੈ ਉਸ ‘ਚ ਸੱਤ ਬੈੱਡਰੂਮ ਅਤੇ 11 ਵਾਸ਼ਰੂਮ ਹਨ। 2018 ‘ਚ ਨਿਕ ਅਤੇ ਪ੍ਰਿਯੰਕਾ ਚੋਪੜਾ ਵਿਆਹ ਦੇ ਬੰਧਨ ‘ਚ ਬੱਝੇ ਸਨ। ਵਿਆਹ ਤੋਂ ਬਾਅਦ ਪ੍ਰਿਯੰਕਾ ਚੋਪੜਾ ਨੇ ਇੱਕ ਇੰਟਰਵਿਊ ‘ਚ ਕਿਹਾ ਸੀ ਕਿ ਜਿਹੜੇ ਕੰਮ ਉਸ ਨੇ ਅੱਗੇ ਆਪਣੀ ਜ਼ਿੰਦਗੀ ਵਿੱਚ ਕਰਨੇ ਹਨ ਉਨ੍ਹਾਂ ‘ਚ ਘਰ ਖ਼ਰੀਦਣਾ ਅਤੇ ਮਾਂ ਬਣਨਾ ਸ਼ਾਮਿਲ ਹਨ। ਹੁਣ ਘਰ ਤਾਂ ਨਿਕ ਅਤੇ ਪ੍ਰਿਯੰਕਾ ਚੋਪੜਾ ਨੇ ਖ਼ਰੀਦ ਲਿਆ ਹੈ ਹੁਣ ਦੇਖਣਾ ਹੋਵੇਗਾ ਹੋਰ ਖ਼ੁਸ਼ਖ਼ਬਰੀਆਂ ਕਦੋਂ ਤਕ ਦਿੰਦੇ ਹਨ।