ਢਾਕਾ – ਬੰਗਲਾਦੇਸ਼ ਦੇ ਸਟਾਰ ਓਪਨਰ ਤਮੀਮ ਇਕਬਾਲ ਦੂਜੀ ਵਾਰ ਪਿਤਾ ਬਣੇ ਹਨ ਅਤੇ ਇਸ ਵਾਰ ਉਨ੍ਹਾਂ ਦੇ ਘਰ ਧੀ ਨੇ ਜਨਮ ਲਿਆ ਹੈ। ਇਸ ਗੱਲ ਦੀ ਜਾਣਕਾਰੀ ਤਮੀਮ ਨੇ ਆਪਣੇ ਫ਼ੇਸਬੁੱਕ ਪੇਜ ਜ਼ਰੀਏ ਦਿੱਤੀ। ਤਮੀਮ ਦੀ ਪਤਨੀ ਆਇਸ਼ਾ ਸਿੱਦੀਕੀ ਨੇ 19 ਨਵੰਬਰ ਨੂੰ ਲੜਕੀ ਨੂੰ ਜਨਮ ਦਿੱਤਾ ਹੈ ਜਿਸ ਦਾ ਨਾਂ ਅਲੀਸ਼ਬਾ ਇਕਬਾਲ ਖ਼ਾਨ ਰਖਿਆ ਗਿਆ ਹੈ।
ਤਮੀਮ ਨੇ ਧੀ ਦੇ ਜਨਮ ਦੀ ਖ਼ੁਸ਼ਖ਼ਬਰੀ ਸੋਸ਼ਲ ਮੀਡੀਆ ‘ਤੇ ਸਾਂਝੀ ਕਰਦੇ ਹੋਏ ਇੱਕ ਤਸਵੀਰ ਅਪਲੋਡ ਹੈ ਜਿਸ ‘ਚ ਲਿਖਿਆ ਸੀ, ”ਹੈਲੋ ਮੈਂ ਇੱਕ ਲੜਕੀ ਹਾਂ, ਅਲੀਸ਼ਬਾ ਇਕਬਾਲ ਖ਼ਾਨ।” ਇਸ ਤੋਂ ਬਾਅਦ ਪ੍ਰਸ਼ੰਸਕਾਂ ਨੇ ਤਮੀਮ ਨੂੰ ਵਧਾਈ ਦੇਣੀ ਸ਼ੁਰੂ ਕਰ ਦਿੱਤੀ। ਤਜਰਬੇਕਾਰ ਓਪਨਰ ਤਮੀਮ ਨੂੰ ਭਾਰਤ ਦੌਰੇ ਲਈ ਚੁਣਿਆ ਗਿਆ ਸੀ, ਪਰ ਇਸ ਬੰਗਲਾਦੇਸ਼ੀ ਕ੍ਰਿਕਟਰ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹਨ ਪਤਨੀ ਦੇ ਨਾਲ ਰਹਿਣ ਦੀ ਗੱਲ ਕਹੀ ਸੀ। ਤਮੀਮ ਅਤੇ ਆਇਸ਼ਾ ਨੇ ਸਾਲ 2013 ‘ਚ ਵਿਆਹ ਕੀਤਾ ਸੀ, ਅਤੇ ਇਸ ਤੋਂ ਉਨ੍ਹਾਂ ਦਾ ਇੱਕ ਪੁੱਤਰ ਵੀ ਹੈ ਜਿਸ ਦਾ ਨਾਂ ਅਕਰਮ ਇਕਬਾਲ ਖ਼ਾਨ ਹੈ।
ਜ਼ਿਕਰਯੋਗ ਹੈ ਕਿ ਤਮੀਮ ਦੀ ਗ਼ੈਰ-ਮੌਜੂਦਗੀ ‘ਚ ਬੰਗਲਾਦੇਸ਼ ਨੇ ਤਿੰਨ ਮੈਚਾਂ ਦੀ T-20 ਸੀਰੀਜ਼ ‘ਚ ਭਾਰਤ ਨੂੰ ਪਹਿਲੇ ਮੈਚ ‘ਚ ਹਰਾਇਆ ਸੀ। ਇਸ ਤੋਂ ਬਾਅਦ ਭਾਰਤ ਨੇ ਵਾਪਸੀ ਕਰਦੇ ਹੋਏ ਦੂਜਾ ਅਤੇ ਫ਼ੈਸਲਾਕੁੰਨ ਤੀਜਾ ਮੈਚ ਜਿੱਤ ਕੇ ਸੀਰੀਜ਼ ਆਪਣੇ ਨਾਂ ਕੀਤੀ ਸੀ। ਦੋ ਮੈਚਾਂ ਦੀ ਟੈੱਸਟ ਸੀਰੀਜ਼ ‘ਚ ਪਹਿਲੇ ਮੈਚ ‘ਚ ਭਾਰਤ ਨੇ ਬੰਗਲਾਦੇਸ਼ ਨੂੰ ਪਾਰੀ ਅਤੇ 130 ਦੌੜਾਂ ਨਾਲ ਪਛਾੜਦੇ ਹੋਏ ਵੱਡੀ ਜਿੱਤ ਦਰਜ ਕੀਤੀ ਸੀ, ਅਤੇ ਦੂਜਾ ਮੈਚ 22 ਤਾਰੀਖ ਨੂੰ ਕੋਲਕਾਤਾ ‘ਚ ਖੇਡਿਆ ਜਾਵੇਗਾ।