ਨਵੀਂ ਦਿੱਲੀ— ਮਹਾਰਾਸ਼ਟਰ ਦਾ ਸਿਆਸੀ ਸੰਕਟ ਅਜੇ ਖਤਮ ਨਹੀਂ ਹੋਇਆ ਹੈ। ਅੱਜ ਭਾਵ ਸੋਮਵਾਰ ਨੂੰ ਸੁਪਰੀਮ ਕੋਰਟ ‘ਚ ਸ਼ਿਵ ਸੈਨਾ, ਕਾਂਗਰਸ ਅਤੇ ਐੱਨ. ਸੀ. ਪੀ. ਦੀ ਪਟੀਸ਼ਨ ‘ਤੇ ਦੂਜੇ ਦਿਨ ਸੁਣਵਾਈ ਹੋਈ। ਸੁਪਰੀਮ ਕੋਰਟ ਨੇ ਮੰਗਲਵਾਰ (ਕੱਲ) ਸਵੇਰੇ 10:30 ਵਜੇ ਫੈਸਲਾ ਸੁਣਾਏਗੀ। ਇਸ ਮਾਮਲੇ ‘ਤੇ ਕੋਰਟ ‘ਚ ਕਰੀਬ 2 ਘੰਟੇ ਤਿੱਖੀ ਬਹਿਸ ਹੋਈ। ਸ਼ਿਵ ਸੈਨਾ, ਕਾਂਗਰਸ ਅਤੇ ਐੱਨ. ਸੀ. ਪੀ. ਵਲੋਂ ਫਲੋਰ ਟੈਸਟ (ਬਹੁਮਤ ਪਰੀਖਣ) ਦੀ ਮੰਗ ਕੀਤੀ ਗਈ ਹੈ, ਜਦਕਿ ਮਹਾਰਾਸ਼ਟਰ ਸਰਕਾਰ ਨੇ ਇਸ ਲਈ ਘੱਟ ਤੋਂ ਘੱਟ 14 ਦਿਨ ਦੇਣ ਦੀ ਕੋਰਟ ਨੂੰ ਬੇਨਤੀ ਕੀਤੀ। ਕੋਰਟ ਨੇ ਸੁਪਰੀਮ ਕੋਰਟ ‘ਚ 3 ਜੱਜਾਂ ਦੀ ਬੈਂਚ- ਜਸਟਿਸ ਐੱਨ. ਵੀ. ਰਮਨ, ਜਸਟਿਸ ਅਸ਼ੋਕ ਭੂਸ਼ਣ ਅਤੇ ਜਸਟਿਸ ਸੰਜੀਵ ਖੰਨਾ ਮਾਮਲੇ ਦੀ ਸੁਣਵਾਈ ਕੀਤੀ। ਬੈਂਚ ਨੇ ਸਾਰੇ ਸੰਬੰਧਤ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕਿਹਾ ਕਿ ਉਹ ਕੱਲ 10:30 ਵਜੇ ਫੈਸਲਾ ਸੁਣਾਏਗੀ।
ਦਵਿੰਦਰ ਫੜਨਵੀਸ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਦਿਵਾਉਣ ਦੇ ਮਹਾਰਾਸ਼ਟਰ ਦੇ ਰਾਜਪਾਲ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਸ਼ਿਵਸੈਨਾ, ਐੱਨ. ਸੀ. ਪੀ. ਅਤੇ ਕਾਂਗਰਸ ਦੀ ਪਟੀਸ਼ਨ ‘ਤੇ ਐਤਵਾਰ ਨੂੰ ਕੋਰਟ ਨੇ ਕੇਂਦਰ ਅਤੇ ਮਹਾਰਾਸ਼ਟਰ ਸਰਕਾਰ ਨੂੰ ਨੋਟਿਸ ਜਾਰੀ ਕੀਤੇ ਹਨ। ਭਾਜਪਾ ਅਤੇ ਸੀ. ਐੱਮ. ਫੜਨਵੀਸ ਵਲੋਂ ਪੇਸ਼ ਸੀਨੀਅਰ ਵਕੀਲ ਮੁਕੁਲ ਰੋਹਤਗੀ ਨੇ ਇਸ ਮਾਮਲੇ ‘ਚ ਵਿਸਥਾਰਪੂਰਵਕ ਸੁਣਵਾਈ ਦੀ ਮੰਗ ਕੀਤੀ ਗਈ। ਉਨ੍ਹਾਂ ਨੇ ਦਲੀਲਾਂ ਦਿੱਤੀਆਂ ਕਿ ਸਪੀਕਰ ਬਹੁਮਤ ਪਰੀਖਣ ਕਰਵਾ ਸਕਦੇ ਹਨ। ਇੱਥੇ ਦੱਸ ਦੇਈਏ ਕਿ ਮਹਾਰਾਸ਼ਟਰ ਮਾਮਲੇ ਦੀ ਸੁਣਵਾਈ ਲਈ ਐੱਨ. ਸੀ. ਪੀ.-ਸ਼ਿਵਸੈਨਾ-ਕਾਂਗਰਸ ਦੇ ਵਕੀਲ ਕਪਿਲ ਸਿੱਬਲ, ਅਭਿਸ਼ੇਕ ਮਨੂੰ ਸਿੰਘਵੀ, ਭਾਜਪਾ ਵਲੋਂ ਸੀਨੀਅਰ ਵਕੀਲ ਮੁਕੁਲ ਰੋਹਤਗੀ ਅਤੇ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਕੋਰਟ ‘ਚ ਮੌਜੂਦ ਰਹੇ। ਇਸ ਤੋਂ ਇਲਾਵਾ ਐੱਨ. ਸੀ. ਪੀ. ਨੇਤਾ ਅਜੀਤ ਪਵਾਰ ਦੇ ਵਕੀਲ ਮਨਿੰਦਰ ਸਿੰਘ ਕੋਰਟ ‘ਚ ਮੌਜੂਦ ਰਹੇ।
ਰਾਜਪਾਲ ਵਲੋਂ ਦਿੱਤੇ ਗਏ ਤਰਕ—
ਸੁਣਵਾਈ ਤੋਂ ਪਹਿਲਾਂ ਰਾਜਪਾਲ ਭਗਤ ਸਿੰਘ ਕਸ਼ੋਯਾਰੀ ਵਲੋਂ ਸੁਪਰੀਮ ਕੋਰਟ ‘ਚ ਸੀਲਬੰਦ ਚਿੱਠੀ ਸੌਂਪੀ। ਰਾਜਪਾਲ ਵਲੋਂ ਪੇਸ਼ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਇਹ ਚਿੱਠੀ ਕੋਰਟ ‘ਚ ਜੱਜਾਂ ਨੂੰ ਸੌਂਪੀ ਗਈ। ਸਮਰਥਨ ਦੀ ਚਿੱਠੀ ਮਰਾਠੀ ਵਾਲੀ ਕੋਰਟ ‘ਚ ਪੇਸ਼ ਕੀਤੀ ਗਈ। ਇਸ ਤੋਂ ਬਾਅਦ ਕੋਰਟ ਨੇ ਕਿਹਾ ਕਿ ਇਸ ਦਾ ਅੰਗਰੇਜ਼ੀ ਅਨੁਵਾਦ ਕਿੱਥੇ ਹੈ? ਫਿਰ ਤੁਸ਼ਾਰ ਨੇ ਅੰਗਰੇਜ਼ੀ ਵਾਲੀ ਚਿੱਠੀ ਸੌਂਪੀ ਅਤੇ ਉਸ ਨੂੰ ਕੋਰਟ ‘ਚ ਪੜ੍ਹਨਾ ਸ਼ੁਰੂ ਕੀਤਾ। ਉਨ੍ਹਾਂ ਨੇ ਦਲੀਲ ਦਿੱਤੀ ਕਿ ਰਾਜਪਾਲ ਨੇ 9 ਨਵੰਬਰ ਤਕ ਉਡੀਕ ਕੀਤੀ। ਪਹਿਲਾਂ ਭਾਜਪਾ ਨੇ ਮਨਾ ਕਰ ਦਿੱਤਾ। 10 ਨਵੰਬਰ ਨੂੰ ਸ਼ਿਵ ਸੈਨਾ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਵੀ ਮਨਾ ਕਰ ਦਿੱਤਾ। ਫਿਰ 11 ਨੂੰ ਐੱਨ. ਸੀ. ਪੀ. ਨੇ ਵੀ ਮਨਾ ਕਰ ਦਿੱਤਾ ਅਤੇ ਸੂਬੇ ‘ਚ 12 ਨਵੰਬਰ ਨੂੰ ਰਾਸ਼ਟਰਪਤੀ ਸ਼ਾਸਨ ਲਾਗੂ ਕਰ ਦਿੱਤਾ ਗਿਆ। ਮਹਿਤਾ ਨੇ ਚਿੱਠੀ ਦੇ ਆਧਾਰ ‘ਤੇ ਕਿਹਾ ਕਿ ਇਸ ਕਾਰਨ ਉਨ੍ਹਾਂ ਨੇ ਸਹੁੰ ਚੁੱਕਾਈ। ਉਨ੍ਹਾਂ ਨੇ 22 ਨਵੰਬਰ ਨੂੰ ਲਿਖੀ ਗਈ ਐੱਨ. ਸੀ. ਪੀ. ਨੇਤਾ ਅਜੀਤ ਪਵਾਰ ਦੀ ਉਸ ਚਿੱਠੀ ਨੂੰ ਵੀ ਸੌਂਪਿਆ, ਜਿਸ ‘ਚ ਉਨ੍ਹਾਂ ਨੇ ਦਾਅਵਾ ਕੀਤਾ ਕਿ ਐੱਨ. ਸੀ. ਪੀ. ਦੇ ਸਾਰੇ 54 ਵਿਧਾਇਕਾਂ ਨੇ ਉਨ੍ਹਾਂ ਨੂੰ ਨੇਤਾ ਚੁਣਿਆ ਅਤੇ ਸਰਕਾਰ ਬਣਾਉਣ ਲਈ ਅਧਿਕਾਰਤ ਕੀਤਾ। ਮਹਿਤਾ ਨੇ ਕਿਹਾ ਕਿ 12 ਨਵੰਬਰ ਤੋਂ ਬਾਅਦ ਪਟੀਸ਼ਨਕਰਤਾ 12 ਨਵੰਬਰ ਨੂੰ ਰਾਜਪਾਲ ਕੋਲ ਕਿਉਂ ਨਹੀਂ ਗਏ। ਜੋ ਚਿੱਠੀ ਰਾਜਪਾਲ ਨੂੰ ਦਿੱਤੀ ਗਈ, ਉਹ ਕਾਨੂੰਨੀ ਰੂਪ ਨਾਲ ਸਹੀ ਹੈ।
ਵਕੀਲਾਂ ਦੀਆਂ ਦਲੀਲਾਂ—
ਸ਼ਿਵ ਸੈਨਾ ਵਲੋਂ ਕਪਿਲ ਸਿੱਬਲ ਦੀਆਂ ਦਲੀਲਾਂ—
ਕਪਿਲ ਸਿੱਬਲ ਨੇ ਕਿਹਾ ਕਿ 22 ਨਵੰਬਰ ਦੀ ਰਾਤ ਪ੍ਰੈੱਸ ਕਾਨਫਰੰਸ ਹੋਈ, ਸਵੇਰੇ ਫੜਨਵੀਸ ਨੂੰ ਮੁਖ ਮੰਤਰੀ ਬਣਾ ਦਿੱਤਾ ਗਿਆ।
— ਰਾਜਪਾਲ 24 ਘੰਟਿਆਂ ਦੀ ਉਡੀਕ ਨਹੀਂ ਕਰ ਸਕਦੇ ਸੀ।
— ਸਿੱਬਲ ਨੇ ਕਿਹਾ ਕਿ ਪੂਰੀ ਕਾਰਵਾਈ ਸ਼ੱਕ ਦੇ ਘੇਰੇ ‘ਚ।
— ਸਿੱਬਲ ਨੇ ਕਿਹਾ ਕਿ ਫੜਨਵੀਸ ਦੀ ਸਹੁੰ ਚੁੱਕਣ ਦਾ ਖੁਲਾਸਾ ਸੁਪਰੀਮ ਕੋਰਟ ‘ਚ ਹੋਵੇ।
— ਅਜਿਹੀ ਕਿ ਐਮਰਜੈਂਸੀ ਪੈ ਗਈ ਕਿ ਫੜਨਵੀਸ ਨੂੰ ਸਹੁੰ ਚੁੱਕਣੀ ਪੈ ਗਈ, ਇਸ ਦਾ ਖੁਲਾਸਾ ਹੋਵੇ।
— ਕੈਬਨਿਟ ਨੇ ਕਦੋਂ ਰਾਸ਼ਟਰਪਤੀ ਸ਼ਾਸਨ ਹਟਾਉਣ ਦੀ ਮਨਜ਼ੂਰੀ ਦਿੱਤੀ।
— 24 ਘੰਟਿਆਂ ਵਿਚ ਬਹੁਮਤ ਪਰੀਖਣ ਹੋਵੇ।
ਐੱਨ. ਸੀ. ਪੀ. ਵਲੋਂ ਅਭਿਸ਼ੇਕ ਮਨੂੰ ਸਿੰਘਵੀ ਦੀਆਂ ਦਲੀਲਾਂ—
— ਅਜੀਤ ਪਵਾਰ ਦੀ ਚਿੱਠੀ ਫਰਜ਼ੀ ਹੈ।
— ਕੋਰਟ ਤੁਰੰਤ ਫਲੋਰ ਟੈਸਟ ਨੂੰ ਲੈ ਕੇ ਹੁਕਮ ਦੇਵੇ, ਇਸ ਲਈ ਪ੍ਰੋਟੇਮ ਸਪੀਕਰ ਦੀ ਨਿਯੁਕਤੀ ਹੋਵੇ।