ਨਵੀਂ ਦਿੱਲੀ – ਦੁਨੀਆ ਦੇ ਸਟ੍ਰੌਂਗੈੱਸਟ ਮੈਨ ਐਡੀ ਹਾਲ ਦੀ ਇੱਕ ਹਸਪਤਾਲ ‘ਚ ਇਲਾਜ ਦੌਰਾਨ ਦਰਦਨਾਕ ਮੌਤ ਹੋ ਗਈ। ਦਰਅਸਲ, ਐਡੀ ਹਾਲ ਦੇ ਗੁਪਤ ਅੰਗ ‘ਤੇ ਜਿਮ ਸੈਸ਼ਨ ਦੌਰਾਨ ਵੇਟ ਡਿੱਗ ਗਿਆ ਸੀ। ਜ਼ਖ਼ਮੀ ਹਾਲਤ ‘ਚ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਐਡੀ ਛੇ ਵਾਰ UK ਦਾ ਸਟ੍ਰੌਂਗੈੱਸਟ ਮੈਨ ਰਹਿ ਚੁੱਕਾ ਸੀ। ਉਸ ਨੂੰ ਕਾਰ ਚੁੱਕਣ, ਹਵਾਈ ਜਹਾਜ਼ ਨੂੰ ਖਿੱਚਣ ਅਤੇ ਬੀਅਰ ਦਾ ਡਰੱਮ ਝਟਕੇ ਨਾਲ ਉਠਾਉਣ ਦੇ ਕਾਰਨ ਜਾਣਿਆ ਜਾਂਦਾ ਸੀ। 31 ਸਾਲਾ ਐਡੀ ਦੇ ਨਾਲ ਇਹ ਹਾਦਸਾ ਓਦੋਂ ਵਾਪਰਿਆ ਜਦੋਂ ਉਹ ਜਿਮ ‘ਚ ਲੱਤਾਂ ਦੀ ਐਕਸਰਸਾਈਜ਼ ਕਰ ਰਿਹਾ ਸੀ। ਉਸੇ ਵੇਲੇ ਰੌਡ ‘ਤੇ ਜ਼ਿਆਦਾ ਭਾਰ ਹੋਣ ਕਾਰਨ ਉਹ ਵਿਚਾਲਿਓਂ ਟੁੱਟ ਗਈ।
ਜ਼ਿਕਰਯੋਗ ਹੈ ਕਿ 2017 ‘ਚ ਐਡੀ ਹਾਲ ਨੂੰ ਵਰਲਡਜ਼ ਸਟ੍ਰੌਂਗੈੱਸਟ ਮੈਨ ਦਾ ਖ਼ਿਤਾਬ ਮਿਲਿਆ ਸੀ। ਉਸ ਨੇ ਮਸ਼ਹੂਰ ਹਸਤੀਆਂ ਹਾਫ਼ਥੋਰ ਬਿਓਰਸਟਨ ਤੋਂ ਇਲਾਵਾ ਬ੍ਰਾਇਨ ਸ਼ਾਅ ਨੂੰ ਪਛਾੜਿਆ ਸੀ। ਉਸ ਦੇ ਨਾਂ 500 ਕਿਲੋਗ੍ਰਾਮ ਦੀ ਡੈੱਡਲਿਫ਼ਟ ਲਗਾਉਣ ਦਾ ਇਕਲੌਤਾ ਰਿਕਾਰਡ ਦਰਜ ਹੈ। ਉਸ ਨੂੰ ਪ੍ਰਸ਼ੰਸਕ ਬੀਸਟ ਦੇ ਨਾਂ ਨਾਲ ਜਾਣਦੇ ਸਨ। ਦੱਸਿਆ ਜਾਂਦਾ ਹੈ ਕਿ ਐਡੀ ਰੋਜ਼ ਅੱਠ ਹਜ਼ਾਰ ਕੈਲੋਰੀਜ਼ ਵਾਲਾ ਖਾਣਾ ਖਾਂਦਾ ਸੀ।