ਨਾਭਾ —ਨਾਭਾ ਵਿਖੇ ਪਹੁੰਚੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ‘ਆਪ’ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ। ਹਰਪਾਲ ਸਿੰਘ ਚੀਮਾ ਨੇ ਨਵਜੋਤ ਸਿੰਘ ਸਿੱਧੂ ‘ਤੇ ਬੋਲਦਿਆਂ ਕਿਹਾ ਕਿ ਸਿੱਧੂ ਅਜੇ ਚੁੱਪ ਬੇਠੈ ਹਨ ਉਹ ਇੱਕ ਨਾ ਇੱਕ ਦਿਨ ਕਾਂਗਰਸ ਪਾਰਟੀ ਛੱਡ ਕੇ ‘ਆਪ’ ਪਾਰਟੀ ‘ਚ ਸ਼ਾਮਲ ਹੋ ਸਕਦੇ ਹਨ।ਇਸ ਮੌਕੇ ਕਾਂਗਰਸ ਪਾਰਟੀ ਨੂੰ ਲੰਮੇ ਹੱਥੀ ਲੈਦਿਆਂ ਕਿਹਾ ਕਿ ਕਾਂਗਰਸ ਪਾਰਟੀ ‘ਚ ਵੱਡੀ ਗਿਣਤੀ ‘ਚ ਬਗਾਵਤ ਚੱਲ ਰਹੀ ਹੈ ਅਤੇ ਬਹੁਤ ਜ਼ਿਆਦਾ ਕਾਂਗਰਸੀ ਐੱਮ.ਐੱਲ.ਏ. ਅਮਨ ਅਰੋੜਾ ਜੀ ਦੇ ਸਪੰਰਕ ਵਿਚ ਹਨ ਅਤੇ ਕਿਸੇ ਸਮੇਂ ਵੀ ਕਾਂਗਰਸ ਪਾਰਟੀ ਛੱਡ ਸਕਦੇ ਹਨ ਅਤੇ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਸਕਦੇ ਹਨ। ਹਰਪਾਲ ਚੀਮਾ ਨੇ ਚੀਮਾ ਨੇ ਕਿਹਾ ਕਿ ਆਮ ਪਾਰਟੀ ਨੂੰ ਇੱਕਜੁਟਤਾ ਕਰਨ ਲਈ ਹਰ ਹਲਕੇ ‘ਚ ਮੀਟਿੰਗ ਕੀਤੀ ਜਾ ਰਹੀ ਹੈ।ਹਰ ਲੈਵਲ ਤੇ ਪਾਰਟੀ ਨੂੰ ਮਜਬੂਤ ਕੀਤਾ ਜਾਵੇਗਾ।
ਚੀਮਾ ਨੇ ਕਿਹਾ ਕਿ ਕੈਪਟਨ ਨੇ 129 ਪੇਜਾਂ ਦਾ ਮਨੋਰਥ ਪੱਤਰ ਬਣਾ ਕੇ ਵਾਅਦਾ ਕੀਤਾ ਸੀ ਅਤੇ ਉਨ੍ਹਾਂ ਨੇ ਇਕ ਪੇਜ ਦਾ ਵਾਅਦਾ ਪੂਰਾ ਨਹੀ ਕੀਤਾ। ਘਰ ਘਰ ਨੌਕਰੀ, ਕਿਸਾਨਾਂ ਦਾ ਕਰਜਾ, ਬਿਜਲੀ ਦੇ ਰੇਟਾ ਦਾ ਦੁਗਣਾ ਰੇਟ ਵਧਿਆ ਅਤੇ ਕਾਂਗਰਸ ਪਾਰਟੀ ਫਲਾਪ ਅਤੇ ਫੇਲ ਹੋ ਗਈ ਹੈ।