ਸਰਦੀ ਦੇ ਮੌਸਮ ਦੀ ਸ਼ੁਰੂਆਤ ਹੁੰਦੇ ਸਾਰ ਹੀ ਸਰਦੀ-ਜ਼ੁਕਾਮ ਦੀ ਸਮੱਸਿਆ ਆਮ ਹੋਣ ਲੱਗ ਜਾਂਦੀ ਹੈ। ਸਰਦੀ ‘ਚ ਖਾਣ-ਪੀਣ ਦਾ ਖ਼ਾਸ ਧਿਆਨ ਰੱਖਣਾ ਪੈਂਦਾ ਹੈ। ਸਰਦੀ ‘ਚ ਅਜਿਹੀਆਂ ਚੀਜ਼ਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਜਿਨ੍ਹਾਂ ਨਾਲ ਤੁਹਾਡੇ ਸ਼ਰੀਰ ਨੂੰ ਊਰਜਾ ਮਿਲਦੀ ਰਹੇ। ਅਜਿਹੇ ‘ਚ ਰੋਜ਼ਾਨਾ ਤੁਹਾਨੂੰ ਸਫ਼ੈਦ ਤਿਲਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਚਿੱਟੇ ਤਿਲ ਖਾਣ ਨਾਲ ਤੁਹਾਨੂੰ ਊਰਜਾ ਤਾਂ ਮਿਲੇਗੀ ਹੀ ਨਾਲ ਹੀ ਤੁਸੀਂ ਇਸ ਨਾਲ ਸਰਦੀ, ਜ਼ੁਕਾਮ, ਖ਼ਾਂਸੀ ਵਰਗੀਆਂ ਪਰੇਸ਼ਾਨੀਆਂ ਤੋਂ ਵੀ ਬਚੇ ਰਹਿੰਦੇ ਹੋ। ਤਿਲਾਂ ‘ਚ ਕਈ ਤਰ੍ਹਾਂ ਦੇ ਪ੍ਰੋਟੀਨਜ਼, ਕੈਲਸ਼ੀਅਮ ਵਾਇਟਾਮਿਨਜ਼, ਬੀ-ਕੌਮਪਲੈਕਸ ਅਤੇ ਕਾਰਬੋਹਾਈਡ੍ਰੇਟਸ ਪਾਏ ਜਾਂਦੇ ਹਨ। ਤਿਲ ਖਾਣ ਨਾਲ ਦਿਲ ਦੇ ਰੋਗ ਅਤੇ ਹਾਰਟ ਅਟੈਕ ਦਾ ਖ਼ਤਰਾ ਘੱਟ ਰਹਿੰਦਾ ਹੈ। ਤਿਲ ਖਾਣ ਨਾਲ ਸ਼ਰੀਰਕ ਕਮਜ਼ੋਰੀ ਦੂਰ ਹੁੰਦੀ ਹੈ ਅਤੇ ਮਾਨਸਿਕ ਤੌਰ ‘ਤੇ ਵੀ ਅਸੀਂ ਮਜ਼ਬੂਤ ਹੁੰਦੇ ਹਾਂ। ਪ੍ਰਾਚੀਨ ਕਾਲ ‘ਚ ਤਿਲਾਂ ਦੀ ਵਰਤੋਂ ਚਿਹਰੇ ਦੀ ਖ਼ੂਬਸੂਰਤੀ ਬਣਾਈ ਰੱਖਣ ਲਈ ਵੀ ਕੀਤੀ ਜਾਂਦੀ ਸੀ। ਇਸ ਹਫ਼ਤੇ ਅਸੀਂ ਤੁਹਾਨੂੰ ਸਰਦੀਆਂ ‘ਚ ਤਿਲ ਖਾਣ ਦੇ ਫ਼ਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ।
ਕੈਂਸਰ ਤੋਂ ਕਰੇ ਬਚਾਏ – ਚਿੱਤੇ ਤਿਲਾਂ ‘ਚ ਸੈਸਮੀ ਨਾਂ ਦਾ ਇੱਕ ਐਂਟੀਔਕਸੀਡੈਂਟ ਤੱਤ ਹੁੰਦਾ ਹੈ ਜੋ ਕੈਂਸਰ ਦੀਆਂ ਕੋਸ਼ਿਕਾਵਾਂ ਵਧਣ ਨੂੰ ਰੋਕਣ ਦੇ ਨਾਲ-ਨਾਲ ਉਨ੍ਹਾਂ ਦੇ ਜਿਊਂਦੇ ਰਹਿਣ ਵਾਲੇ ਰਸਾਇਣਾਂ ਦੇ ਵਾਧੇ ਨੂੰ ਰੋਕਦਾ ਹੈ।
ਗਰਭਵਤੀ ਔਰਤਾਂ ਲਈ ਵੀ ਲਾਹੇਵੰਦ ਹੁੰਦੇ ਨੇ ਤਿਲ – ਤਿਲਾਂ ਦੇ ਅੰਦਰ ਕੁਦਰਤੀ ਫ਼ੌਲਿਕ ਐਸਿਡ ਹੁੰਦਾ ਹੈ ਜੋ ਗਰਭਵਤੀ ਮਹਿਲਾਵਾਂ ਦੇ ਭਰੂਣ ਨੂੰ ਡਿੱਗਣ ਨਹੀਂ ਦਿੰਦਾ ਅਤੇ ਪੇਟ ਅੰਦਰ ਪਲ ਰਹੇ ਬੱਚੇ ਨੂੰ ਸਵੱਸਥ ਰੱਖਣ ‘ਚ ਮਦਦ ਕਰਦਾ ਹੈ। ਜਿਨ੍ਹਾਂ ਔਰਤਾਂ ਦੇ ਗਰਭ ‘ਚ ਬੱਚੇ ਡਿੱਗ ਜਾਂਦੇ ਹਨ ਉਨ੍ਹਾਂ ਲਈ ਤਿਲਾਂ ਦਾ ਸੇਵਨ ਬਹੁਤ ਮਦਦਗਾਰ ਹੁੰਦਾ ਹੈ।
ਤਨਾਅ ਨੂੰ ਕਰੇ ਘੱਟ – ਤਿਲਾਂ ਅੰਦਰ ਨਿਆਸਿਨ ਨਾਂ ਦਾ ਇੱਕ ਵਾਇਟਾਮਿਨ ਮੌਜੂਦ ਹੁੰਦਾ ਹੈ। ਇਹ ਤਨਾਅ ਘੱਟ ਕਰਦਾ ਹੈ ਅਤੇ ਸਾਡੇ ਦਿਮਾਗ਼ ਨੂੰ ਸ਼ਾਂਤ ਰੱਖਦਾ ਹੈ। ਇਸ ਤੋਂ ਇਲਾਵਾ ਤਿਲ ਹਰ ਤਰ੍ਹਾਂ ਦੀ ਸ਼ਰੀਰਕ ਕਮਜ਼ੋਰੀ ਵੀ ਦੂਰ ਕਰਦੇ ਹਨ।
ਬੱਚਿਆਂ ਦੀਆਂ ਹੱਡੀਆਂ ਕਰੇ ਮਜ਼ਬੂਤ – ਤਿਲਾਂ ਦੇ ਅੰਦਰ ਪ੍ਰੋਟੀਨ ਅਤੇ ਐਮੀਨੋ ਐਸਿਡ ਹੁੰਦੇ ਹਨ ਜੋ ਬੱਚਿਆਂ ਦੀਆਂ ਵਿਕਸਿਤ ਹੋ ਰਹੀਆਂ ਹੱਡੀਆਂ ਨੂੰ ਮਜ਼ਬੂਤੀ ਦਿੰਦੇ ਹਨ। 100 ਗ੍ਰਾਮ ਤਿਲਾਂ ਅੰਦਰ ਲਗਭਗ 18 ਗ੍ਰਾਮ ਪ੍ਰੋਟੀਨ ਹੁੰਦਾ ਹੈ ਜੋ ਬੱਚਿਆਂ ਦੇ ਵਿਕਾਸ ਲਈ ਜ਼ਰੂਰੀ ਹੁੰਦਾ ਹੈ।
ਸ਼ੂਗਰ ਦੇ ਮਰੀਜ਼ਾਂ ਲਈ ਲਾਭਕਾਰੀ – 10 ਗ੍ਰਾਮ ਤਿਲ ਸਾਡੇ ਖ਼ੂਨ ‘ਚ ਗੁਲੂਕੋਜ਼ ਦੀ ਮਾਤਰਾ 36 ਪ੍ਰਤੀਸ਼ਤ ਘੱਟ ਕਰ ਦਿੰਦੇ ਹਨ ਜੋ ਸ਼ੂਗਰ ਦੇ ਰੋਗੀਆਂ ਲਈ ਇੱਕ ਦਵਾਈ ਦਾ ਕੰਮ ਕਰਦੀ ਹੈ। ਸ਼ੂਗਰ ਦੀ ਦਵਾਈ ਗਿਲਬੇਕਲੇਮਾਈਡ ਤਿਲਾਂ ਤੋਂ ਮਿਲ ਕੇ ਹੀ ਬਣਦੀ ਹੈ।
ਖ਼ੂਨੀ ਬਵਾਸੀਰ ਤੋਂ ਰਾਹਤ – 50 ਗ੍ਰਾਮ ਕਾਲੇ ਤਿਲਾਂ ਦੇ ਤੇਲ ਨੂੰ ਇੱਕ ਚੱਮਚ ਪਾਣੀ ‘ਚ ਮਿਲਾ ਕੇ ਓਨੀ ਦੇਰ ਤਕ ਭਿਓਂ ਕੇ ਰੱਖੋ ਜਿੰਨੀ ਦੇਰ ਤਕ ਤਿਲ ਪਾਣੀ ਨਾ ਸੋਖ ਲੈਣ। ਉਸ ਤੋਂ ਬਾਅਦ ਇਨ੍ਹਾਂ ਨੂੰ ਪੀਸ ਕੇ ਇੱਕ ਚੱਮਚ ਮੱਖਣ ਅਤੇ ਦੋ ਚੱਮਚ ਮਿਸ਼ਰੀ ਮਿਲਾ ਕੇ ਪ੍ਰਤੀ ਦਿਨ ਦੋ ਵਾਰ ਸੇਵਨ ਕਰਨ ਨਾਲ ਖ਼ੂਨੀ ਬਵਾਸੀਰ ਤੋਂ ਰਾਹਤ ਮਿਲਦੀ ਹੈ।
ਸੂਰਜਵੰਸ਼ੀ