ਛੋਟੇ-ਮੋਟੇ ਘਰ ਦੇ ਫ਼ੰਕਸ਼ਨ ਅਤੇ ਤਿਓਹਾਰ ‘ਤੇ ਬਣਨ ਵਾਲੀ ਸਾਧਾਰਨ ਪਰ ਸਪੈਸ਼ਲ ਮਿਠਾਈ ਹੈ ਨਾਰੀਅਲ ਦੀ ਬਰਫ਼ੀ। ਚੀਨੀ, ਮਲਾਈ ਅਤੇ ਨਾਰੀਅਲ ਦਾ ਸੁਆਦ ਕੁੱਝ ਅਜਿਹਾ ਜੰਮਦਾ ਹੈ ਕਿ ਮਿਠਾਈ ਨੂੰ ਚਖਣ ਵਾਲੇ ਉਂਗਲੀਆਂ ਚਟਦੇ ਰਹਿ ਜਾਂਦੇ ਹਨ। ਉਂਝ ਵੀ ਮਿਠਾਈ ਖਾਣਾ ਕਾਫ਼ੀ ਲੋਕਾਂ ਨੂੰ ਪਸੰਦ ਹੁੰਦਾ ਹੈ। ਅਸੀਂ ਤੁਹਾਨੂੰ ਨਾਰੀਅਲ ਦੀ ਬਰਫ਼ੀ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ
ਸਮੱਗਰੀ
ਨਾਰੀਅਲ (ਕੱਟਿਆ ਹੋਇਆ) ਇੱਕ
ਪਾਣੀ ਇੱਕ ਚੌਥਾਈ ਕੱਪ
ਸ਼ੂਗਰ ਇੱਕ ਕੱਪ
ਤਾਜ਼ੀ ਕ੍ਰੀਮ ਅੱਧਾ ਕੱਪ
ਦੁੱਧ ਅੱਧਾ ਕੱਪ
ਘਿਓ ਇੱਕ ਚਮੱਚ
ਕੱਟੇ ਕਾਜੂ ਦੋ ਚਮੱਚ
ਇਲਾਇਚੀ ਪਾਊਡਰ ਇੱਕ ਚਮੱਚ
ਬਣਾਉਣ ਦੀ ਵਿਧੀ
ਨਾਰੀਅਲ ਨੂੰ ਮਿਕਸੀ ਜਾਰ ਵਿੱਚ ਪਾਓ। ਫ਼ਿਰ ਇੱਕ ਕੁਆਰਟਰ ਕੱਪ ਪਾਣੀ ਪਾਓ ਅਤੇ ਮੋਟਾ ਪੀਸ ਲਓ। ਫ਼ਿਰ ਇਸ ਤਿਆਰ ਮਿਸ਼ਰਣ ਨੂੰ ਗਰਮ ਕੀਤੇ ਹੋਏ ਪੈਨ ਵਿੱਚ ਪਾਓ। ਹਿਲਾਉਂਦੇ ਰਹੋ ਜਦੋਂ ਤਕ ਇਸ ਦਾ ਪਾਣੀ ਸੁੱਕ ਨਾ ਜਾਵੇ। ਫ਼ਿਰ ਚੀਨੀ ਮਿਲਾਓ। ਚੰਗੀ ਤਰ੍ਹਾਂ ਨਾਲ ਹਿਲਾ ਕੇ ਉਸ ਨੂੰ ਕਵਰ ਕਰ ਦਿਓ। ਪੰਜ ਮਿੰਟ ਲਈ ਪਕਾਓ ਜਦੋਂ ਪਾਣੀ ਸੜ ਨਾ ਜਾਵੇ ਉਸ ਨੂੰ ਵਿੱਚ-ਵਿੱਚ ਹਿਲਾਉਂਦੇ ਰਹੋ। ਫ਼ਿਰ ਇਸ ਵਿੱਚ ਤਾਜ਼ੀ ਮਲਾਈ, ਦੁੱਧ ਅਤੇ ਘਿਓ ਮਿਲਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰੋ।
ਇੱਕ ਵਾਰ ਫ਼ਿਰ ਇਸ ਨੂੰ ਢੱਕ ਦਿਓ ਅਤੇ ਇਸ ਨੂੰ ਓਦੋਂ ਤਕ ਪਕਣ ਦਿਓ ਜਦੋਂ ਤਕ ਮਿਕਸਚਰ ਗਾੜ੍ਹਾ ਨਾ ਹੋ ਜਾਵੇ ਅਤੇ ਥੋੜ੍ਹਾ ਸੁੱਕ ਨਾ ਜਾਵੇ। ਇਸ ਤਿਆਰ ਮਿਕਸਚਰ ਵਿੱਚ ਕਾਜੂ ਅਤੇ ਇਲਾਇਚੀ ਪਾਊਡਰ ਪਾ ਕੇ ਮਿਕਸ ਕਰੋ। ਫ਼ਿਰ ਇੱਕ ਪਲੇਟ ਵਿੱਚ ਘਿਓ ਲਗਾ ਕੇ ਚਿਕਨਾ ਕਰ ਲਓ ਫ਼ਿਰ ਇਸ ਪਲੇਟ ਵਿੱਚ ਤਿਆਰ ਮਿਰਸਚਰ ਨੂੰ ਪਾ ਦਿਓ। ਮਿਕਸਚਰ ਨੂੰ ਹਲਕਾ ਦਬਾ ਦਿਓ ਅਤੇ ਫ਼ੈਲਾ ਕੇ ਫ਼ਲੈਟ ਕਰ ਲਓ। ਫ਼ਿਰ ਉੱਪਰ ਕਾਜੂ ਨਾਲ ਸਜਾਓ ਅਤੇ ਇਸ ਨੂੰ ਕਰੀਬਨ ਇੱਕ ਘੰਟੇ ਤਕ ਠੰਡਾ ਹੋਣ ਦਿਓ। ਇੱਕ ਵਾਰ ਠੰਡਾ ਹੋਣ ‘ਤੇ ਛੋਟੇ-ਛੋਟੇ ਪੀਸ ਕਰ ਕੇ ਕੱਟ ਕੇ ਸਰਵ ਕਰੋ।