ਸਮੱਗਰੀ
400 ਮਿਲੀ ਲੀਟਰ ਪਾਣੀ
200 ਗ੍ਰਾਮ ਚੀਨੀ
ਅੱਧਾ ਚੱਮਚ ਇਲਾਇਚੀ ਪਾਊਡਰ
1/8 ਚੱਮੱਚ ਕੇਸਰ
ਅੱਧਾ ਚੱਮਚ ਨਿੰਬੂ ਦਾ ਰਸ
ਬਰੈੱਡ ਸਲਾਇਸਿਜ਼
ਬਣਾਉਣ ਦੀ ਵਿਧੀ
ਇੱਕ ਪੈਨ ਵਿੱਚ ਪਾਣੀ, ਚੀਨੀ, ਇਲਾਇਚੀ ਪਾਊਡਰ ਅਤੇ ਕੇਸਰ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ। ਉਸ ਤੋਂ ਬਾਅਦ ਨਿੰਬੂ ਦਾ ਰਸ ਪਾਓ ਅਤੇ ਉਬਾਲੋ। ਫ਼ਿਰ ਬਰੈੱਡ ਸਲਾਇਸਿਜ਼ ਲਓ ਅਤੇ ਹਾਰਟ ਸ਼ੇਪ ਕੱਟ ਲਓ। ਇੱਕ ਪੈਨ ਵਿੱਚ ਤੇਲ ਗਰਮ ਕਰੋ ਅਤੇ ਬਰੈੱਡ ਸਲਾਇਸਿਜ਼ ਨੂੰ ਫ਼੍ਰਾਈ ਕਰੋ। ਫ਼ਿਰ ਇਸ ਤਿਆਰ ਕਿਤੇ ਹੋਏ ਚੀਨੀ ਦੇ ਮਿਕਸਚਰ ਵਿੱਚ ਬਰੈੱਡ ਸਲਾਇਸਿਜ਼ ਡਿੱਪ ਕਰੋ। ਬਰੈੱਡ ਮਾਲਪੁਆ ਤਿਆਰ ਹੈ। ਇਸ ਨੂੰ ਸਰਵ ਕਰੋ।