ਆਪਣੀਆਂ ਹੌਟ ਅਤੇ ਬੋਲਡ ਤਸਵੀਰਾਂ ਨੂੰ ਲੈ ਕੇ ਅਕਸਰ ਸੁਰਖ਼ੀਆਂ ‘ਚ ਰਹਿਣ ਵਾਲੀ ਬੌਲੀਵੁਡ ਅਭਿਨੇਤਰੀ ਈਸ਼ਾ ਗੁਪਤਾ ਅੱਜ 34 ਸਾਲ ਦੀ ਹੋ ਚੁੱਕੀ ਹੈ। ਈਸ਼ਾ ਦਾ ਜਨਮ 28 ਨਵੰਬਰ 1985 ਨੂੰ ਦੇਸ਼ ਦੀ ਰਾਜਧਾਨੀ ਦਿੱਲੀ ‘ਚ ਹੋਇਆ ਸੀ। ਉਸ ਨੇ ਸਾਲ 2012 ‘ਚ ਫ਼ਿਲਮ ਜੰਨਤ 2 ਨਾਲ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ। ਆਪਣੀ ਪਹਿਲੀ ਫ਼ਿਲਮ ਲਈ ਉਸ ਨੂੰ ਬੈੱਸਟ ਫ਼ੀਮੇਲ ਦਾ ਨੌਮੀਨੇਸ਼ਨ ਵੀ ਮਿਲਿਆ ਸੀ। ਈਸ਼ਾ ਨੇ ਕਰਨਾਟਕ ਦੀ ਮਨੀਪਾਲ ਇਨਸਟੀਚਿਊਟ ਔਫ਼ ਟੈਕਨੌਲੋਜੀ ਤੋਂ ਮਾਸ ਕਮਊਨੀਕੇਸ਼ਨ ਦੀ ਪੜ੍ਹਾਈ ਕੀਤੀ ਹੈ। ਸਾਲ 2007 ‘ਚ ਉਸ ਨੇ ਫ਼ੈਮਿਨਾ ਮਿਸ ਇੰਡੀਆ ‘ਚ ਹਿੱਸਾ ਲਿਆ ਜਿੱਥੇ ਉਹ ਮਿਸ ਫ਼ੋਟੋਜੈਨਿਕ ਦਾ ਖ਼ਿਤਾਬ ਜਿੱਤਣ ‘ਚ ਸਫ਼ਲ ਰਹੀ।
ਈਸ਼ਾ ਨੂੰ ਫ਼ਿਲਮਾਂ ਨਾਲ ਕਾਫ਼ੀ ਡੁੰਘਾ ਲਗਾਅ ਹੈ। ਇਸ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਉਸ ਨੂੰ ਅਮਰੀਕਾ ਦੇ ਇੱਕ ਲਾਅ ਸਕੂਲ ਤੋਂ ਸਕੌਲਰਸ਼ਿਪ ਦਾ ਔਫ਼ਰ ਮਿਲਿਆ ਸੀ, ਪਰ ਉਸ ਨੇ ਆਪਣੇ ਫ਼ਿਲਮੀ ਕਰੀਅਰ ਨੂੰ ਤਰਜੀਹ ਦਿੰਦੇ ਹੋਏ ਸਕੌਲਰਸ਼ਿਪ ਲੈਣ ਤੋਂ ਮਨ੍ਹਾ ਕਰ ਦਿੱਤਾ।
ਸਾਲ 2012 ‘ਚ ਉਸ ਨੇ ਮਹੇਸ਼ ਭੱਟ ਨਾਲ ਤਿੰਨ ਫ਼ਿਲਮਾਂ ਸਾਈਨ ਕੀਤੀਆਂ ਜਿਸ ਤੋਂ ਬਾਅਦ ਉਸ ਸਾਲ ‘ਚ ਹੀ ਈਸ਼ਾ ਦੀ ਪਹਿਲੀ ਫ਼ਿਲਮ ਜੰਨਤ 2 ਰਿਲੀਜ਼ ਹੋਈ ਜੋ ਬੌਕਸ ਔਫ਼ਿਸ ‘ਤੇ ਹਿੱਟ ਰਹੀ। ਇਸ ਫ਼ਿਲਮ ‘ਚ ਈਸ਼ਾ ਨੇ ਲੀਡ ਅਭਿਨੇਤਾ ਦੇ ਤੌਰ ‘ਤੇ ਇਮਰਾਨ ਹਾਸ਼ਮੀ ਅਹਿਮ ਭੂਮਿਕਾ ‘ਚ ਨਜ਼ਰ ਆਏ। ਸੂਤਰਾਂ ਮੁਤਾਬਿਕ ਈਸ਼ਾ ਬੁਰੀ ਨਜ਼ਰ ਤੋਂ ਬਚੇ ਰਹਿਣ ਲਈ ਹਮੇਸ਼ਾ ਕਾਲਾ ਟਿੱਕਾ ਲਗਾਉਂਦੀ ਹੈ। ਉਹ ਇਸ ਗੱਲ ਦਾ ਖ਼ਾਸ ਧਿਆਨ ਰੱਖਦੀ ਹੈ ਕਿ ਮੇਕਅੱਪ ਆਰਟਿਸਟ ਉਸ ਦੇ ਕੰਨ ਪਿੱਛੇ ਇੱਕ ਛੋਟਾ ਜਿਹਾ ਕਾਲਾ ਟਿੱਕਾ ਜ਼ਰੂਰ ਲਗਾ ਦੇਵੇ ਤਾਂ ਜੋ ਉਹ ਬੁਰੀ ਨਜ਼ਰ ਤੋਂ ਬੱਚ ਸਕੇ। ਅਜਿਹਾ ਬਿਲਕੁੱਲ ਨਹੀਂ ਹੈ ਕਿ ਈਸ਼ਾ ਅਚਾਨਕ ਹੀ ਬੋਲਡ ਅੰਦਾਜ਼ ‘ਚ ਨਜ਼ਰ ਆਉਣ ਲੱਗੀ ਹੋਵੇ ਬਲਕਿ ਉਹ ਮੌਡਲਿੰਗ ਦੇ ਦਿਨਾਂ ਤੋਂ ਹੀ ਬੋਲਡ ਰਹੀ ਹੈ। ਸਾਲ 2009 ‘ਚ ਉਸ ਨੇ ਕਿੰਗਫ਼ਿਸ਼ਰ ਕੈਲੇਂਡਰ ਦੇ ਲਈ ਕਾਫ਼ੀ ਬੋਲਡ ਫ਼ੋਟੋਸ਼ੂਟ ਕਰਵਾਇਆ ਸੀ ਜਿਸ ਨਾਲ ਉਸ ਨੇ ਕਾਫ਼ੀ ਸੁਰਖ਼ੀਆਂ ਬਟੌਰੀਆਂ ਸਨ।