ਪਟਿਆਲਾ – ਰਾਜਪੁਰਾ ਦੇ ਪਿੰਡ ਤਖਤੁਮਾਜਰਾ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਦਾ ਲੋਕਾਂ ਵਲੋਂ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਕੀਤਾ ਗਿਆ। ਜਾਣਕਾਰੀ ਅਨੁਸਾਰ ਮਜੀਠੀਆ ਸਵ. ਬੀਬੀ ਜਗੀਰ ਕੌਰ ਦੇ ਘਰ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਏ ਸਨ। ਉਨ੍ਹਾਂ ਦੇ ਆਉਣ ‘ਤੇ ਲੋਕਾਂ ਨੇ ਮਜੀਠੀਆ ਨੂੰ ਚਿੱਟੇ ਦਾ ਵਪਾਰੀ ਕਹਿੰਦੇ ਹੋਏ ਨਾਅਰੇ ਲਗਾ ਜ਼ਰੋਦਾਰ ਵਿਰੋਧ ਕੀਤਾ।
ਦੱਸ ਦੇਈਏ ਕਿ ਪੱਤਰਕਾਰਾਂ ਨੇ ਜਦੋਂ ਮਜੀਠੀਆ ਦਾ ਵਿਰੋਧ ਕਰਨ ਆਈਆਂ ਮਹਿਲਾਵਾਂ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ‘ਚੋਂ ਕਈ ਮਹਿਲਾਵਾਂ ਨੂੰ ਇਹ ਨਹੀਂ ਸੀ ਪਤਾ ਕਿ ਉਹ ਵਿਰੋਧ ਕਿਉਂ ਕਰ ਰਹੀਆਂ ਹਨ। ਉਕਤ ਔਰਤਾਂ ‘ਚੋਂ ਕਈਆਂ ਨੇ ਆਪਣੇ ਸਰਪੰਚ ਦੇ ਖਿਲਾਫ ਝੂਠੇ ਕੇਸ ਨੂੰ ਲੈ ਕੇ ਵਿਰੋਧ ਜਤਾਇਆ ਅਤੇ ਹੋਰਾਂ ਨੇ ਮਜੀਠੀਆ ਦੇ ਚਿੱਟੇ ਦਾ ਵਿਰੋਧ ਕੀਤਾ।