ਚੰਡੀਗੜ੍ਹ : ਪੰਜਾਬ ‘ਚ ਮਾੜੇ ਵਿੱਤੀ ਹਾਲਾਤ ਦੇ ਚੱਲਦਿਆਂ ਕਈ ਵਿਭਾਗਾਂ ਦੀ ਰੋਕੀ ਗਈ ਤਨਖਾਹ ਤੋਂ ਬਾਅਦ ਬੀਤੇ ਦਿਨ ਵਿੱਤ ਮੰਤਰੀ ਮਨਪ੍ਰੀਤ ਬਾਦਲ ਖਿਲਾਫ ਜ਼ਬਰਦਸਤ ਪ੍ਰਦਰਸ਼ਨ ਕੀਤਾ ਗਿਆ ਅਤੇ ਇੱਥੋਂ ਤੱਕ ਕਿ ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਨੂੰ ਭਿਖਾਰੀ ਕਹਿ ਕੇ ਭੀਖ ਮੰਗਦਿਆਂ ਦਾ ਪੋਸਟਰ ਲਾ ਦਿੱਤਾ, ਜਿਸ ਤੋਂ ਬਾਅਦ ਨਾਰਾਜ਼ ਹੋਏ ਮਨਪ੍ਰੀਤ ਬਾਦਲ ਨੇ ਇਨ੍ਹਾਂ ਪ੍ਰਦਰਸ਼ਨਕਾਰੀਆਂ ਦੀ ਪੋਲ ਖੋਲ੍ਹੀ ਹੈ।
ਮਨਪ੍ਰੀਤ ਬਾਦਲ ਨੇ ਕਿਹਾ ਕਿ ਪੰਜਾਬ ‘ਚ ਕੁੱਲ 32 ਵਿਭਾਗ ਹਨ ਅਤੇ ਸਿਰਫ 4 ਵਿਭਾਗਾਂ ਦੀ ਤਨਖਾਹ ਰੋਕੀ ਗਈ ਹੈ ਕਿਉਂਕਿ ਇਨ੍ਹਾਂ ਵਿਭਾਗਾਂ ਦੇ ਬੈਂਕ ਖਾਤਿਆਂ ਦੀ ਜਾਣਕਾਰੀ ਮੰਗੀ ਗਈ ਸੀ, ਜੋ ਕਿ ਪਿਛਲੇ 8 ਮਹੀਨਿਆਂ ਤੋਂ ਲਟਕ ਰਹੀ ਹੈ, ਜਿਸ ਕਾਰਨ ਇਨ੍ਹਾਂ ਮੁਲਾਜ਼ਮਾਂ ਦੀਆਂ ਤਨਖਾਹਾਂ ਰੋਕੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਪੈਸਿਆਂ ਦੀ ਕਮੀ ਦੇ ਚੱਲਦਿਆਂ ਕਿਸੇ ਦੀ ਤਨਖਾਹ ਨਹੀਂ ਰੋਕੀ ਗਈ ਹੈ ਅਤੇ ਨਾ ਹੀ ਉਹ ਭਿਖਾਰੀ ਹਨ।