ਗੁਹਾਟੀ— ਨਾਗਰਿਕਤਾ ਸੋਧ ਬਿੱਲ (ਸੀ. ਏ. ਬੀ.) ਵਿਰੁੱਧ ਆਸਾਮ ਵਿਚ ਵਿਆਪਕ ਵਿਰੋਧ ਪ੍ਰਦਰਸ਼ਨ ਜਾਰੀ ਹੈ ਅਤੇ ਸੂਬਾ ਸਕੱਤਰੇਤ ਨੇੜੇ ਵਿਦਿਆਰਥੀਆਂ ਦੇ ਇਕ ਵੱਡੇ ਸਮੂਹ ਅਤੇ ਪੁਲਸ ਵਿਚਾਲੇ ਬੁੱਧਵਾਰ ਨੂੰ ਝੜਪ ਹੋਈ। ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੂੰ ਸੱਕਤਰੇਤ ਵੱਲ ਵਧਦੇ ਦੇਖਿਆ ਗਿਆ। ਵਿਦਿਆਰਥੀਆਂ ਨੇ ਜੀ. ਐੱਸ. ਰੋਡ ‘ਤੇ ਬੈਰਕ ਨੂੰ ਤੋੜ ਦਿੱਤਾ, ਜਿਸ ਤੋਂ ਬਾਅਦ ਪੁਲਸ ਨੇ ਲਾਠੀਚਾਰਜ ਕੀਤਾ।
ਪੁਲਸ ਨੇ ਵਿਦਿਆਰਥੀਆਂ ‘ਤੇ ਹੰਝੂ ਗੈਸ ਦੇ ਗੋਲੇ ਵੀ ਦਾਗੇ ਗਏ। ਵਿਦਿਆਰਥੀਆਂ ਨੇ ਕਿਹਾ ਕਿ ਉਨ੍ਹਾਂ ‘ਚੋਂ ਕਈ ਲਾਠੀਚਾਰਜ ‘ਚ ਜ਼ਖਮੀ ਹੋ ਗਏ। ਉਨ੍ਹਾਂ ਨੇ ਕਿਹਾ ਕਿ ਜਦੋਂ ਤਕ ਇਹ ਬਿੱਲ ਵਾਪਸ ਨਹੀਂ ਲਿਆ ਜਾਂਦਾ ਹੈ, ਉਦੋਂ ਤਕ ਅਸੀਂ ਕਿਸੇ ਦਬਾਅ ‘ਚ ਨਹੀਂ ਆਵਾਂਗੇ। ਡਿਬਰੂਗੜ ਜ਼ਿਲੇ ‘ਚ ਪ੍ਰਦਰਸ਼ਨਕਾਰੀਆਂ ਦੀ ਝੜਪ ਪੁਲਸ ਨਾਲ ਹੋਈ ਅਤੇ ਪੱਥਰਬਾਜ਼ੀ ‘ਚ ਇਕ ਪੱਤਰਕਾਰ ਜ਼ਖਮੀ ਹੋ ਗਿਆ।