ਤਾਪਸੀ ਪੰਨੂ ਨੇ ਕਨਫ਼ਰਮ ਕਰ ਦਿੱਤਾ ਹੈ ਕਿ ਉਹ ਕ੍ਰਿਕਟਰ ਮਿਤਾਲੀ ਰਾਜ ਦੀ ਬਾਇਓਪਿਕ ਸ਼ਾਬਾਸ਼ ਮਿਤੁਦਾ ਲੀਡ ਰੋਲ ਪਲੇਅ ਕਰੇਗੀ। ਮਿਤਾਲੀ ਦੇ ਜਨਮ ਦਿਨ ‘ਤੇ ਤਾਪਸੀ ਨੇ ਉਸ ਨੂੰ ਵਿਸ਼ ਕਰਦੇ ਹੋਏ ਇਨਸਟਾਗ੍ਰੈਮ ‘ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ। ਉਸ ਨੇ ਲਿਖਿਆ ਹੈ, ”ਹੈਪੀ ਬਰਥਡੇ ਕੈਪਟਨ ਮਿਤਾਲੀ ਰਾਜ, ਤੁਸੀਂ ਸਾਨੂੰ ਸਾਰਿਆਂ ਨੂੰ ਕਈ ਮਾਇਨੇ ਵਿੱਚ ਮਾਣ ਸਨਮਾਨ ਦਿਵਾਇਆ ਹੈ ਅਤੇ ਸਕਰੀਨ ‘ਤੇ ਤੁਹਾਡੀ ਇਹ ਯਾਤਰਾ ਦਿਖਾਉਣ ਲਈ ਮੈਨੂੰ ਚੁਣਿਆ ਜਾਣਾ ਅਸਲ ਵਿੱਚ ਇੱਕ ਸਨਮਾਨ ਦੀ ਗੱਲ ਹੈ। ਤੁਹਾਡੇ ਜਨਮ ਦਿਨ ‘ਤੇ ਮੈਨੂੰ ਨਹੀਂ ਪਤਾ ਕਿ ਮੈਂ ਤੁਹਾਨੂੰ ਕੀ ਤੋਹਫ਼ਾ ਦੇ ਸਕਦੀ ਹਾਂ, ਪਰ ਵਾਅਦਾ ਕਿ ਮੈਂ ਉਹ ਸਭ ਕਰਾਂਗੀ ਜਿਸ ਨੂੰ ਸਕਰੀਨ ‘ਤੇ ਦੇਖ ਕੇ ਤੁਸੀਂ ਮਾਣ ਮਹਿਸੂਸ ਕਰੋਗੇ, ਸਾਬਾਸ਼ ਮਿਤੁ। ਤੇ ਹਾਂ, ਮੈਂ ਕਵਰ ਡਰਾਈਵ ਸਿੱਖਣ ਲਈ ਤਿਆਰ ਹਾਂ।” ਇਸ ਫ਼ਿਲਮ ਦਾ ਡਾਇਰੈਕਸ਼ਨ ਰਾਹੁਲ ਢੋਲੱਕੀਆ ਕਰਨਗੇ।