ਸੁਕਮਾ—ਛੱਤੀਸਗੜ੍ਹ ਦੇ ਸੁਕਮਾ ਜ਼ਿਲੇ ’ਚ ਅੱਜ ਭਾਵ ਵੀਰਵਾਰ ਨੂੰ ਆਈ.ਈ.ਡੀ ਬਲਾਸਟ ਹੋਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਹਾਦਸੇ ਦੌਰਾਨ 1 ਜਵਾਨ ਬੁਰੀ ਤਰ੍ਹਾ ਨਾਲ ਜ਼ਖਮੀ ਹੋ ਗਿਆ। ਦੱਸ ਦੇਈਏ ਕਿ ਅੱਜ ਸਵੇਰਸਾਰ ਇੱਕ ਟੀਮ ਸਰਚਿੰਗ ਲਈ ਨਿਕਲੀ ਸੀ। ਇਸ ਦੌਰਾਨ ਤਿੰਮਪੁਰ ਅਤੇ ਮੋਰਪੱਲੀ ਇਲਾਕੇ ’ਚ ਆਈ.ਈ.ਡੀ ਬਲਾਸਟ ਹੋ ਗਿਆ।
ਦੱਸਣਯੋਗ ਹੈ ਕਿ ਹੁਣ ਵੀ ਡੀ.ਆਰ.ਜੀ ਅਤੇ ਐੱਸ.ਟੀ.ਐੱਫ ਦੀ ਟੀਮ ਤਿੰਮਾਪੁਰ ਅਤੇ ਮੋਰਪੱਲੀ ਇਲਾਕਿਆਂ ’ਚ ਹੀ ਹੈ। ਜ਼ਖਮੀ ਜਵਾਨ ਨੂੰ ਚਿੰਤਲਨਾਰ ਕੈਂਪ ਲਿਆਉਣ ਦੀ ਤਿਆਰੀ ਪਾਰਟੀ ਕਰ ਰਹੀ ਹੈ। ਜ਼ਖਮੀ ਜਵਾਨ ਨੂੰ ਏਅਰਲਿਫਟ ਕਰ ਕੇ ਰਾਏਪੁਰ ਇਲਾਜ ਲਈ ਲਿਆਂਦਾ ਜਾ ਸਕਦਾ ਹੈ ਫਿਲਹਾਲ ਜਵਾਨ ਬੇਸ ਕੈਂਪ ’ਚ ਵਾਪਸ ਨਹੀਂ ਪਹੁੰਚੇ ਹਨ।