ਚੰਡੀਗੜ੍ਹ – ਜਲਾਲਾਬਾਦ ਜ਼ਿਮਨੀ ਚੋਣ ਜਿੱਤਣ ਦੀ ਖੁਸ਼ੀ ’ਚ ਪੰਜਾਬ ਕਾਂਗਰਸੀ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਵਲੋਂ ਧੰਨਵਾਦ ਬੈਠਕ ਬੁਲਾਈ ਗਈ। ਇਸ ਬੈਠਕ ’ਚ ਜਲਾਲਾਬਾਦ ਹਲਕੇ ਦੇ ਕਾਂਗਰਸ ਆਗੂਆਂ, ਵਿਧਾਇਕਾਂ, ਕਾਂਗਰਸੀ ਮੰਤਰੀਆਂ ਆਦਿ ਨੂੰ ਬੁਲਾਇਆ ਗਿਆ, ਜਿਨ੍ਹਾਂ ਨਾਲ ਵਿਚਾਰ-ਚਰਚਾ ਕਰਨ ਤੋਂ ਬਾਅਦ ਪੰਜਾਬ ਭਵਨ ‘ਚ ਜਾਖੜ ਵਲੋਂ ਭੋਜਨ ਦੀ ਕਰਵਾਇਆ ਗਿਆ। ਇਸ ਮੌਕੇ ਸੁਨੀਲ ਜਾਖੜ ਨੇ ਕਿਹਾ ਕਿ ਜਲਾਲਾਬਾਦ ਜ਼ਿਮਨੀ ਚੋਣ ’ਚ ਚੰਗੀ ਭੂਮਿਕਾ ਨਿਭਾਉਣ ਅਤੇ ਸਖਤ ਮਿਹਨਤ ਕਰਨ ਵਾਲੇ ਉਨ੍ਹਾਂ ਸਾਰੇ ਵਿਧਾਇਕਾਂ, ਆਗੂਆਂ ਅਤੇ ਲੋਕਾਂ ਦਾ ਦਿਲੋ ਧੰਨਵਾਦ ਕਰਦੇ ਹਨ, ਜਿਨ੍ਹਾਂ ਸਦਕਾ ਉਨ੍ਹਾਂ ਨੂੰ ਜਿੱਤ ਹਾਸਲ ਹੋਈ। ਲੋਕਾਂ ਦੇ ਪਿਆਰ ਸਦਕਾ ਹੀ ਰਮਿੰਦਰ ਆਵਲਾ ਨੂੰ ਇਨ੍ਹੀ ਵੱਡੀ ਜਿੱਤ ਹਾਸਲ ਹੋਈ ਹੈ।
ਇਸ ਮੌਕੇ ਪੱਤਰਕਾਰ ਵਲੋਂ ਨਵਜੋਤ ਸਿੰਘ ਸਿੱਧੂ ਦੇ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦੇ ਹੋਏ ਸੁਨੀਲ ਜਾਖੜ ਨੇ ਕਿਹਾ ਕਿ ਅਜਿਹੀ ਚਰਚਾ ਹੁੰਦੀ ਰਹਿੰਦੀ ਹੈ, ਇਸ ਦੇ ਕਿਸੇ ਤਰ੍ਹਾਂ ਦੀ ਕੋਈ ਟਿੱਪਣੀ ਕਰਨਾ ਸਹੀ ਨਹੀਂ। ਉਨ੍ਹਾਂ ਕਿਹਾ ਕਿ ਕਿਸ ਨੂੰ ਕਿਹੜੀ ਜ਼ਿੰਮੇਵਾਰੀ ਦੇਣੀ ਹੈ ਜਾਂ ਨਹੀਂ, ਇਹ ਕੰਮ ਪਾਰਟੀ ਹਾਈਕਮਾਨ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿਘ ਦਾ ਹੈ। ਬਦਮਾਸ਼ਾਂ ਦੇ ਬਾਰੇ ਬੋਲਦੇ ਹੋਏ ਜਾਖੜ ਨੇ ਕਿਹਾ ਕਿ ਅਕਾਲੀ ਦਲ ਕੋਲ ਹੁਣ ਕੋਈ ਅਜਿਹਾ ਮੁੱਦਾ ਨਹੀਂ, ਜਿਸ ਨੂੰ ਉਹ ਉਠਾ ਸਕਣ, ਇਸੇ ਕਰਕੇ ਉਹ ਬਦਮਾਸ਼ਾਂ ਦੇ ਮੁੱਦੇ ’ਤੇ ਸਿਆਸਤ ਕਰ ਰਹੇ ਹਨ।