ਪਠਾਨਕੋਟ : ਨਵੇਂ ਸਾਲ ਅਤੇ ਸੰਘਣੀ ਧੁੰਦ ਨੂੰ ਦੇਖਦੇ ਹੋਏ ਪੰਜਾਬ ਪੁਲਸ ਨੇ ਭਾਰਕ-ਪਾਕਿ ਸਰਹੱਦ ‘ਤੇ ਚੌਕਸੀ ਵਧਾ ਦਿੱਤੀ ਗਈ ਹੈ। ਇਸ ਦਾ ਅਸਰ ਅੱਜ ਸਵੇਰੇ ਪਠਾਨਕੋਟ ‘ਚ ਦੇਖਣ ਨੂੰ ਮਿਲਿਆ। ਪਠਾਨਕੋਟ ਜ਼ਿਲਾ ਪੁਲਸ ਨੇ ਬੁੱਧਵਾਰ ਸਵੇਰੇ ਭਾਰਤ-ਪਾਕਿ ਸਰਹੱਦ ‘ਤੇ ਤਲਾਸ਼ੀ ਮੁਹਿੰਮ ਚਲਾਈ। 200 ਦੇ ਕਰੀਬ ਪੁਲਸ ਜਵਾਨਾਂ ਅਤੇ ਕਮਾਂਡੋ ਦਸਤੇ ਨੇ ਵੱਖ-ਵੱਖ ਟੀਮਾਂ ਬਣਾ ਕੇ ਪੂਰੇ ਬਮਿਆਲ ਸੈਕਟਰ ਨੂੰ ਖੰਗਾਲਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਪੁਲਸ ਅਧਿਕਾਰੀ ਐੱਸ.ਪੀ. ਪ੍ਰਭਜੋਤ ਵਿਰਕ ਨੇ ਦੱਸਿਆ ਕਿ ਨਵੇਂ ਸਾਲ ਆਉਣ ਵਾਲਾ ਹੈ ਅਤੇ ਪਿਛਲੇ ਸਮਿਆਂ ‘ਚੋਂ ਹੋਈਆਂ ਘਟਨਾਵਾਂ ਨੂੰ ਦੇਖਦੇ ਹੋਏ ਪੁਲਸ ਵਲੋਂ ਜ਼ਿਲੇ ਭਰ ‘ਚ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ ਤਾਂ ਜੋ ਕੋਈ ਵੀ ਘਟਨਾ ਨਾ ਵਾਪਰ ਸਕੇ।