ਸਮੱਗਰੀ
ਫਰੈਂਚ ਬੀਨਜ਼ – 250 ਗ੍ਰਾਮ
ਪਿਆਜ਼ – ਇੱਕ
ਹਰੀਆਂ ਮਿਰਚਾਂ – ਦੋ
ਨਾਰੀਅਲ ਪੀਸਿਆ ਹੋਇਆ – ਇੱਕ ਕੱਪ,
ਅਰਹਰ ਦੀ ਦਾਲ – ਇੱਕ ਚੱਮਚ
ਰਾਈ – ਇੱਕ ਚੱਮਚ
ਜ਼ੀਰਾ- ਇੱਕ ਚੱਮਚ
ਹਲਦੀ ਪਾਊਡਰ – ਇੱਕ ਚੱਮਚ
ਸੁੱਕੀ ਲਾਲ ਮਿਰਚ – ਇੱਕ ਚੱਮਚ
ਕੜ੍ਹੀ ਪੱਤੇ – ਅੱਠ
ਹੀਂਗ – ਥੋੜ੍ਹੀ ਜਿਹੀ
ਨਮਕ ਸੁਆਦ ਅਨੁਸਾਰ
ਤੇਲ ਲੋੜ ਅਨੁਸਾਰ
ਪਾਣੀ – ਇੱਕ ਕੱਪ
ਵਿਧੀ
ਸਭ ਤੋਂ ਪਹਿਲਾਂ ਬੀਨਜ਼ ਨੂੰ ਚੰਗੀ ਤਰ੍ਹਾਂ ਨਾਲ ਧੋ ਲਓ। ਫ਼ਿਰ ਉਸ ਨੂੰ ਛੋਟੇ ਟੁੱਕੜਿਆਂ ‘ਚ ਕੱਟ ਲਓ। ਫ਼ਿਰ ਕੱਟੇ ਹੋਏ ਬੀਨਜ਼ ਨੂੰ ਪੰਜ ਮਿੰਟ ਲਈ ਹੌਲੀ ਅੱਗ ‘ਤੇ ਉਬਾਲ ਲਓ। ਹੁਣ ਪਾਣੀ ‘ਚ ਨਿਥਾਰ ਕੇ ਰੱਖੋ। ਫ਼ਿਰ ਪੈਨ ‘ਚ ਤੇਲ ਗਰਮ ਕਰੋ, ਉਸ ‘ਚ ਰਾਈ, ਹੀਂਗ, ਜ਼ੀਰਾ ਅਤੇ ਸੁੱਕੀ ਲਾਲ ਮਿਰਚ ਪਾ ਕੇ ਫ਼ਰਾਈ ਕਰੋ।
ਹੁਣ ਅਰਹਰ ਦੀ ਦਾਲ, ਕੜ੍ਹੀ ਪੱਤੇ ਅਤੇ ਬਾਰੀਕ ਕੱਟੇ ਪਿਆਜ਼ ਪਾ ਕੇ ਹਿਲਾਓ। ਪੰਜ ਮਿੰਟ ਤੋਂ ਬਾਅਦ ਹਰੀ ਮਿਰਚ, ਹਲਦੀ ਪਾਊਡਰ, ਨਮਕ ਅਤੇ ਬੀਨਜ਼ ਪਾ ਕੇ ਦੋ ਮਿੰਟ ਤਕ ਪਕਾਓ। ਉਸ ਤੋਂ ਬਾਅਦ ਪੀਸਿਆ ਨਾਰੀਅਲ ਪਾ ਕੇ ਹੌਲੀ ਅੱਗ ‘ਤੇ ਚਾਰ ਮਿੰਟ ਤਕ ਹਿਲਾਓ। ਉਸ ਤੋਂ ਬਾਅਦ ਅੱਗ ਨੂੰ ਬੰਦ ਕਰ ਦਿਓ ਅਤੇ ਗਰਮ-ਗਰਮ ਖਾਓ।