ਜੈਤੋ – ਜੈਤੋ ਦੀ ਬਾਜਾਖਾਨਾ ਰੋਡ ’ਤੇ ਇਕ ਰਾਇਸ ਮਿੱਲ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਹੈ, ਜਿਸ ਨਾਲ 300 ਦੇ ਕਰੀਬ ਗੱਟੇ ਸੜ ਕੇ ਸੁਆਹ ਹੋ ਗਏ। ਜਾਣਕਾਰੀ ਅਨੁਸਾਰ ਬ੍ਰਮਹਾ ਰਾਇਸ ਮਿੱਲਜ਼ ’ਚ ਇਹ ਹਾਦਸਾ ਸਵੇਰੇ 7 ਕੁ ਵਜੇ ਦੇ ਕਰੀਬ ਵਾਪਰਿਆ, ਜਿਸ ਕਾਰਨ ਡਰਾਇਰ ਨੂੰ ਅੱਗ ਲੱਗ ਗਈ। ਘਟਨਾ ਦੀ ਸੂਚਨਾ ਫਾਇਰ ਬਿ੍ਗੇਡ ਦੇ ਅਧਿਕਾਰੀਆਂ ਨੂੰ ਸੂਚਨਾ ਦਿੱਤੀ ਗਈ, ਜਿਨ੍ਹਾਂ ਨੇ ਮੌਕੇ ’ਤੇ ਪਹੁੰਚ ਕੇ ਬੜੀ ਮੁਸ਼ਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ।
ਬ੍ਰਮਹਾ ਰਾਇਸ ਮਿੱਲਜ਼ ਦੇ ਮਾਲਕ ਤਰਸੇਮ ਚੰਦ ਮਿੱਤਲ ਦੱਸਿਆਂ ਕਿ ਵੱਡੀ ਮਾਤਰਾ ’ਚ ਡਰਾਇਰ ’ਚ ਚੌਲਾ ਨੂੰ ਤਿਆਰ ਕੀਤਾ ਜਾ ਰਿਹਾ ਸੀ, ਜਿਸ ਦੌਰਾਨ ਇਸ ਨੂੰ ਅੱਗ ਲੱਗ ਗਈ। ਅੱਗ ਲੱਗਣ ਕਾਰਨ 800 ਗੱਟੇ ਦਾ ਨੁਕਸਾਨ ਤੇ 300 ਗੱਟਾ ਝੋਨਾ ਸੜ ਕੇ ਸੁਆਹ ਹੋ ਗਿਆ। ਮਾਲਕ ਨੇ ਇਸ ਦੀ ਸੂਚਨਾ ਜੈਤੋ ਦੀ ਪੁਲਸ ਪ੍ਰਸ਼ਾਸਨ ਨੂੰ ਵੀ ਦਿੱਤੀ।