ਨਵੀਂ ਦਿੱਲੀ— ਦਿੱਲੀ ਵਾਸੀਆਂ ਨੂੰ ਸੋਮਵਾਰ ਦੀ ਸਵੇਰ ਵੀ ਠੰਡ ਤੋਂ ਕੋਈ ਖਾਸ ਰਾਹਤ ਨਹੀਂ ਮਿਲੀ ਅਤੇ ਘੱਟੋ-ਘੱਟ ਤਾਪਮਾਨ 8.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉੱਥੇ ਹੀ ਇੰਨੀ ਠੰਡ ਦੇ ਬਾਵਜੂਦ ਦਿੱਲੀ ਵਾਸਈਆਂ ਨੂੰ ਪ੍ਰਦੂਸ਼ਣ ਤੋਂ ਰਾਹਤ ਨਹੀਂ ਮਿਲੀ ਹੈ। ਸ਼ਹਿਰ ’ਚ ਹਵਾ ਗੁਣਵੱਤਾ ਬੇਹੱਦ ਖਰਾਬ ਸ਼੍ਰੇਣੀ ’ਚ ਬਣੀ ਰਹੀ ਅਤੇ ਸਵੇਰੇ 9.44 ਵਜੇ ਏ.ਕਊ.ਆਈ. 310 ਦਰਜ ਕੀਤਾ ਗਿਆ। ਹਵਾ ’ਚ ਅੱਜ ਨਮੀ ਦਾ ਪੱਧਰ 97 ਫੀਸਦੀ ਦਰਜ ਕੀਤਾ ਗਿਆ। ਮੌਸਮ ਵਿਗਿਆਨੀਆਂ ਨੇ ਦਿਨ ਭਾਰ ਆਸਮਾਨ ਸਾਫ਼ ਰਹਿਣ ਅਤੇ ਮੰਗਲਵਾਰ ਦੀ ਸਵੇਰ ਧੁੰਦ ਰਹਿਣ ਦਾ ਅਨੁਮਾਨ ਜ਼ਾਹਰ ਕੀਤਾ ਹੈ।
ਮੌਸਮ ਵਿਭਾਗ ਅਨੁਸਾਰ, ਰਾਸ਼ਟਰੀ ਰਾਜਧਾਨੀ ਦੇ ਕੁਝ ਹਿੱਸਿਆਂ ’ਚ ਦਿਨ ਭਰ ਠੰਡ ਰਹੇਗੀ ਅਤੇ ਵਧ ਤੋਂ ਵਧ ਤਾਪਮਾਨ 15 ਡਿਗਰੀ ਸੈਲਸੀਅਸ ਦੇ ਨੇੜੇ-ਤੇੜੇ ਰਹਿਣ ਦੀ ਉਮੀਦ ਹੈ। ਸਫਦਰਗੰਜ ’ਚ ਸਵੇਰੇ 5.30 ਵਜੇ ਦ੍ਰਿਸ਼ਤਾ ਇਕ ਹਜ਼ਾਰ ਮੀਟਰ ਰਹੀ ਅਤੇ ਸਵੇਰੇ 8.30 ਵਜੇ ਇਹ ਘੱਟ ਕੇ 600 ਮੀਟਰ ’ਤੇ ਆ ਗਈ। ਪਾਲਮ ’ਚ ਦ੍ਰਿਸ਼ਤਾ ਸਵੇਰੇ 5.30 ਵਜੇ 700 ਮੀਟਰ ਸੀ, ਜੋ 8.30 ਵਜੇ ਘੱਟ ਕੇ 500 ਮੀਟਰ ਹੋ ਗਈ। ਐਤਵਾਰ ਨੂੰ ਦਿੱਲੀ ’ਚ ਵਧ ਤੋਂ ਵਧ ਤਾਪਮਾਨ 14.6 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 7.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।