ਨਵੀਂ ਦਿੱਲੀ— ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦੀ ਸੰਸਦ ਮੈਂਬਰ ਪ੍ਰਗਿਆ ਸਿੰਘ ਠਾਕੁਰ ਨਾਲ ਜਹਾਜ਼ ‘ਚ ਸਵਾਰ ਯਾਤਰੀਆਂ ਦਰਮਿਆਨ ਹੋਈ ਬਹਿਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਇਕ ਯਾਤਰੀ ਪ੍ਰਗਿਆ ਨੂੰ ਕਹਿ ਰਿਹਾ ਹੈ ਕਿ ‘ਤੁਹਾਨੂੰ ਸ਼ਰਮ ਨਹੀਂ ਹੈ ਕਿ ਤੁਸੀਂ ਇਸ ਦਾ ਵਤੀਰਾ ਕਰ ਰਹੇ ਹੋ’। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਪ੍ਰਗਿਆ ਠਾਕੁਰ ਨੇ ਕਿਹਾ ਹੈ ਕਿ ਮੈਂ ਇਕ ਆਮ ਯਾਤਰੀ ਦੇ ਰੂਪ ‘ਚ ਯਾਤਰਾ ਕਰ ਰਹੀ ਸੀ। ਮੈਂ ਕੋਈ ਵੀ.ਆਈ. ਸਹੂਲਤ ਨਹੀਂ ਲਈ ਸੀ। ਉਨ੍ਹਾਂ ਨੇ ਕਿਹਾ ਕਿ ਮੇਰੇ ਪਿੱਠ ‘ਚ ਦਰਦ ਸੀ, ਜਿਸ ਕਾਰਨ ਉਨ੍ਹਾਂ ਦੀ ਕਰੂ ਮੈਂਬਰ ਨਾਲ ਬਹਿਸ ਹੋਈ। ਪ੍ਰਗਿਆ ਠਾਕੁਰ ਨੇ ਕਿਹਾ,”ਮੈਨੂੰ ਰੀੜ੍ਹ ਦੀ ਹੱਡੀ ‘ਚ ਦਰਦ ਸੀ, ਇਸ ਲਈ ਮੈਂ ਸੀਟ 1ਏ ਦੀ ਮੰਗ ਕੀਤੀ ਸੀ। ਇਸ ਸੀਟ ਦੇ ਅੱਗੇ ਪੈਰ ਦੀ ਕਾਫ਼ੀ ਜਗ੍ਹਾ ਹੁੰਦੀ ਹੈ। ਮੈਂ ਇਸ ਲਈ ਵਾਧੂ ਭੁਗਤਾਨ ਵੀ ਕੀਤਾ ਸੀ। ਫਲਾਈਟ ‘ਚ ਮੈਨੂੰ ਵ੍ਹੀਲਚੇਅਰ ‘ਤੇ ਲਿਆਂਦਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਇਸ ਦੀ ਸ਼ਿਕਾਇਤ ਉਨ੍ਹਾਂ ਨੇ ਕਰ ਦਿੱਤੀ ਹੈ।
ਮਹਿਲਾ ਕਰੂ ਮੈਂਬਰ ਨਾਲ ਹੋਈ ਸੀ ਬਹਿਸ
ਦੱਸਣਯੋਗ ਹੈ ਕਿ ਦਿੱਲੀ ਤੋਂ ਭੋਪਾਲ ਜਾਣ ਵਾਲੀ ਸਪਾਈਸਜੈੱਟ ਦੀ ਫਲਾਈਟ ‘ਚ ਸੀਟ ਨੂੰ ਲੈ ਕੇ ਪ੍ਰਗਿਆ ਠਾਕੁਰ ਦੀ ਕਰੂ ਮੈਂਬਰ ਨਾਲ ਬਹਿਸ ਹੋ ਗਈ ਸੀ। ਮਨਚਾਹੀ ਸੀਟ ਨਾ ਮਿਲਣ ‘ਤੇ ਸਾਧਵੀ ਪ੍ਰਗਿਆ ਜਹਾਜ਼ ‘ਚ ਹੀ ਧਰਨੇ ‘ਤੇ ਬੈਠ ਗਈ ਸੀ। ਸਫ਼ਰ ‘ਚ ਦੇਰੀ ਹੋਣ ਕਾਰਨ ਸਾਧਿਆ ਪ੍ਰਗਿਆ ਵਿਰੁੱਧ ਯਾਤਰੀਆਂ ਨੇ ਮੋਰਚਾ ਖੋਲ੍ਹ ਦਿੱਤਾ ਸੀ ਅਤੇ ਉਨ੍ਹਾਂ ਦੇ ਇਸ ਤਰ੍ਹਾਂ ਦੇ ਵਤੀਰੇ ‘ਤੇ ਨਾਰਾਜ਼ਗੀ ਜ਼ਾਹਰ ਕਰਵਾਈ ਸੀ।
ਯਾਤਰੀ ਨੇ ਪ੍ਰਗਿਆ ਨੂੰ ਕਿਹਾ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਵੀਡੀਓ ‘ਚ ਦਿਖਾਈ ਦੇ ਰਹੀ ਹੈ ਕਿ ਇਕ ਮਹਿਲਾ ਕਰੂ ਮੈਂਬਰ ਕਹਿ ਰਹੀ ਹੈ ਕਿ ਤੁਸੀਂ ਫੈਸਲਾ ਲਵੋ। ਤੁਹਾਡਾ ਮੈਨੇਜਮੈਂਟ ਕੌਣ ਹੈ? ਇਸ ਤੋਂ ਬਾਅਦ ਸਾਧਵੀ ਕਹਿੰਦੀ ਹੈ ਕਿ ਮੈਂ ਸਵੇਰੇ ਹੀ ਬੋਲ ਦਿੱਤਾ ਸੀ ਕਿ ਮੈਨੂੰ ਆਪਣੀ ਰੂਲਬੁਕ ਦਿਖਾ ਦਿਓ। ਇਸ ਵਿਚ ਇਕ ਸ਼ਖਸ ਆਉਂਦਾ ਹੈ ਅਤੇ ਸਾਧਵੀ ‘ਤੇ ਭੜਕ ਜਾਂਦਾ ਹੈ। ਸ਼ਖਸ ਬੋਲਦਾ ਹੈ ਕਿ ਤੁਹਾਨੂੰ ਇਸ ਗੱਲ ਦੀ ਸ਼ਰਮ ਨਹੀਂ ਹੈ ਕਿ ਤੁਹਾਡੇ ਕਾਰਨ 50 ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ। ਇਸ ਤੋਂ ਬਾਅਦ ਸਾਧਵੀ ਉਸ ਸ਼ਖਸ ਨੂੰ ਸਹੀ ਭਾਸ਼ਾ ਇਸਤੇਮਾਲ ਕਰਨ ਲਈ ਕਹਿੰਦੀ ਹੈ।