ਲਖਨਊ—ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ) ਅਤੇ ਰਾਸ਼ਟਰੀ ਨਾਗਰਿਕਤਾ ਰਜਿਸਟਰ (ਐੱਨ.ਆਰ.ਸੀ) ਖਿਲਾਫ ਦੇਸ਼ ‘ਚ ਕਈ ਥਾਵਾਂ ‘ਤੇ ਪ੍ਰਦਰਸਨ ਦੇਖਿਆ ਜਾ ਰਿਹਾ ਹੈ। ਉਤਰ ਪ੍ਰਦੇਸ਼ ‘ਚ ਵੀ ਕਈ ਇਲਾਕਿਆਂ ‘ਚ ਸੀ.ਏ.ਏ ਅਤੇ ਐੱਨ.ਆਰ.ਸੀ ਦੇ ਖਿਲਾਫ ਲੋਕ ਸੜਕਾਂ ‘ਤੇ ਉਤਰ ਆਏ ਹਨ। ਮਿਲੀ ਜਾਣਕਾਰੀ ਅਨੁਸਾਰ ਹੁਣ ਆਗਰਾ ਅਤੇ ਬਿਜਨੌਰ ‘ਚ ਸੁਰੱਖਿਆ ਦੇ ਲਈ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਇੰਟਰਨੈੱਟ ਸੇਵਾਵਾਂ ਆਗਰਾ ‘ਚ ਅੱਜ ਸਵੇਰੇ 8 ਵਜੇ ਤੋਂ ਲੈ ਕੇ ਕੱਲ ਸ਼ਾਮ 6 ਵਜੇ ਤੱਕ ਬੰਦ ਰਹਿਣਗੀਆਂ। ਇਸ ਤੋਂ ਇਲਾਵਾ ਬਿਜਨੌਰ ‘ਚ ਵੀ 48 ਘੰਟਿਆਂ ਲਈ ਇੰਟਰਨੈੱਟ ਸੇਵਾਵਾਂ ਨੂੰ ਬੰਦ ਕਰ ਦਿੱਤਾ ਗਿਆ ਹੈ।
ਦੱਸਿਆ ਜਾਂਦਾ ਹੈ ਕਿ ਆਗਰਾ ‘ਚ ਅੱਜ ਸੀ.ਏ.ਏ ਅਤੇ ਐੱਨ ਆਰ ਸੀ ਦੇ ਵਿਰੋਧ ‘ਚ ਪ੍ਰਦਰਸ਼ਨ ਹੋ ਸਕਦਾ ਹੈ। ਇਸ ਨੂੰ ਦੇਖਦੇ ਹੋਏ ਸਾਵਧਾਨੀ ਵਜੋਂ ਪੁਲਸ ਨੇ ਮੋਬਾਇਲ ਇੰਟਰਨੈੱਟ ਅਤੇ ਬ੍ਰਾਂਡਬੈਂਡ ਸੇਵਾਵਾਂ ਨੂੰ ਬੰਦ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਬਿਜਨੌਰ ‘ਚ ਸੀ.ਏ.ਏ ਹਿੰਸਾ ਦੌਰਾਨ 2 ਨੌਜਵਾਨਾਂ ਦੀ ਮੌਤ ਹੋ ਗਈ ਸੀ ਅਤੇ ਕਈ ਲੋਕ ਜ਼ਖਮੀ ਹੋ ਗਏ ਸਨ।